ਕੈਂਸਰ ਨਾਲ ਜੂਝ ਰਹੀ ਆਸਟ੍ਰੇਲੀਆਈ ਅਭਿਨੇਤਰੀ ਦਾ ਦਿਹਾਂਤ

05/05/2018 11:37:06 AM

ਸਿਡਨੀ— ਆਸਟ੍ਰੇਲੀਆਈ ਅਭਿਨੇਤਰੀ ਕੈਥਰੀਨ ਗੌਡਬੋਡ ਦਾ 43 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਅਭਿਨੇਤਰੀ ਦੇ ਪਰਿਵਾਰਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦਰਅਸਲ ਕੈਥਰੀਲ ਨੂੰ 2007 'ਚ ਬਰੇਨ ਕੈਂਸਰ ਹੋ ਗਿਆ, ਜਿਸ ਨਾਲ ਉਹ ਲੰਬੇ ਸਮੇਂ ਤੱਕ ਜੂਝਦੀ ਰਹੀ। ਕੈਥਲੀਨ ਬਰੇਨ ਕੈਂਸਰ ਨਾਲ ਲੜਦੀ ਹੋਈ ਜ਼ਿੰਦਗੀ ਦੀ ਜੰਗ ਹਾਰ ਗਈ। ਉਸ ਨੇ ਸ਼ੁੱਕਰਵਾਰ ਦੀ ਦੁਪਹਿਰ ਨੂੰ ਆਖਰੀ ਸਾਹ ਲਿਆ। ਮਹਜ 43 ਸਾਲ ਦੀ ਛੋਟੀ ਉਮਰ ਵਿਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।
ਕੈਥਰੀਨ ਨੂੰ ਪਿਆਰ ਨਾਲ ਕੈਥੀ ਕਿਹਾ ਜਾਂਦਾ ਸੀ। ਕੈਥਰੀਨ ਸੇਡਲ ਕਬੱਲ ਟੀ. ਵੀ. ਸੀਰੀਜ਼ 'ਚ ਕੰਮ ਕਰਦੀ ਸੀ। ਸੇਡਲ ਕਲੱਬ ਟੀ. ਵੀ. ਵਲੋਂ ਇਕ ਬਿਆਨ ਜਾਰੀ ਕਰ ਕੇ ਕਿਹਾ ਗਿਆ ਕਿ ਕੈਥਰੀਨ ਨੇ ਆਪਣੀ ਜ਼ਿੰਦਗੀ 'ਚ ਬਹੁਤ ਚੰਗਾ ਕੰਮ ਕੀਤਾ ਅਤੇ ਕਾਫੀ ਨਾਮ ਕਮਾਇਆ। ਉਹ ਸੇਡਲ ਕਲੱਬ ਟੀ. ਵੀ. 'ਚ ਵਧੀਆ ਕੰਮ ਕਰ ਰਹੀ ਸੀ। ਕੈਥਰੀਨ ਦੀ ਮਾਂ ਆਸਟ੍ਰੇਲੀਆ ਟੈਲੀਵਿਜ਼ਨ ਅਤੇ ਰੇਡੀਓ 'ਚ ਕੰਮ ਕਰਦੀ ਹੈ ਅਤੇ ਉਸ ਦੇ ਪਿਤਾ ਟੈਲੀਵਿਜ਼ਨ ਡਾਇਰੈਕਟਰ ਹਨ। ਕੈਥਰੀਨ ਨੇ ਆਸਟ੍ਰੇਲੀਅਨ ਟੈਲੀਵਿਜ਼ਨ ਸ਼ੋਅਜ਼ 'ਚ ਅਹਿਮ ਰੋਲ ਅਦਾ ਕੀਤੇ ਸਨ। ਉਸ ਨੇ ਕਈ ਸਾਲਾਂ ਤੱਕ ਸਖਤ ਮਿਹਨਤ ਕੀਤੀ ਅਤੇ ਆਪਣੇ ਕਾਲਜ ਦੇ ਦਿਨਾਂ ਵਿਚ ਉਹ ਗਾਉਂਦੀ ਵੀ ਰਹੀ। ਸੰਗੀਤ ਦੇ ਖੇਤਰ ਵਿਚ ਕੈਥਰੀਨ ਨੇ ਵਿਕਟੋਰੀਆ ਕਾਲਜ ਆਫ ਦਿ ਆਰਟਸ 'ਚ ਸਕਾਲਰਸ਼ਿਪ ਵੀ ਜਿੱਤੀ। ਆਸਟ੍ਰੇਲੀਆਈ ਟੈਲੀਵਿਜ਼ਨ ਸ਼ੋਅ 'ਚ ਉਸ ਵਲੋਂ ਕੀਤਾ ਗਿਆ ਕੰਮ ਯਾਦਗਾਰ ਰਿਹਾ ਗਿਆ ਜੋ ਕਿ ਉਸ ਦੇ ਲੰਬੇ ਇਤਿਹਾਸ ਦਾ ਗਵਾਹ ਹੈ।


Related News