10 ਵਾਰ ਵਿਆਹ ਕਰਵਾਉਣ ਦੇ ਬਾਵਜੂਦ ਵੀ ਚੰਗੇ ਪਤੀ ਦੀ ਭਾਲ ਕਰ ਰਹੀ ਹੈ ਇਹ ''ਬੀਬੀ''

Friday, Oct 30, 2020 - 06:08 PM (IST)

10 ਵਾਰ ਵਿਆਹ ਕਰਵਾਉਣ ਦੇ ਬਾਵਜੂਦ ਵੀ ਚੰਗੇ ਪਤੀ ਦੀ ਭਾਲ ਕਰ ਰਹੀ ਹੈ ਇਹ ''ਬੀਬੀ''

ਵਾਸ਼ਿੰਗਟਨ (ਬਿਊਰੋ): ਵਿਆਹ ਹਰ ਵਿਅਕਤੀ ਦੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੁੰਦਾ ਹੈ। ਇਸ ਲਈ ਵਿਆਹ ਕਰਨ ਲਈ ਲੋਕ ਹਮੇਸ਼ਾ ਇਕ ਚੰਗੇ ਜੀਵਨ ਸਾਥੀ ਦੀ ਭਾਲ ਕਰਦੇ ਹਨ। ਪਰ ਅਮਰੀਕਾ ਵਿਚ ਇਕ ਬੀਬੀ ਆਪਣੇ ਮਿਸਟਰ ਰਾਈਟ ਦੀ ਤਲਾਸ਼ ਵਿਚ ਹੁਣ ਤੱਕ 10 ਵਾਰ ਵਿਆਹ ਕਰਵਾ ਚੁੱਕੀ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਨੂੰ ਇਸ ਗੱਲ ਦਾ ਪਰਵਾਹ ਨਹੀਂ ਕਿ ਉਹ ਕਿੰਨੇ ਵਿਆਹ ਕਰਾ ਚੁੱਕੀ ਹੈ ਅਤੇ ਅੱਗੇ ਕਿੰਨੇ ਹੋਰ ਵਿਆਹ ਕਰੇਗੀ। ਉਸ ਨੂੰ ਸਿਰਫ ਮਨ ਦਾ ਮਿਸਟਰ ਰਾਈਟ ਮਤਲਬ ਮਨ ਦੇ ਮੁਤਾਬਕ ਜੀਵਨਸਾਥੀ ਚਾਹੀਦਾ ਹੈ।

ਚੰਗੇ ਜੀਵਨ ਸਾਥੀ ਦੀ ਤਲਾਸ਼ ਵਿਚ 10 ਵਿਆਹ ਕਰਾ ਚੁੱਕੀ ਬੀਬੀ ਦਾ ਨਾਮ ਕੇਸੀ ਹੈ, ਜੋ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਰਹਿਣ ਵਾਲੀ ਹੈ। ਹਾਲ ਹੀ ਵਿਚ ਉਸ ਨੇ ਅਮਰੀਕਾ ਦੇ ਮਸ਼ਹੂਰ ਟੀ.ਵੀ. ਸ਼ੋਅ 'Dr. Phil Show' ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਹ ਵੀ ਇਸ ਸ਼ੋਅ ਵਿਚ ਬਤੌਰ ਸਫਲ ਬਿਜ਼ਨੈਸਵੁਮੈਨ ਦੇ ਤੌਰ 'ਤੇ ਸ਼ਾਮਲ ਹੋਈ ਸੀ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਵਿਚ ਗੱਲਬਾਤ ਕੀਤੀ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਇੱਛਾਮੌਤ ਨੂੰ ਵੈਧ ਬਣਾਉਣ 'ਤੇ ਵੋਟ ਪਰ ਮਾਰਿਜੁਆਨਾ ਨੂੰ ਨਹੀਂ

56 ਸਾਲਾ ਕੇਸੀ ਨੇ ਦੱਸਿਆ ਕਿ ਹਾਲ ਹੀ ਵਿਚ ਉਸ ਨੇ ਆਪਣੇ 10ਵੇਂ ਵਿਆਹ ਨੂੰ ਖਤਮ ਕੀਤਾ ਹੈ ਕਿਉਂਕਿ ਉਹ ਇਸ ਰਿਸ਼ਤੇ ਤੋਂ ਪਰੇਸ਼ਾਨ ਹੋ ਗਈ ਸੀ। ਉਹ ਆਪਣੇ ਰਿਸ਼ਤੇ ਤੋਂ ਖੁਸ਼ ਨਹੀਂ ਸੀ।ਆਏ ਦਿਨ ਕਿਸੇ ਨਾ ਕਿਸੇ ਗੱਲ 'ਤੇ ਝਗੜਾ ਹੁੰਦਾ ਸੀ। ਇਸ ਲਈ ਉਹ ਨਵੇਂ ਪਾਰਟਨਰ ਦੀ ਤਲਾਸ਼ ਵਿਚ ਹੈ। ਉਸ ਨੂੰ ਮਿਸਟਰ ਰਾਈਟ ਦੀ ਤਲਾਸ਼ ਹੈ। ਕੈਸੀ ਨੇ ਇਹ ਵੀ ਦੱਸਿਆ ਕਿ ਉਸ ਦੇ ਵਿਆਹ ਦਾ ਲੰਬਾ ਸਮਾਂ 8 ਸਾਲ ਤੱਕ ਚੱਲਿਆ। ਉਦੋਂ ਉਸ ਨੂੰ ਲੱਗਾ ਸੀ ਕਿ ਉਹਨਾਂ ਦਾ ਰਿਸ਼ਤਾ ਅੱਗੇ ਵਧੇਗਾ ਪਰ ਅਜਿਹਾ ਨਹੀਂ ਹੋ ਸਕਿਆ। ਉੱਥੇ ਉਸ ਦੇ ਵਿਆਹ ਦਾ ਸਭ ਤੋਂ ਛੋਟਾ ਸਮਾਂ ਸਿਰਫ 6 ਮਹੀਨੇ ਦਾ ਸੀ, ਜੋ ਥੋੜ੍ਹੇ ਸਮੇਂ ਤੱਕ ਟਿਕਿਆ। 

ਕੇਸੀ ਕਹਿੰਦੀ ਹੈ ਕਿ 10 ਵਿਆਹ ਉਹਨਾਂ ਨੇ ਜ਼ਰੂਰ ਕੀਤੇ ਹਨ ਪਰ ਜ਼ਿੰਦਗੀ ਵਿਚ ਉਨੇ ਹੀ ਉਤਰਾਅ-ਚੜ੍ਹਾਅ ਵੀ ਦੇਖੇ ਹਨ। 10 ਵਿਆਹ ਕਰਨਾ ਉਸ ਲਈ ਮਾਣ ਦੀ ਗੱਲ ਨਹੀਂ ਹੈ ਪਰ ਉਹ ਖੁਦ ਨੂੰ ਦੁਖੀ ਵੀ ਰੱਖ ਸਕਦੀ। ਉਹ ਅਜਿਹਾ ਕੋਈ ਵੀ ਰਿਸ਼ਤਾ ਅੱਗੇ ਨਹੀਂ ਵਧਾਉਣਾ ਚਾਹੁੰਦੀ, ਜਿਸ ਵਿਚ ਉਸ ਨੂੰ ਲੱਗਦਾ ਹੈ ਕਿ ਹੁਣ ਉਹ ਰਿਸ਼ਤਾ ਨਿਭਾ ਨਹੀਂ ਸਕੇਗੀ। ਉਹ ਸਿੱਧੇ ਪਾਰਟਨਰ ਨੂੰ ਕਹਿ ਦਿੰਦੀ ਹੈ ਕਿ ਮੈਨੂੰ ਤਲਾਕ ਚਾਹੀਦਾ ਹੈ ਕਿਉਂਕਿ ਮੈਂ ਖੁਸ਼ ਨਹੀਂ ਹਾਂ। ਕੇਸੀ ਨੇ ਦੱਸਿਆ ਕਿ ਉਸ ਦਾ ਪਹਿਲਾ ਵਿਆਹ 8 ਸਾਲ ਤੱਕ ਚੱਲਿਆ, ਦੂਜਾ 7 ਸਾਲ ਤੇ ਤੀਜਾ ਢਾਈ ਸਾਲ। ਇਸ ਦੌਰਾਨ ਉਹਨਾਂ ਦੇ ਇਕ ਬੇਟਾ ਵੀ ਹੋਇਆ। ਉਹਨਾਂ ਦਾ ਇਹ ਵਿਆਹ ਇਸ ਲਈ ਟੁੱਟ ਗਿਆ ਕਿਉਂਕਿ ਉਸ ਦੇ ਪਤੀ ਨੇ ਉਹਨਾਂ ਨੂੰ ਇਹ ਕਹਿਣਾ ਛੱਡ ਦਿੱਤਾ ਕਿ ਉਹ ਉਸ ਨਾਲ ਪਿਆਰ ਕਰਦੇ ਹਨ।


author

Vandana

Content Editor

Related News