Canada 'ਚ ਅਰਸ਼ ਡੱਲਾ 'ਤੇ ਸਖ਼ਤ ਕਾਰਵਾਈ, ਸਬੂਤਾਂ ਨਾਲ ਛੇੜਛਾੜ ਸਮੇਤ 11 ਕੇਸ ਦਰਜ

Thursday, Nov 14, 2024 - 09:45 AM (IST)

ਟੋਰਾਂਟੋ- ਭਾਰਤ ਦੇ ਮੋਸਟ ਵਾਂਟੇਡ ਖਾਲਿਸਤਾਨ ਸਮਰਥਕ ਅੱਤਵਾਦੀ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਖ਼ਿਲਾਫ਼ ਕੈਨੇਡਾ ਪੁਲਸ ਨੇ ਸਖ਼ਤ ਕਾਰਵਾਈ ਕੀਤੀ ਹੈ। ਪੁਲਸ ਨੇ ਉਸ 'ਤੇ ਕੈਨੇਡਾ 'ਚ ਗੈਰ-ਕਾਨੂੰਨੀ ਕਬਜ਼ੇ ਅਤੇ ਸਬੂਤਾਂ ਨਾਲ ਛੇੜਛਾੜ ਸਮੇਤ 11 ਮਾਮਲੇ ਦਰਜ ਕੀਤੇ ਹਨ। ਕੈਨੇਡੀਅਨ ਏਜੰਸੀ ਨੇ ਬੁੱਧਵਾਰ ਨੂੰ ਸਥਾਨਕ ਅਦਾਲਤ ਵਿੱਚ ਡੱਲਾ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ। ਡੱਲਾ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਭਾਵ ਵੀਰਵਾਰ ਨੂੰ ਸੁਣਵਾਈ ਹੋਵੇਗੀ।

ਭਾਰਤ ਅਤੇ ਕੈਨੇਡਾ ਦਰਮਿਆਨ ਵਧਦੇ ਤਣਾਅ ਵਿਚਕਾਰ ਡੱਲਾ ਵਿਰੁੱਧ ਦਾਇਰ ਚਾਰਜਸ਼ੀਟ ਅਨੁਸਾਰ ਕੈਨੇਡੀਅਨ ਅਧਿਕਾਰੀਆਂ ਨੇ 28 ਅਕਤੂਬਰ ਨੂੰ  ਓਂਟਾਰੀਓ ਦੇ ਮਿਲਟਨ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਡੱਲਾ ਨੂੰ ਗ੍ਰਿਫ਼ਤਾਰ ਕੀਤਾ। ਉਸ ਦੇ ਨਾਲ ਗੁਰਜੰਟ ਸਿੰਘ ਨਾਂ ਦਾ ਇੱਕ ਹੋਰ ਵਿਅਕਤੀ ਵੀ ਸੀ। ਡੱਲਾ ਦੀ ਸੱਜੀ ਬਾਂਹ ਵਿੱਚ ਗੋਲੀ ਲੱਗੀ ਸੀ। ਪੁਲਸ ਨੂੰ ਹਸਪਤਾਲ ਦੇ ਬਾਹਰ ਉਸਦੀ ਕਾਰ ਵਿੱਚ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਹਾਲਾਂਕਿ ਡੱਲਾ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਗੁੰਮਰਾਹ ਕੀਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਵਿਵਾਦ ਦਰਮਿਆਨ Indians ਨੂੰ ਲੈ ਕੇ Canada ਤੋਂ ਹੈਰਾਨੀਜਨਕ ਰਿਪੋਰਟ

ਡੱਲਾ ਨਿੱਝਰ ਦਾ ਨਜ਼ਦੀਕੀ ਸਾਥੀ

ਡੱਲਾ ਮਾਰੇ ਗਏ ਖਾਲਿਸਤਾਨ ਸਮਰਥਕ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸਾਥੀ ਹੈ। ਜਨਵਰੀ 2023 ਵਿੱਚ ਗ੍ਰਹਿ ਮੰਤਰਾਲੇ ਨੇ ਉਸਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਸੀ। ਉਹ ਦੇਸ਼ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਹੈ। ਇੱਥੇ ਦੱਸ ਦਈਏ ਕਿ ਭਾਰਤੀ ਖੁਫੀਆ ਸੂਤਰਾਂ ਮੁਤਾਬਕ ਇਕ ਦੇਸ਼ ਦੂਜੇ ਦੇਸ਼ 'ਚ ਲੋੜੀਂਦੇ ਅੱਤਵਾਦੀਆਂ ਨੂੰ ਪਨਾਹ ਦੇ ਰਿਹਾ ਹੈ। ਇਹ ਲੋਕ ਕੈਨੇਡਾ ਵਿੱਚ ਵੀ ਅਪਰਾਧ ਕਰ ਰਹੇ ਹਨ। ਹੁਣ ਜਦੋਂ ਡੱਲਾ ਹਿਰਾਸਤ ਵਿੱਚ ਹੈ, ਕੈਨੇਡਾ ਨੂੰ ਉਸ ਨੂੰ ਭਾਰਤ ਹਵਾਲੇ ਕਰਨਾ ਚਾਹੀਦਾ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News