ਦੁਨੀਆ ਭਰ 'ਚ ਕੋਰੋਨਾ ਮਹਾਮਾਰੀ ਦੀ ਰਫਤਾਰ ਜਾਰੀ, ਜਾਣੋ ਕਿਸ ਦੇਸ਼ 'ਚ ਕਿੰਨੇ ਮਾਮਲੇ

08/22/2020 2:12:35 AM

ਜਲੰਧਰ (ਇੰਟ.): ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਇਆਂ 9 ਮਹੀਨਿਆਂ ਤੋਂ ਵਧੇਰੇ ਦਾ ਸਮਾਂ ਹੋ ਗਿਆ ਹੈ ਪਰ ਇਸ ਦੀ ਰਫਤਾਰ ਅਜੇ ਵੀ ਮੱਥੀ ਪੈਂਦੀ ਨਜ਼ਰ ਨਹੀਂ ਆ ਰਹੀ ਹੈ। ਵਰਲਡਓਮੀਟਰ ਮੁਤਾਬਕ ਜਿਥੇ ਦੁਨੀਆ ਭਰ ਵਿਚ ਇਸ ਮਹਾਮਾਰੀ ਦੇ 2.3 ਕਰੋੜ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਉਥੇ ਹੀ ਭਾਰਤ ਦੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਦੇਸ਼ ਵਿਚ ਵੀ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 29 ਲੱਖ 66 ਹਜ਼ਾਰ ਤੋਂ ਵਧੇਰੇ ਹੋ ਗਏ ਹਨ। ਉਥੇ ਹੀ 54,849 ਲੋਕਾਂ ਦੀ ਮੌਤ ਹੋਈ ਹੈ ਤੇ ਇਲਾਜ ਤੋਂ ਬਾਅਦ 21,58,946 ਮਰੀਜ਼ ਸਿਹਤਮੰਦ ਹੋਏ ਹਨ। ਆਓ ਜਾਣਦੇ ਹਾਂ ਕੋਰੋਨਾ ਵਾਇਰਸ ਦੇ ਕਿਸ ਦੇਸ਼ ਵਿਚ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਹਨ:

ਲੜੀਵਾਰ ਦੇਸ਼ ਮਾਮਲੇ ਸਿਹਤਮੰਦ ਹੋਏ ਮੌਤਾਂ
1 ਅਮਰੀਕਾ 5,768,900 3,103,348 177,831
2 ਬ੍ਰਾਜ਼ੀਲ 3,513,039 2,653,407 112,670
3 ਰੂਸ 946,976 761,330 16,189
4 ਦੱਖਣੀ ਅਫਰੀਕਾ 599,940 497,169 12,618
5 ਪੇਰੂ 567,059 380,730 27,034
6 ਬ੍ਰਿਟੇਨ 323,313 -- 41,405
7 ਪਾਕਿਸਤਾਨ 291,588 273,579 6,219
8 ਇਟਲੀ 257,065 204,960 35,427
9 ਕੈਨੇਡਾ 124,099 110,484 9,060
10 ਆਸਟਰੇਲੀਆ 24,407 18,460 472
11 ਨਿਊਜ਼ੀਲੈਂਡ 1,665 1,538 22

Baljit Singh

Content Editor

Related News