ਪਾਕਿਸਤਾਨ ’ਚ ਬਿਜਲੀ ਦਰਾਂ ’ਚ ਵਾਧੇ ਦਾ ਵਿਰੋਧ ਕਰਨ ਵਾਲਿਆਂ ’ਤੇ ਮਾਮਲਾ ਦਰਜ

Thursday, Aug 31, 2023 - 12:00 PM (IST)

ਪਾਕਿਸਤਾਨ ’ਚ ਬਿਜਲੀ ਦਰਾਂ ’ਚ ਵਾਧੇ ਦਾ ਵਿਰੋਧ ਕਰਨ ਵਾਲਿਆਂ ’ਤੇ ਮਾਮਲਾ ਦਰਜ

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ਹਿਰ ਗੋਜਰਾ ਸਦਰ ਪੁਲਸ ਨੇ ਬਿਜਲੀ ਬਿੱਲਾਂ ’ਚ ਵਾਧੇ ਦਾ ਵਿਰੋਧ ਕਰਨ ਵਾਲੇ 158 ਲੋਕਾਂ ’ਤੇ 2 ਮਾਮਲੇ ਦਰਜ ਕੀਤੇ ਹਨ। ਪ੍ਰਦਰਸ਼ਨਕਾਰੀਆਂ ਨੇ ਗੋਜਰਾ ਅਤੇ ਟੋਭਾ ਟੇਕ ਸਿੰਘ ਇੰਟਰਚੇਂਜ ਵਿਚਕਾਰ ਸੜਕ ਜਾਮ ਕਰ ਦਿੱਤੀ। ਐੱਸ. ਸੀ. ਸੀ. ਆਈ. ਚੇਅਰਮੈਨ ਸਾਜਿਦ ਹੁਸੈਨ ਤਰਾਰ ਨੇ ਸਰਕਾਰ ਤੋਂ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

ਵਪਾਰੀਆਂ ਨੇ 2 ਸਤੰਬਰ ਨੂੰ ਹੜਤਾਲ 'ਤੇ ਜਾਣ ਦੀ ਧਮਕੀ ਵੀ ਦਿੱਤੀ। ਨਾਗਰਿਕਾਂ ਨੇ ਕਲਮਾ ਚੌਕ 'ਤੇ ਚਿਚਾਵਟਨੀ-ਰਾਜਨਾ ਰੋਡ 'ਤੇ ਜਾਮ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਬਿੱਲ ਸਾੜੇ। ਸਰਗੋਧਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਸਾਂਝੀ ਰੈਲੀ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।


author

cherry

Content Editor

Related News