ਪੈਗੰਬਰ ਮੁਹੰਮਦ ਦਾ ਸਕੈੱਚ ਬਣਾਉਣ ਵਾਲੇ ਕਾਰਟੂਨਿਸਟ ਦੀ ਸੜਕ ਹਾਦਸੇ ’ਚ ਮੌਤ

Tuesday, Oct 05, 2021 - 03:01 AM (IST)

ਪੈਗੰਬਰ ਮੁਹੰਮਦ ਦਾ ਸਕੈੱਚ ਬਣਾਉਣ ਵਾਲੇ ਕਾਰਟੂਨਿਸਟ ਦੀ ਸੜਕ ਹਾਦਸੇ ’ਚ ਮੌਤ

ਸਟਾਕਹੋਮ - ਪੈਗੰਬਰ ਮੁਹੰਮਦ ਦਾ ਸਕੈੱਚ ਬਣਾਉ ਵਾਲੇ ਸਵੀਡਨ ਦੇ ਕਾਰਟੂਨਿਸਟ ਲਾਰਸ ਵਿਲਕਸ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਵਿਲਕਸ 75 ਸਾਲਾਂ ਦੇ ਸਨ। ਹਾਦਸਾ ਐਤਵਾਰ ਨੂੰ ਦੱਖਣੀ ਸਵੀਡਨ ਦੇ ਮਾਕਰਰੀਡ ਸ਼ਹਿਰ ਨੇੜੇ ਉਸ ਸਮੇਂ ਵਾਪਰਿਆ ਜਦੋਂ ਉਹ ਪੁਲਸ ਸੁਰੱਖਿਆ ਵਿਚ ਕਾਰ ਰਾਹੀਂ ਕਿਤੇ ਜਾ ਰਹੇ ਹਨ। ਦਿ ਡੇਗਨਸ ਨਿਊਹੇਟਰ (ਡੀ.ਐੱਨ.) ਰੋਜ਼ਾਨਾ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਵਿਲਕਸ ਦੇ ਸਾਥੀ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ। ਸਵੀਡਨ ਪੁਲਸ ਨੇ ਕਿਹਾ ਕਿ ਅਜੇ ਅਹ ਪਤਾ ਨਹੀਂ ਲੱਗਾ ਹੈ ਕਿ ਇਹ ਹਾਦਸਾ ਕਿਵੇਂ ਹੋਇਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਲ 2007 ਵਿਚ ਪੈਗੰਬਰ ਮੁਹੰਮਦ ਦਾ ਸਕੈੱਚ ਬਣਾਉਣ ਤੋਂ ਬਾਅਦ ਕਈ ਮੁਸਲਿਮਾਂ ਦੀ ਨਾਰਾਜ਼ਗੀ ਕਾਰਨ ਵਿਲਕਸ ਨੂੰ ਪੁਲਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News