ਲਾੜੀ ਦਾ ਫ਼ਰਮਾਨ : ਵਿਆਹ 'ਤੇ ਸ਼ੌਂਕ ਨਾਲ ਆਓ ਪਰ ਖਾਣੇ ਦਾ ਬਿੱਲ ਦੇ ਕੇ ਜਾਓ, ਮਹਿਮਾਨ ਹੈਰਾਨ!

Saturday, Jul 30, 2022 - 12:47 PM (IST)

ਲਾੜੀ ਦਾ ਫ਼ਰਮਾਨ : ਵਿਆਹ 'ਤੇ ਸ਼ੌਂਕ ਨਾਲ ਆਓ ਪਰ ਖਾਣੇ ਦਾ ਬਿੱਲ ਦੇ ਕੇ ਜਾਓ, ਮਹਿਮਾਨ ਹੈਰਾਨ!

ਲੰਡਨ (ਇੰਟ.)– ਬ੍ਰਿਟੇਨ ਤੋਂ ਵਿਆਹ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲਾੜੀ ਨੇ ਆਪਣੇ ਵਿਆਹ ’ਤੇ ਆਉਣ ਵਾਲੇ ਮਹਿਮਾਨਾਂ ਲਈ ਇਕ ਸ਼ਰਤ ਰੱਖੀ ਹੈ ਕਿ ਮਹਿਮਾਨਾਂ ਨੂੰ ਆਲੀਸ਼ਾਨ ਵਿਆਹ ਦਾ ਹਿੱਸਾ ਬਣਨ ਦਾ ਮੌਕਾ ਤਾਂ ਦਿੱਤਾ ਜਾਵੇਗਾ ਪਰ ਇਸ ਲਈ ਮਹਿਮਾਨਾਂ ਨੂੰ ਆਪਣੇ ਖਾਣੇ ਦੀ ਥਾਲੀ ਦਾ ਬਿੱਲ ਖੁਦ ਅਦਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ: ਵੀਡੀਓ ਫੁਟੇਜ ’ਚ ਯੂਕ੍ਰੇਨੀ ਫ਼ੌਜੀ ਨੂੰ ਨਪੁੰਸਕ ਕਰਦੇ ਦਿਸੇ ਰੂਸੀ ਫ਼ੌਜੀ, ਚਾਕੂ ਨਾਲ ਕੱਟਿਆ ਗੁਪਤ ਅੰਗ

ਬ੍ਰਿਟੇਨ ਦੇ ਹਰਟਫੋਰਡਸ਼ਾਇਰ ਦੀ ਰਹਿਣ ਵਾਲੀ ਕਾਰਲਾ ਬਲੂਚੀ ਨੇ ਆਪਣੇ ਵਿਆਹ ’ਤੇ ਅਨੋਖੀ ਸ਼ਰਤ ਰੱਖੀ ਹੈ, ਜਿਸ ਤੋਂ ਬਾਅਦ ਉਹ ਚਰਚਾ ’ਚ ਆ ਗਈ ਹੈ। ਬ੍ਰਿਟੇਨ ਦੀ ਇਸ ਮਾਡਲ ਦਾ ਕਹਿਣਾ ਹੈ ਕਿ ਉਹ ਆਪਣੇ ਵਿਆਹ ਆਲੀਸ਼ਾਨ ਤਰੀਕੇ ਨਾਲ ਤਾਂ ਕਰੇਗੀ ਪਰ ਇਸ ਵਿਆਹ ’ਤੇ ਆਉਣ ਵਾਲਾ ਸਾਰਾ ਖ਼ਰਚਾ ਖੁਦ ਦੇ ਸਿਰ ਨਹੀਂ ਪਾਵੇਗੀ। ਇਸ ਵਿਆਹ ਦਾ ਹਿੱਸਾ ਕਰੀਬ 30 ਮਹਿਮਾਨ ਹੀ ਬਣਨਗੇ ਪਰ ਸਾਰੇ ਮਹਿਮਾਨਾਂ ਨੂੰ ਵਿਆਹ ’ਚ ਆਉਣ ਤੋਂ ਬਾਅਦ 9 ਹਜ਼ਾਰ ਰੁਪਏ ਦਾ ਬਿੱਲ ਅਦਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ: UAE 'ਚ ਮੀਂਹ ਨੇ ਤੋੜਿਆ 27 ਸਾਲ ਦਾ ਰਿਕਾਰਡ, ਰੈੱਡ ਅਲਰਟ ਜਾਰੀ (ਵੀਡੀਓ)

ਦੱਸ ਦਈਏ ਕਿ ਕਾਰਲਾ ਬਲੂਚੀ 40 ਸਾਲ ਦੀ ਹੈ ਅਤੇ 4 ਬੱਚਿਆਂ ਦੀ ਮਾਂ ਹੈ। ਉਹ ਆਪਣੇ 52 ਸਾਲਾਂ ਮੰਗੇਤਰ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਵਿਆਹ ਤੋਂ ਪਹਿਲਾਂ ਮਾਡਲ ਦੀ ਇਸ ਸ਼ਰਤ ਤੋਂ ਲੋਕ ਹੈਰਾਨ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵਿਆਹ ਦਾ ਕੁੱਲ ਖ਼ਰਚਾ 38 ਲੱਖ ਰੁਪਏ ਆਉਣ ਵਾਲਾ ਹੈ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਰੋਜ਼ੀ-ਰੋਟੀ ਲਈ ਦੁਬਈ ਗਏ ਪੱਟੀ ਦੇ 24 ਸਾਲਾ ਗੱਭਰੂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News