ਹੁਣ ਕੈਰੀਬੀਆਈ ਟਾਪੂ ਵੱਲ ਵਧ ਰਿਹੈ ਚੱਕਰਵਾਤ ਮਾਰੀਆ

Monday, Sep 18, 2017 - 09:34 AM (IST)

ਹੁਣ ਕੈਰੀਬੀਆਈ ਟਾਪੂ ਵੱਲ ਵਧ ਰਿਹੈ ਚੱਕਰਵਾਤ ਮਾਰੀਆ

ਵਾਸ਼ਿੰਗਟਨ— ਇਸ ਮਹੀਨੇ ਦੀ ਸ਼ੁਰੂਆਤ ਵਿਚ ਆਏ ਚੱਕਰਵਾਤ ਇਰਮਾ ਦੇ ਪ੍ਰਭਾਵ ਨਾਲ ਕੈਰੀਬੀਆਈ ਟਾਪੂ ਦੇ ਲੋਕ ਅਜੇ ਉਭਰ ਹੀ ਨਹੀਂ ਪਾਏ ਹਨ ਕਿ ਹੁਣ ਉਨ੍ਹਾਂ ਨੂੰ ਚੱਕਰਵਾਰ ਮਾਰੀਆ ਦਾ ਸਾਹਮਣਾ ਕਰਨਾ ਪਵੇਗਾ । ਮਾਰੀਆ 120 ਕਿਲੋਮੀਟਰ ਦੀ ਤੇਜ਼ ਹਵਾਵਾਂ ਨਾਲ ਪੂਰਬੀ ਕੈਰੀਬੀਆ ਵੱਲ ਵਧ ਰਿਹਾ ਹੈ । ਇਸ ਦੀ ਜਾਣਕਾਰੀ ਅਮਰੀਕੀ ਰਾਸ਼ਟਰੀ ਚੱਕਰਵਾਤ ਸੈਂਟਰ  (ਐਨ. ਐਚ. ਸੀ) ਨੇ ਦਿੱਤੀ ਹੈ । ਕੈਰੀਬੀਆਈ ਟਾਪੂ ਉੱਤੇ ਚੱਕਰਵਾਤ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ । ਇੱਥੇ ਦੇ ਲੋਕ ਅਜੇ ਵੀ ਇਰਮਾ ਦੇ ਖਤਰੇ ਤੋਂ ਉਭਰ ਨਹੀਂ ਪਾਏ ਹਨ । ਐਨ. ਐਚ. ਸੀ ਨੇ ਕਿਹਾ ਕਿ ਪਹਿਲਾਂ ਇਹ ਚੱਕਰਵਾਤ ਸ਼੍ਰੇਣੀ ਵਨ ਵਿਚ ਸੀ, ਜੋ ਕਿ ਸਫੀਰ-ਸਿੰਪਸਨ ਸਕੇਲ ਦੇ ਪੰਜ ਪੁਆਇੰਟ ਵਿਚ ਸਭ ਤੋਂ ਹੇਠਾਂ ਹੈ । ਇਹ ਅਜੇ ਬਾਰਬਾਡੋਸ ਤੋਂ 225 ਕਿਲੋਮੀਟਰ ਦੂਰ ਉੱਤਰੀ-ਪੂਰਬ ਵਿਚ ਹੈ । ਇਸ ਵਿਚ ਦੱਸਿਆ ਗਿਆ ਹੈ ਕਿ ਸੋਮਵਾਰ ਦੀ ਰਾਤ ਤੋਂ ਮਾਰੀਆ ਦਾ ਕੇਂਦਰ ਲੀਵਾਰਡ ਟਾਪੂ ਵਿਚ ਹੋਵੇਗਾ ਅਤੇ ਮੰਗਲਵਾਰ ਨੂੰ ਇਹ ਉੱਤਰੀ-ਪੂਰਬੀ ਕੈਰੀਬੀਆਈ ਸਮੁੰਦਰ ਤੱਕ ਪਹੁੰਚੇਗਾ।


Related News