ਬਰਮਿੰਘਮ ''ਚ ਕਿਸਾਨਾਂ ਦੇ ਹੱਕ ''ਚ ਕੱਢੀ ਕਾਰ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ

Sunday, Dec 13, 2020 - 02:01 AM (IST)

ਬਰਮਿੰਘਮ ''ਚ ਕਿਸਾਨਾਂ ਦੇ ਹੱਕ ''ਚ ਕੱਢੀ ਕਾਰ ਰੈਲੀ ਨੂੰ ਮਿਲਿਆ ਭਰਵਾਂ ਹੁੰਗਾਰਾ

ਲੰਡਨ, (ਸੰਜੀਵ ਭਨੋਟ)-ਇੰਗਲੈਂਡ 'ਚ ਕਿਸਾਨਾਂ ਦੇ ਹੱਕ 'ਚ ਕੱਢੀ ਗਈ ਕਾਰ ਰੈਲੀ ਨੂੰ ਜਿਥੇ ਭਰਵਾਂ ਹੁੰਗਾਰਾ ਮਿਲਿਆ, ਉਥੇ ਹੀ ਇਸ ਰੈਲੀ 'ਚ ਮੌਜੂਦ ਲੋਕਾਂ ਦਾ ਭਾਰੀ ਇਕੱਠ ਵੀ ਦੇਖਣ ਨੂੰ ਮਿਲਿਆ। ਰੈਲੀ 'ਚ ਵੱਡੀ ਗਿਣਤੀ 'ਚ ਕਾਰਾਂ, ਮੋਟਰ ਗੱਡੀਆਂ, ਮੋਟਰਸਾਈਕਲਾਂ ਅਤੇ ਟਰੈਕਟਰਾਂ ਦਾ ਕਾਫ਼ਲਾ ਪੂਰੇ ਸਾਰੇ ਸ਼ਹਿਰ 'ਚ ਹੁੰਦੇ ਹੋਏ ਭਾਰਤੀ ਹਾਈ ਕਮਿਸ਼ਨ ਪਹੁੰਚਿਆ, ਜਿਥੇ ਰੈਲੀ 'ਚ ਮੌਜੂਦ ਪ੍ਰਦਰਸ਼ਨਕਾਰੀਆਂ ਵੱਲੋਂ ਆਪੋ-ਆਪਣੇ ਤਰੀਕੇ ਨਾਲ ਰੋਸ ਪ੍ਰਗਟਾਇਆ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨਾਂ ਦੇ ਹੱਕ 'ਚ ਅਵਾਜ਼ ਚੁੱਕੀ ਗਈ।

PunjabKesari

PunjabKesari

ਇਹ ਵੀ ਪੜ੍ਹੋ -ਅਮਰੀਕਾ ਨੇ ਚੀਨ ਦੇ 'ਟ੍ਰਾਇਡ ਬਾਸ' ਤੇ ਪਬਲਿਕ ਸਕਿਓਰਟੀ ਮੁੱਖੀ 'ਤੇ ਲਾਈ ਪਾਬੰਦੀ

ਪ੍ਰਦਰਸ਼ਨਕਾਰੀਆਂ ਵੱਲੋਂ ਗੱਡੀਆਂ 'ਤੇ ਹਰੇ, ਕੇਸਰੀ ਤੇ ਨੀਲੇ ਰੰਗ ਦੇ ਝੰਡੇ ਅਤੇ ਬੈਨਰ ਲਾਏ ਹੋਏ ਸਨ। ਜ਼ਿਕਰਯੋਗ ਹੈ ਕਿ ਇਸ ਰੈਲੀ 'ਚ ਜਿਥੇ ਨੌਜਵਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਬੀਬੀਆਂ, ਨੌਜਵਾਨਾਂ ਅਤੇ ਬੱਚਿਆਂ ਨੇ ਆਪਣੇ ਹੱਥਾਂ 'ਚ ਕਿਸਾਨੀ ਬਚਾਓ ਦੇ ਪੋਸਟਰ ਫੜੇ ਹੋਏ ਸਨ। । ਇਸ ਮੌਕੇ ਰੈਲੀ 'ਚ ਮੌਜੂਦ ਲੋਕਾਂ ਵੱਲੋਂ ਭਾਰਤ ਸਰਕਾਰ ਨੂੰ ਖੇਤੀਬਾੜੀ ਸੰਬੰਧੀ 3 ਕਾਨੂੰਨ ਵਾਪਸ ਲਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ।

PunjabKesari

PunjabKesari

ਇਹ ਵੀ ਪੜ੍ਹੋ -ਲੱਦਾਖ 'ਚ ਮੂੰਹ ਦੀ ਖਾਣ ਤੋਂ ਬਾਅਦ ਵੀ ਨਹੀਂ ਸੁਧਰਿਆ ਚੀਨ, ਕੀਤੀ ਇਹ ਹਰਕਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News