ਐਡੀਲੇਡ ''ਚ ਵਾਪਰਿਆ ਦਿਲ ਕੰਬਾਅ ਦੇਣ ਵਾਲਾ ਹਾਦਸਾ, ਬੇਕਾਬੂ ਕਾਰ ਨੇ ਵਿਅਕਤੀ ਨੂੰ ਮਾਰੀ ਟੱਕਰ

07/26/2017 3:24:10 PM

ਐਡੀਲੇਡ— ਦੱਖਣੀ ਆਸਟਰੇਲੀਆ ਦੇ ਐਡੀਲੇਡ ਵਿਚ ਬੁੱਧਵਾਰ ਨੂੰ ਦਿਲ ਕੰਬਾਅ ਦੇਣ ਵਾਲਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਪੈਦਲ ਯਾਤਰੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਦਰਅਸਲ ਇਕ ਕਾਰ ਬੇਕਾਬੂ ਹੋ ਗਈ ਅਤੇ ਉਸ ਨੇ ਪੈਦਲ ਜਾ ਰਹੇ ਯਾਤਰੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਕਤ ਵਿਅਕਤੀ ਐਲੀਜ਼ਾਬੈੱਥ ਵੇਅ 'ਤੇ ਸਵੇਰੇ ਤਕਰੀਬਨ 10.30 ਵਜੇ ਦੁਕਾਨ ਦੇ ਬਾਹਰ ਜਾ ਰਿਹਾ ਸੀ, ਜਦੋਂ ਲਾਲ ਰੰਗ ਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਕਾਰ ਦੀ ਦੁਕਾਨ ਨਾਲ ਜ਼ੋਰਦਾਰ ਟੱਕਰ ਹੋ ਗਈ।
ਬੇਕਾਬੂ ਕਾਰ ਨੇ ਪੈਦਲ ਯਾਤਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਵਿਅਕਤੀ ਕਈ ਮੀਟਰ ਦੂਰ ਹਵਾ 'ਚ ਉਛਲ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਘਟਨਾ ਵਾਲੀ ਥਾਂ 'ਤੇ ਵਿਅਕਤੀ ਦਾ ਇਲਾਜ ਕੀਤਾ ਗਿਆ ਅਤੇ ਉਸ ਨੂੰ ਤੁਰੰਤ ਰਾਇਲ ਐਡੀਲੇਡ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ।
ਇਸ ਹਾਦਸੇ ਵਿਚ ਕਾਰ ਦੇ ਡਰਾਈਵਰ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ ਅਤੇ ਘਟਨਾ ਵਾਲੀ ਥਾਂ 'ਤੇ ਉਸ ਨੂੰ ਪੁਲਸ ਵਲੋਂ ਫੜ ਲਿਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।


Related News