65 ਲੱਖ ਦੀ ਕਾਰ ਨੂੰ ਲੱਗ ਗਈ ਅੱਗ ! ਡਰਾਈਵਰ ਨੇ ਅੰਦਰ ਹੀ ਤੋੜਿਆ ਦਮ ; ਮੂਧੇ ਮੂੰਹ ਡਿੱਗੇ ਕੰਪਨੀ ਦੇ ਸ਼ੇਅਰ

Wednesday, Oct 15, 2025 - 11:13 AM (IST)

65 ਲੱਖ ਦੀ ਕਾਰ ਨੂੰ ਲੱਗ ਗਈ ਅੱਗ ! ਡਰਾਈਵਰ ਨੇ ਅੰਦਰ ਹੀ ਤੋੜਿਆ ਦਮ ; ਮੂਧੇ ਮੂੰਹ ਡਿੱਗੇ ਕੰਪਨੀ ਦੇ ਸ਼ੇਅਰ

ਇੰਟਰਨੈਸ਼ਨਲ ਡੈਸਕ- ਚੀਨ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ Xiaomi SU7 ਇਲੈਕਟ੍ਰਿਕ ਸੇਡਾਨ ਭਿਆਨਕ ਟੱਕਰ ਤੋਂ ਬਾਅਦ ਅੱਗ ਦਾ ਗੋਲਾ ਬਣ ਗਈ, ਜਿਸ ਕਾਰਨ ਕਾਰ ਦੇ ਅੰਦਰ ਫਸੇ ਡਰਾਈਵਰ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਨੇ ਕੰਪਨੀ ਬਾਰੇ ਇਕ ਨਕਾਰਾਤਮਕ ਲਹਿਰ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਸਟਾਕ ਦੀ ਕੀਮਤ ਤੇਜ਼ੀ ਨਾਲ ਹੇਠਾਂ ਡਿੱਗਣ ਲੱਗੀ ਹੈ।

ਇਹ ਹਾਦਸਾ ਦੱਖਣ-ਪੱਛਮੀ ਚੀਨ ਦੇ ਸਿਚੁਆਨ ਪ੍ਰਾਂਤ ਦੇ ਚੇਂਗਦੂ ਸ਼ਹਿਰ ਵਿੱਚ 13 ਅਕਤੂਬਰ ਨੂੰ ਸਵੇਰੇ ਲਗਭਗ 3:16 ਵਜੇ ਵਾਪਰਿਆ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਕਾਰ ਨੂੰ 31 ਸਾਲਾ ਡੇਂਗ (Deng) ਨਾਂ ਦਾ ਵਿਅਕਤੀ ਚਲਾ ਰਿਹਾ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਕਾਰ ਦੀ ਟੱਕਰ ਹੋਈ ਤੇ ਉਸ ਨੂੰ ਅੱਗ ਲੱਗ ਗਈ ਤੇ ਡਰਾਈਵਰ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਗੱਡੀ ਨੇ ਅੱਗੇ ਜਾ ਰਹੀ ਇੱਕ ਸੇਡਾਨ 'ਚ ਟੱਕਰ ਮਾਰੀ, ਫਿਰ ਮੀਡੀਅਨ ਸਟ੍ਰਿਪ (median strip) ਨੂੰ ਪਾਰ ਕੀਤਾ, ਜਿਸ ਤੋਂ ਬਾਅਦ ਇਸ ਨੂੰ ਤੁਰੰਤ ਅੱਗ ਲੱਗ ਗਈ। ਹਾਦਸਾਗ੍ਰਸਤ ਹੋਈ ਗੱਡੀ ਸ਼ਾਓਮੀ ਦੀ SU7 ਦਾ ਅਲਟਰਾ (Ultra) ਵੇਰੀਐਂਟ ਦੱਸਿਆ ਜਾ ਰਿਹਾ ਹੈ, ਜਿਸ ਦੀ ਕੀਮਤ RMB 529,900 (ਲਗਭਗ 65 ਲੱਖ ਰੁਪਏ) ਹੈ।

China: In the early morning of October 13 on Tianfu Avenue, Chengdu, a Xiaomi SU7 traveling at high speed crashed into the median and burst into flames.

Witnesses believe that once the power was cut, it became impossible to open the doors..

Video shows several passers-by… pic.twitter.com/9VUOOu9i4D

— Volcaholic 🌋 (@volcaholic1) October 13, 2025

ਚੀਨੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਤਸਵੀਰਾਂ 'ਚ ਦਿਖਾਈ ਦੇ ਰਿਹਾ ਹੈ ਕਿ ਜਦੋਂ ਕਾਰ ਨੂੰ ਅੱਗ ਲੱਗੀ ਤਾਂ ਕਈ ਰਾਹਗੀਰ ਡਰਾਈਵਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਰਹੇ, ਪਰ ਕਿਸੇ ਤਕਨੀਕੀ ਖ਼ਾਮੀ ਕਾਰਨ ਕਾਰ ਦੇ ਦਰਵਾਜ਼ੇ ਅੰਦਰੋਂ ਲੌਕ ਹੋ ਗਏ, ਜਿਨ੍ਹਾਂ ਨੂੰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਖੋਲ੍ਹਿਆ ਨਹੀਂ ਜਾ ਸਕਿਆ ਤੇ ਡਰਾਈਵਰ ਦੀ ਅੰਦਰ ਹੀ ਦਰਦਨਾਕ ਮੌਤ ਹੋ ਗਈ। ਉਸ ਦੀ ਲਾਸ਼ ਬਾਹਰ ਕੱਢਣ ਲਈ ਕਾਰ ਦੇ ਦਰਵਾਜ਼ੇ ਕੱਟਣੇ ਪਏ।

ਇਸ ਹਾਦਸੇ ਨੇ ਇਲੈਕਟ੍ਰਾਨਿਕ ਦਰਵਾਜ਼ੇ ਦੇ ਹੈਂਡਲਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਇਸ ਸਾਲ ਵਿੱਚ ਦੂਜੀ ਵਾਰ ਹੈ ਜਦੋਂ Xiaomi SU7 ਕਿਸੇ ਘਾਤਕ ਹਾਦਸੇ ਕਾਰਨ ਸੁਰਖੀਆਂ ਵਿੱਚ ਆਈ ਹੈ। ਇਸ ਤੋਂ ਪਹਿਲਾਂ ਮਾਰਚ ਦੇ ਅਖੀਰ ਵਿੱਚ ਵਾਪਰੇ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

ਇਸ ਦੁਖਦਾਈ ਘਟਨਾ ਦੇ ਮੱਦੇਨਜ਼ਰ Xiaomi ਦੇ ਹਾਂਗਕਾਂਗ-ਲਿਸਟਿਡ ਸ਼ੇਅਰਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਤੇ ਇਕਦਮ ਹੀ ਇਹ 9 ਫ਼ੀਸਦੀ ਤੱਕ ਡਿੱਗ ਗਏ। ਇਸ ਤੋਂ ਪਹਿਲਾਂ ਪਿਛਲੇ ਮਹੀਨੇ Xiaomi ਨੇ ਐਮਰਜੈਂਸੀ ਹਾਲਤਾਂ ਵਿੱਚ ਡਰਾਈਵਰ-ਸਹਾਇਤਾ ਸਾਫਟਵੇਅਰ ਦੀਆਂ ਖਾਮੀਆਂ ਕਾਰਨ 116,887 SU7 EVs ਨੂੰ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ- ਖ਼ਰਾਬ ਹੋਣ ਵਾਲੇ ਹਨ ਅਮਰੀਕਾ ਦੇ ਹਾਲਾਤ ! ਸ਼ਟਡਾਊਨ ਨੇ ਵਿਗਾੜੀ ਦੇਸ਼ ਦੀ ਚਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News