ਖੁੱਲ੍ਹਦੇ ਸਾਰ ਹੀ ਗੋਤਾ ਲਾ ਗਿਆ ਭਾਰਤੀ ਸ਼ੇਅਰ ਬਾਜ਼ਾਰ ! ਧੜੰਮ ਡਿੱਗੇ Sensex ਤੇ Nifty
Monday, Mar 09, 2026 - 09:54 AM (IST)
ਬਿਜ਼ਨੈੱਸ ਡੈਸਕ- ਮਿਡਲ ਈਸਟ 'ਚ ਛਿੜੀ ਹੋਈ ਜੰਗ ਨੇ ਪੂਰੀ ਦੁਨੀਆ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ। ਜਿੱਥੇ ਪੂਰੀ ਦੁਨੀਆ ਦੀ ਸ਼ੇਅਰ ਮਾਰਕੀਟ 'ਚ ਹਾਹਾਕਾਰ ਮਚੀ ਹੋਈ ਹੈ, ਉੱਥੇ ਹੀ ਹਫਤੇ ਦੇ ਪਹਿਲੇ ਦਿਨ ਭਾਰਤੀ ਸ਼ੇਅਰ ਬਾਜ਼ਾਰ ਵੀ ਵੱਡਾ ਗੋਤਾ ਲਾ ਗਿਆ ਹੈ। ਸੈਂਸੈਕਸ ਖੁੱਲ੍ਹਦੇ ਸਾਰ ਹੀ ਲਾਲ ਨਿਸ਼ਾਨ 'ਚ ਡਿੱਗ ਗਿਆ ਤੇ ਇਸ 'ਚ 2,330 ਅੰਕਾਂ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ। ਇਹ ਫਿਲਹਾਲ 76,600 ਦੇ ਨੇੜੇ ਵਪਾਰ ਕਰ ਰਿਹਾ ਹੈ। ਨਿਫਟੀ ਵਿੱਚ ਵੀ 700 ਅੰਕਾਂ ਦੇ ਕਰੀਬ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਇਹ 23,750 ਦੇ ਕਰੀਬ ਚੱਲ ਰਿਹਾ ਹੈ।
ਇਸ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ ਵੀ 92.25 ਦੇ ਇਤਿਹਾਸਕ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। HDFC ਬੈਂਕ, ICICI ਬੈਂਕ ਅਤੇ SBI ਦੇ ਸ਼ੇਅਰਾਂ ਵਿੱਚ 2 ਫ਼ੀਸਦੀ ਤੋਂ 3 ਫ਼ੀਸਦੀ ਤੱਕ ਦੀ ਗਿਰਾਵਟ ਦੇਖੀ ਗਈ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਆਟੋਮੋਬਾਈਲ ਅਤੇ ਪੇਂਟ ਕੰਪਨੀਆਂ ਦੇ ਸ਼ੇਅਰ ਵੀ ਦਬਾਅ ਵਿੱਚ ਹਨ। ਗਲੋਬਲ ਅਨਿਸ਼ਚਿਤਤਾ ਕਾਰਨ ਇੰਫੋਸਿਸ ਅਤੇ TCS ਵਰਗੀਆਂ ਦਿੱਗਜ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੀ ਲਾਲ ਨਿਸ਼ਾਨ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ- ''ਮੁਆਫ਼ੀ ਨੂੰ ਦੁਸ਼ਮਣਾਂ ਨੇ ਸਾਡੀ ਹਾਰ ਸਮਝ ਲਿਆ..!'', ਇਰਾਨੀ ਰਾਸ਼ਟਰਪਤੀ ਨੇ ਦੇ'ਤਾ ਵੱਡਾ ਬਿਆਨ
ਇਰਾਨ ਜੰਗ ਦੇ ਲੰਬੇ ਖਿੱਚੇ ਜਾਣ ਦੇ ਡਰ ਨੇ ਨਿਵੇਸ਼ਕਾਂ ਨੂੰ ਸੁਰੱਖਿਅਤ ਨਿਵੇਸ਼ (ਜਿਵੇਂ ਸੋਨਾ) ਵੱਲ ਮੋੜ ਦਿੱਤਾ ਹੈ, ਜਿਸ ਕਾਰਨ ਉਹ ਸਟਾਕ ਮਾਰਕੀਟ ਤੋਂ ਪੈਸਾ ਵਾਪਸ ਲੈਣ ਲੱਗ ਗਏ ਹਨ। ਭਾਰਤ ਆਪਣੀ ਲੋੜ ਦਾ 85 ਫ਼ੀਸਦੀ ਤੇਲ ਦਰਾਮਦ ਕਰਦਾ ਹੈ। ਤੇਲ ਮਹਿੰਗਾ ਹੋਣ ਨਾਲ ਮਹਿੰਗਾਈ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਵੀ ਭਾਰਤੀ ਬਾਜ਼ਾਰ ਵਿੱਚੋਂ ਹਜ਼ਾਰਾਂ ਕਰੋੜ ਰੁਪਏ ਕੱਢਣੇ ਸ਼ੁਰੂ ਕਰ ਦਿੱਤੇ ਹਨ।
ਬਾਜ਼ਾਰ ਦੇ ਮਾਹਿਰਾਂ ਅਨੁਸਾਰ, ਇਸ ਸਮੇਂ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਉਤਾਰ-ਚੜ੍ਹਾਅ ਹੈ। ਨਿਵੇਸ਼ਕਾਂ ਨੂੰ ਘਬਰਾਹਟ ਵਿੱਚ ਸ਼ੇਅਰ ਵੇਚਣ ਦੀ ਬਜਾਏ 'ਵੇਟ ਐਂਡ ਵਾਚ' ਦੀ ਨੀਤੀ ਅਪਣਾਉਣੀ ਚਾਹੀਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
