ਕੈਪੀਟਲ ਵਨ ਕੇਸ : ਖੁਦਕੁਸ਼ੀ ''ਤੇ ਉਤਾਰੂ ਹੈਕਰ ਮਹਿਲਾ ਅਮਰੀਕਾ ਲਈ ਬਣੀ ਮੁਸੀਬਤ

08/24/2019 4:44:28 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਲਈ ਇਕ ਹੈਕਰ ਮਹਿਲਾ ਮਿਸ਼ੇਲ ਪੀਟਰਸਨ ਮੁਸੀਬਤ ਬਣਦੀ ਜਾ ਰਹੀ ਹੈ। ਸਾਬਕਾ ਅਮੇਜ਼ਨ ਸਾਫਟਵੇਅਰ ਇੰਜੀਨੀਅਰ ਰਹਿ ਚੁੱਕੀ ਪੈਗੇ ਥਾਂਪਸਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕੈਪੀਟਲ ਵਨ ਬੈਂਕ ਨੂੰ ਹੈਕ ਕੀਤਾ ਹੈ। ਅਮਰੀਕਾ ਨੇ ਪੈਗੇ ਥਾਂਪਸਨ ਤੋਂ ਇਲਾਵਾ 30 ਹੋਰ ਸੰਗਠਨ ਨੂੰ ਹਿਰਾਸਤ ਵਿਚ ਰੱਖਣ ਦਾ ਫੈਸਲਾ ਸੁਣਾਇਆ ਹੈ। ਅਮਰੀਕਾ ਨੇ ਇਸ ਦੇ ਪਿੱਛੇ ਦੀ ਵਜ੍ਹਾ ਦੱਸਦੇ ਹੋਏ ਕਿਹਾ ਹੈ ਕਿ ਥਾਂਪਸਨ ਕਿਸੇ ਵੀ ਤਰ੍ਹਾਂ ਦੀ ਯਾਤਰਾ ਨਹਈਂ ਕਰ ਸਕਦੀ ਹੈ, ਕਿਉਂਕਿ ਉਹ ਦੂਜਿਆਂ ਦੇ ਨਾਲ-ਨਾਲ ਆਪਣੇ ਲਈ ਵੀ ਖਤਰਨਾਕ ਹੈ।

ਅਮਰੀਕੀ ਜੱਜ ਵਿਚ ਸੁਣਵਾਈ ਦੌਰਾਨ ਪੈਗੇ ਥਾਂਪਸਨ ਦੇ ਵਕੀਲ ਨੇ ਦੱਸਿਆ ਕਿ ਮਿਸ਼ੇਲ ਇਕ ਅਜੀਬ ਤਰ੍ਹਾਂ ਦੇ ਵਰਤਾਓ ਦੀ ਬੀਮਾਰੀ ਨਾਲ ਜੂਝ ਰਹੀ ਹੈ। ਇਸ ਬੀਮਾਰੀ ਨੂੰ ਉਨ੍ਹਾਂ ਨੇ (bizarre and erratic) ਦਾ ਨਾਂ ਦਿੱਤਾ ਹੈ। ਇਸ ਬਾਰੇ ਵਿਚ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹਾ ਵਰਤਾਓ ਉਨ੍ਹਾਂ ਲਈ ਖਤਰਨਾਕ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਪੀਟਰਸਨ ਕੋਲ ਕੋਈ ਵੀ ਸਥਿਰ ਰੋਜ਼ਗਾਰ ਨਹੀਂ ਹੈ ਜਿਸ ਦੇ ਚੱਲਦੇ ਉਹ ਆਪਣੇ ਆਪ ਨੂੰ ਖਤਮ ਕਰ ਲੈਣਾ ਚਾਹੁੰਦੀ ਹੈ।

PunjabKesari

33 ਸਾਲ ਦੀ ਪੈਗੇ ਥਾਂਪਸਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕੈਪੀਟਲ ਵਨ ਬੈਂਕ ਦੇ 106 ਧਾਰਕਾਂ ਦੀ ਵਿਅਕਤੀਗਤ ਜਾਣਕਾਰੀ ਹਾਸਲ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਨੇ ਹਿਰਾਸਤ ਵਿਚ ਲੈਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਸਤਗਾਸਾ ਧਿਰ ਨੇ ਕਿਹਾ ਕਿ ਮਿਸ਼ੇਲ ਦਾ ਆਨਲਾਈਨ ਬੇਨਿਯਮੀਆਂ ਦਾ ਇਤਿਹਾਸ ਰਿਹਾ ਹੈ। ਕੈਲੀਫੋਰਨੀਆ ਦੇ ਮਾਉਂਟੇਨ ਵਿਊ ਵਿਚ ਪੁਲਸ ਨੇ ਕਿਹਾ ਕਿ ਪੈਗੇ ਥਾਂਪਸਨ ਨੇ ਮਈ ਵਿਚ ਇਕ ਅਣਪਛਾਤੀ ਕੰਪਨੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਉਹ ਇਕ ਸਜ਼ਾਯਾਫਤਾ ਗੁੰਡੇ ਦੇ ਨਾਲ ਰਹਿ ਰਹੀ ਸੀ। ਜਿਸ ਦੇ ਕੋਲ ਪਿਸਤੌਲ, ਰਾਈਫਲ ਅਤੇ ਗੋਲਾ-ਬਾਰੂਦ ਦਾ ਭੰਡਾਰ ਸੀ।

ਕੈਪੀਟਲ ਵਨ ਨੇ ਕਿਹਾ ਕਿ ਹੈਕਰ ਵਲੋਂ ਪ੍ਰਾਪਤ ਜਾਣਕਾਰੀ ਵਿਚ 140,000 ਸੋਸ਼ਲ ਸਕਿਓਰਿਟੀ ਨੰਬਰ ਅਤੇ 80,000 ਬੈਂਕ ਅਕਾਉਂਟ ਨੰਬਰ ਸਨ। ਇਸ ਵਿਚ ਕਿਹਾ ਗਿਆ ਹੈ ਕਿ ਕੋਈ ਕ੍ਰੈਡਿਟ ਕਾਰਡ ਖਾਤਾ ਨੰਬਰ ਜਾਂ ਲਾਗ-ਇਨ ਕ੍ਰੇਡੈਂਸ਼ੀਅਲਸ ਨਾਲ ਸਮਝੌਤਾ ਨਹੀਂ ਕੀਤਾ ਗਿਆ ਸੀ। ਕੈਪਟਲ ਵਨ ਨੇ ਐਫ.ਡੀ.ਆਈ. ਅਤੇ ਅਟਾਰਨੀ ਅਧਿਕਾਰੀਆਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ। ਕੈਪੀਟਲ ਵਨ ਦੇ ਬੁਲਾਰੇ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਇਸ ਕੇਸ ਨਾਲ ਜੁੜੇ ਧੋਖਾਧੜੀ ਵਿਚ ਉਨ੍ਹਾਂ ਨੂੰ ਕੋਈ ਵੀ ਪੁਖ਼ਤਾ ਸਬੂਤ ਨਹੀਂ ਮਿਲੇ ਹਨ, ਪਰ ਉਹ ਲਗਾਤਾਰ ਇਸ ਸਬੰਧੀ ਜਾਂਚ ਕਰਦੇ ਰਹਿਣਗੇ ਅਤੇ ਕੋਸ਼ਿਸ਼ ਕਰਨਗੇ ਕਿ ਉਹ ਕੋਰਟ ਵਿਚ ਚੱਲ ਰਹੇ ਇਸ ਕੇਸ ਵਿਚ ਸਹਾਇਤਾ ਕਰ ਸਕਣ। 


Sunny Mehra

Content Editor

Related News