ਚੀਨ ’ਚ ਕੰਟੀਨ ਵਿਚ ਜ਼ਬਰਦਸਤ ਧਮਾਕਾ ਹੋਣ ਨਾਲ ਮਚੀ ਹਫੜਾ-ਦਫੜੀ

Friday, Jan 07, 2022 - 03:47 PM (IST)

ਚੀਨ ’ਚ ਕੰਟੀਨ ਵਿਚ ਜ਼ਬਰਦਸਤ ਧਮਾਕਾ ਹੋਣ ਨਾਲ ਮਚੀ ਹਫੜਾ-ਦਫੜੀ

ਚੂੰਗਕਿੰਗ (ਚੀਨ) (ਵਾਰਤਾ/ਸ਼ਿਨਹੂਆ)-ਚੀਨ ਦੇ ਚੂੰਗਕਿੰਗ ਨਗਰ ਪਾਲਿਕਾ ਦੇ ਵੁਲੋਂਗ ਜ਼ਿਲ੍ਹੇ ’ਚ ਸਥਿਤ ਇਕ ਕੰਟੀਨ ’ਚ ਸ਼ੁੱਕਰਵਾਰ ਨੂੰ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਘਟਨਾ ਸਥਾਨ ’ਤੇ 20 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਨਗਰ ਪਾਲਿਕਾ ਵਿਭਾਗ ਨੇ ਕਿਹਾ ਹੈ ਕਿ ਇਹ ਹਾਦਸਾ ਇਕ ਸ਼ੱਕੀ ਗੈਸ ਲੀਕ ਹੋਣ ਕਾਰਨ ਹੋਇਆ ਹੈ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਧਮਾਕਾ ਉਸ ਸਮੇਂ ਹੋਇਆ, ਜਦੋਂ ਲੋਕ ਕੰਟੀਨ ’ਚ ਖਾਣਾ ਖਾ ਰਹੇ ਸਨ। ਵੱਡੀ ਗਿਣਤੀ ’ਚ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।


author

Manoj

Content Editor

Related News