7 ਸਾਲਾ ਬੱਚੀ ਨੇ ਕੈਂਸਰ ਨੂੰ ਦਿੱਤੀ ਮਾਤ, ਨੱਚਣ ਦੇ ਸ਼ੌਕ ਨੂੰ ਮੁੜ ਕਰੇਗੀ ਪੂਰਾ

04/21/2018 3:18:08 PM

ਟੈਮਵਰਥ, ਆਸਟ੍ਰੇਲੀਆ—ਆਸਟ੍ਰੇਲੀਆ ਦੀ ਰਹਿਣ ਵਾਲੀ ਇਸ 7 ਸਾਲਾ ਬਹਾਦਰ ਬੱਚੀ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਹੌਂਸਲਾ ਹੈ ਤਾਂ ਹਰ ਮੁਸ਼ਕਲ ਨੂੰ ਪਾਰ ਕਰਨਾ ਸੌਖਾ ਹੈ। ਇਸ ਬਹਾਦਰ ਬੱਚੀ ਦਾ ਨਾਂ ਹੈ ਐਮੇਲੀਆ, ਜਿਸ ਨੂੰ ਬੋਨ ਕੈਂਸਰ ਹੈ, ਜਿਸ ਕਾਰਨ ਉਸ ਦੀ ਖੱਬੀ ਲੱਤ ਕੱਟਣੀ ਪਈ ਸੀ। ਨੱਚਣ ਦੀ ਸ਼ੌਕੀਨ ਐਮੇਲੀਆ ਨੂੰ ਹੁਣ ਡਾਕਟਰਾਂ ਨੇ ਬਨਾਉਟੀ ਲੱਤ ਲਾਈ ਹੈ, ਜਿਸ ਨਾਲ ਉਹ ਮੁੜ ਨੱਚਣ ਵਿਚ ਸਮਰੱਥ ਹੋ ਗਈ ਹੈ।
ਦਰਅਸਲ ਐਮੇਲੀਆ ਦੀ ਲੱਤ 'ਚ ਟਿਊਮਰ ਸੀ, ਜਿਸ ਕਾਰਨ ਡਾਕਟਰਾਂ ਨੇ ਸਰਜਰੀ ਕਰ ਕੇ ਉਸ ਨੂੰ ਹਟਾਇਆ ਅਤੇ ਬਨਾਉਟੀ ਲੱਤ ਲਾਈ। ਸਰਜਰੀ ਤੋਂ ਬਾਅਦ ਐਮੇਲੀਆ ਖੁਸ਼ ਹੈ ਅਤੇ ਉਸ ਦੀ ਖੁਸ਼ੀ ਦਾ ਕਾਰਨ ਹੈ ਕਿ ਉਹ ਮੁੜ ਸਟੇਜ 'ਤੇ ਨੱਚ ਸਕੇਗੀ। ਆਸਟ੍ਰੇਲੀਆ ਦੇ ਸ਼ਹਿਰ ਟੈਮਵਰਥ 'ਚ ਰਹਿਣ ਵਾਲੀ ਐਮੇਲੀਆ ਦੀ ਮਾਂ ਮਿਸ਼ੇਲ ਦਾ ਕਹਿਣਾ ਹੈ ਕਿ ਉਸ ਨੂੰ ਮਾਣ ਹੈ ਕਿ ਮੇਰੀ ਬੱਚੀ ਨੇ ਹੌਂਸਲਾ ਰੱਖਿਆ ਅਤੇ ਇਲਾਜ ਮਗਰੋਂ ਹੁਣ ਉਹ ਬਿਲਕੁੱਲ ਠੀਕ ਹੈ। ਸਰਜਰੀ ਮਗਰੋਂ ਹਸਪਤਾਲ ਦੇ ਡਾਕਟਰ ਵੀ ਹੈਰਾਨ ਹਨ ਕਿ ਐਮੇਲੀਆ ਛੇਤੀ ਠੀਕ ਹੋ ਗਈ ਅਤੇ ਉਸ ਦੀ ਲੱਤ ਅਤੇ ਪੈਰ ਹੁਣ ਠੀਕ ਹਨ। ਬੀਤੇ ਸਾਲ ਅਗਸਤ ਮਹੀਨੇ ਐਮੇਲੀਆ ਬਹੁਤ ਬੀਮਾਰ ਹੋ ਗਈ, ਜਦੋਂ ਉਸ ਨੇ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ। ਉਸ ਦੀ ਲੱਤ ਸੁੱਜ ਗਈ ਸੀ। ਉਸ ਦੇ ਮਾਪਿਆਂ ਨੇ ਐਮੇਲੀਆ ਦੀ ਲੱਤ 'ਤੇ ਠੰਡੀਆਂ ਪੱਟੀਆਂ ਕੀਤੀਆਂ ਪਰ ਉਸ ਦੀ ਸੋਜ ਵਧਦੀ ਹੀ ਗਈ।

PunjabKesariਐਮੇਲੀਆ ਦੀ ਲੱਤ 'ਤੇ ਇਕ ਵੱਡਾ ਟਿਊਮਰ ਹੋ ਗਿਆ, ਜੋ ਕਿ ਵਧਦਾ ਹੀ ਜਾ ਰਿਹਾ ਸੀ। ਇਸ ਤੋਂ ਬਾਅਦ ਉਸ ਦੀ ਦੋ ਵਾਰ ਕੀਮੋਥਰੈਪੀ ਹੋਈ। ਪਤਾ ਲੱਗਾ ਕਿ ਉਸ ਦੀ ਲੱਤ 'ਚ ਟਿਊਮਰ ਹੈ, ਜੋ ਕਿ ਕੈਂਸਰ ਦਾ ਰੂਪ ਲੈ ਚੁੱਕਾ ਹੈ। ਐਮੇਲੀਆ ਦੇ ਮਾਪਿਆਂ ਨੂੰ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੀ ਲੱਤ ਕੱਟਣੀ ਪਵੇਗੀ। ਇਸ ਸਾਲ ਜਨਵਰੀ ਮਹੀਨੇ ਵਿਚ ਐਮੇਲੀਆ ਦੀ ਸਰਜਰੀ ਕੀਤੀ ਗਈ। ਤਿੰਨ ਮਹੀਨੇ ਬੀਤਣ ਮਗਰੋਂ ਐਮੇਲੀਆ ਆਪਣੀ ਲੱਤ 'ਤੇ ਭਾਰ ਪਾਉਣ ਲੱਗ ਪਈ ਹੈ ਅਤੇ ਬਿਲਕੁੱਲ ਫਿੱਟ ਹੈ। ਐਮੇਲੀਆ ਦੀ ਮਾਂ ਮਿਸ਼ੇਲ ਨੇ ਕਿਹਾ ਕਿ ਮੇਰੀ ਬੱਚੀ ਬਹੁਤ ਹੌਂਸਲੇ ਵਾਲੀ ਅਤੇ ਬਹਾਦਰ ਹੈ। ਸਰਜਰੀ ਤੋਂ ਬਾਅਦ ਉਸ ਦੇ ਇਲਾਜ 'ਚ ਲੱਗੀਆਂ ਨਰਸਾਂ ਦਾ ਕਹਿਣਾ ਹੈ ਕਿ ਐਮੇਲੀਆ ਬਾਕੀ ਬੱਚਿਆਂ ਨਾਲੋਂ ਬਿਲਕੁੱਲ ਵੱਖਰੀ ਹੈ।


Related News