ਜਾਨਸਨ ਐਂਡ ਜਾਨਸਨ ਪਾਊਡਰ ਦੇ ਇਸਤੇਮਾਲ ਨਾਲ ਕੈਂਸਰ, ਮਹਿਲਾ ਨੂੰ 201 ਕਰੋੜ ਰੁਪਏ ਦਾ ਮੁਆਵਜ਼ਾ

03/14/2019 9:34:37 PM

ਕੈਲੀਫੋਰਨੀਆ—ਆਕਲੈਂਡ 'ਚ ਕੈਲੀਫੋਰਨੀਆ ਸੁਪੀਰੀਅਰ ਕੋਰਟ ਨੇ ਟੈਰੀ ਲੀਵਿਟ ਨਾਂ ਦੀ ਇਕ ਮਹਿਲਾ ਨੂੰ 2.9 ਕਰੋੜ ਡਾਲਰ (201 ਕਰੋੜ ਰੁਪਏ) ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ ਹੈ। ਮਹਿਲਾ ਦਾ ਦੋਸ਼ ਸੀ ਕਿ ਜਾਨਸਨ ਐਂਡ ਜਾਨਸਨ ਦੇ ਟੈਲਕਮ ਪਾਊਡਰ 'ਚ ਐਸਬੇਸਟਸ ਹੋਣ ਕਾਰਨ ਉਹ ਕੈਂਸਰ ਨਾਲ ਪੀੜੀਤ ਹੋਈ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਦੇਸ਼ ਭਰ 'ਚ ਟੈਲਕਮ ਪਾਊਡਰ ਨਾਲ ਸਬੰਧਤ 13 ਹਜ਼ਾਰ ਤੋਂ ਜ਼ਿਆਦਾ ਮੁਕੱਦਿਆਂ ਦਾ ਸਾਮਹਣਾ ਕਰ ਰਹੀ ਹੈ। ਟੈਰੀ ਲੀਵਿਟ ਨੇ ਆਪਣੀ ਪਟੀਸ਼ਨ 'ਚ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਜਾਨਸਨ ਐਂਡ ਜਾਨਸਨ ਦਾ ਬੇਬੀ ਪਾਊਡਰ, ਸ਼ਾਵਰ ਐਂਡ ਸ਼ਾਵਰ ਅਤੇ ਕੰਪਨੀ ਦੇ ਇਕ ਹੋਰ ਪਾਊਡਰ ਦਾ 1960 ਤੋਂ ਬਾਅਦ ਕਰੀਬ 20 ਸਾਲ ਇਸਤੇਮਾਲ ਕੀਤਾ ਸੀ। 2017 'ਚ ਉਨ੍ਹਾਂ ਨੂੰ ਸੈਸੋਥੇਲਿਉਮਾ ਨਾਲ ਪੀੜੀਤ ਹੋਣ ਦਾ ਪਤਾ ਚੱਲਿਆ। 7 ਜਨਵਰੀ ਤੋਂ ਸ਼ੁਰੂ ਹੋਏ ਇਸ 9 ਹਫਤੇ ਦੇ ਮੁਕੱਦਮੇ 'ਚ ਦੋਵਾਂ ਪੱਖਾਂ ਵੱਲੋਂ ਕਰੀਬ ਦਰਜਨ ਭਰ ਮਾਹਰਾਂ ਦੀ ਗਵਾਹੀ ਹੋਈ। ਫੈਸਲਾ ਸੁਣਾਉਣ ਤੋਂ ਪਹਿਲਾਂ ਜਿਊਰੀ ਨੇ ਦੋ ਦਿਨ ਤੱਕ ਇਸ 'ਤੇ ਸਲਾਹ-ਮਸ਼ਵਰਾ ਕੀਤਾ।

ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਵਿਰੁੱਧ ਅਪੀਲ ਕਰੇਗੀ ਕਿਉਂਇਕ ਮੁਕੱਦਮੇ 'ਚ ਗੰਭੀਰ ਪ੍ਰਕਿਰਿਆਗਤ ਅਤੇ ਸਪੱਸ਼ਟ ਖਾਸੀਆਂ ਸਨ। ਟੈਰੀ ਲੀਵਿਟ ਦੇ ਵਕੀਲ ਬੁਨਿਆਦੀ ਰੂਪ ਨਾਲ ਇਹ ਪਾਰਦਰਸ਼ਿਤ ਕਰਨ 'ਚ ਅਸਮਰੱਥ ਰਹ ਹਨ ਕਿ ਕੰਪਨੀ ਦੇ ਬੇਬੀ ਪਾਊਡਰ 'ਚ ਐਸਬੇਸਟਸ ਹੈ। ਹਾਲਾਂਕਿ ਕੰਪਨੀ ਨੇ ਮੁਕੱਦਮੇ ਦੌਰਾਨ ਕਥਿਤ ਖਾਮੀਆਂ ਦਾ ਹੋਰ ਵਿਵਰਣ ਨਹੀਂ ਦਿੱਤਾ। ਨਿਊ ਜਰਸੀ 'ਚ ਦਿ ਨਿਊ ਬ੍ਰੰਸਵਿਕ ਸਥਿਤ ਕੰਪਨੀ ਨੇ ਇਸ ਗੱਲ ਤੋਂ ਸਾਫ ਮਨਾ ਕਰ ਦਿੱਤਾ ਹੈ ਕਿ ਉਸ ਦੇ ਟੈਲਕਮ ਪਾਊਡਰ ਨਾਲ ਕੈਂਸਰ ਨਹੀਂ ਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਰੈਗੂਲੇਟਰਸ ਦੁਆਰਾ ਕਰਵਾਏ ਗਈ ਕਈ ਅਧਿਐਨਾਂ ਤੋਂ ਸਾਫ ਹੈ ਕਿ ਉਸ ਦਾ ਟੈਲਕਮ ਪਾਊਡਰ ਸੁਰੱਖਿਅਤ ਅਤੇ ਐਸਬੇਸਟਮਸ ਮੁਕਤ ਹੈ। ਦੱਸ ਦੇਈਏ ਕਿ ਇਸ ਸਾਲ ਜਾਨਸਨ ਐਂਡ ਜਾਨਸਨ ਵਿਰੁੱਧ ਜਿਨ੍ਹਾਂ ਦਰਜਨਭਰ ਤੋਂ ਜ਼ਿਆਦਾ ਮਾਮਲਿਆਂ ਦੀ ਸੁਣਵਾਈ ਹੋਣੀ ਹੈ, ਉਨ੍ਹਾਂ 'ਚੋਂ ਇਹ ਪਹਿਲਾ ਹੈ।


Karan Kumar

Content Editor

Related News