ਕੈਨੇਡਾ ''ਚ ਕੋਰੋਨਾ ਕਾਰਨ ਸਭ ਤੋਂ ਵੱਧ ਇਸ ਉਮਰ ਵਰਗ ਨੇ ਗੁਆਈ ਜਾਨ

11/27/2020 3:44:43 PM

ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 11,776 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਡਾਟਾ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਕੋਰੋਨਾ ਕਾਰਨ ਮਰਨ ਵਾਲਿਆਂ ਵਿਚੋਂ ਵਧੇਰੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਸਨ। 

ਰਿਪੋਰਟ ਮੁਤਾਬਕ ਮਾਰਚ ਤੋਂ ਜੂਨ ਤੱਕ ਕੋਰੋਨਾ ਕਾਰਨ ਵਧੇਰੇ ਬਜ਼ੁਰਗਾਂ ਦੀ ਜਾਨ ਗਈ ਅਤੇ ਵਧੇਰੇ ਲਾਂਗ ਟਰਮ ਸੈਂਟਰ ਵਿਚ ਰਹਿਣ ਵਾਲੇ ਹੀ ਸਨ। ਅਧਿਕਾਰੀਆਂ ਮੁਤਾਬਕ ਇਸ ਦੌਰਾਨ ਲਗਭਗ 7,576 ਮੌਤਾਂ ਹੋਈਆਂ ਸਨ। ਅੰਕੜੇ ਮੁਤਾਬਕ 7,576 ਮ੍ਰਿਤਕਾਂ ਵਿਚੋਂ 52 ਫ਼ੀਸਦੀ 85 ਸਾਲ ਤੋਂ ਵੱਧ ਉਮਰ ਦੇ ਲੋਕ ਸਨ ਅਤੇ 36 ਫ਼ੀਸਦੀ 65 ਤੋਂ 84 ਸਾਲ ਦੇ ਲੋਕ ਅਤੇ 12 ਫ਼ੀਸਦੀ 65 ਸਾਲ ਤੋਂ ਘੱਟ ਉਮਰ ਦੇ ਲੋਕ ਸਨ। ਕੈਨੇਡਾ ਵਿਚ ਕੋਰੋਨਾ ਨੇ ਬਜ਼ੁਰਗਾਂ ਨੂੰ ਵਧੇਰੇ ਆਪਣਾ ਸ਼ਿਕਾਰ ਬਣਾਇਆ।

ਉੱਥੇ ਹੀ ਸਟੈਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਇੰਨੇ ਹੀ ਸਮੇਂ ਵਿਚ 8,345 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ 4,615 (55 ਫ਼ੀਸਦੀ) 85 ਤੋਂ ਵੱਧ ਉਮਰ ਦੇ ਲੋਕ ਸਨ। ਮਾਰਚ ਤੋਂ ਜੂਨ ਤੱਕ 4,515 ਬੀਬਆਂ ਅਤੇ 3,830 ਪੁਰਸ਼ਾਂ ਨੇ ਜਾਨ ਗੁਆਈ ਹੈ। ਬੀਬੀਆਂ ਦੀ ਮੌਤ ਪੁਰਸ਼ਾਂ ਨਾਲੋਂ ਵੱਧ ਹੋਈ ਹੈ , ਇਸ ਦਾ ਇਕ ਕਾਰਨ ਇਹ ਵੀ ਹੈ ਕਿ ਵਧੇਰੇ ਬੀਬੀਆਂ ਹੀ 85 ਸਾਲ ਤੋਂ ਵੱਧ ਉਮਰ ਦੀਆਂ ਸਨ।

ਫਿਲਹਾਲ ਕੈਨੇਡਾ ਦੇ ਕਈ ਸ਼ਹਿਰ ਸਖ਼ਤ ਤਾਲਾਬੰਦੀ ਅਧੀਨ ਹਨ ਤੇ ਲੋਕਾਂ ਨੂੰ ਬਿਨਾਂ ਜ਼ਰੂਰੀ ਕੰਮ ਦੇ ਘਰਾਂ ਵਿਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। 


Lalita Mam

Content Editor Lalita Mam