ਕੈਨੇਡਾ ਦੀ ਸਕੀ ਜੰਪਰ ਐਬੀ ਸਟ੍ਰੇਟ ਨੇ ਵਰਲਡ ਕੱਪ ‘ਚ ਜਿੱਤਿਆ ਕੈਰੀਅਰ ਦਾ ਪਹਿਲਾ ਸੋਨ ਤਗਮਾ

Saturday, Jan 03, 2026 - 12:11 AM (IST)

ਕੈਨੇਡਾ ਦੀ ਸਕੀ ਜੰਪਰ ਐਬੀ ਸਟ੍ਰੇਟ ਨੇ ਵਰਲਡ ਕੱਪ ‘ਚ ਜਿੱਤਿਆ ਕੈਰੀਅਰ ਦਾ ਪਹਿਲਾ ਸੋਨ ਤਗਮਾ

ਵੈਨਕੂਵਰ (ਮਲਕੀਤ ਸਿੰਘ) - ਕੈਨੇਡਾ ਦੀ ਮਹਿਲਾ ਸਕੀ ਜੰਪਰ ਐਬੀ ਸਟਰੇਟ ਨੇ ਨਵੇਂ ਵਰਲਡ ਕੱਪ ਮੁਕਾਬਲੇ ਵਿੱਚ ਆਪਣੇ ਕੈਰੀਅਰ ਦਾ ਪਹਿਲਾ ਸੋਨ ਤਗਮਾ ਹਾਸਲ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ।

ਕੈਨੇਡਾ ਦੇ ਮਹਾਨਗਰ ਕੈਲਗਰੀ ਨਾਲ ਸੰਬੰਧਿਤ 24 ਸਾਲਾ ਉਕਤ ਐਥਲੀਟ ਨੇ ਜਰਮਨੀ ਦੇ ਉਬਰਸਟਡਫੋਡ ਸ਼ਹਿਰ ਵਿੱਚ ਹੋਏ ਮੁਕਾਬਲੇ ਦੌਰਾਨ 268.2 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ।

ਮੁਕਾਬਲੇ ਦੌਰਾਨ ਐਬੀ ਸਟ੍ਰੇਟ ਨੇ ਦੋ ਸ਼ਾਨਦਾਰ ਛਾਲਾਂ ਨਾਲ ਆਪਣੀ ਮਜ਼ਬੂਤ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕੈਨੇਡਾ ਦਾ ਨਾਮ ਰੌਸ਼ਨ ਕੀਤਾ। ਇਹ ਜਿੱਤ ਉਸਦੇ ਕੈਰੀਅਰ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਮੰਨੀ ਜਾ ਰਹੀ ਹੈ। ਕੈਨੇਡਾ ਦੀ ਸਕੀ ਜੰਪਿੰਗ ਟੀਮ ਲਈ ਵੀ ਇਹ ਨਤੀਜਾ ਖਾਸ ਅਹਿਮੀਅਤ ਰੱਖਦਾ ਹੈ, ਕਿਉਂਕਿ ਇਸ ਨਾਲ ਟੀਮ ਦਾ ਵਿਸ਼ਵ ਪੱਧਰ ‘ਤੇ ਦਰਜਾ ਮਜ਼ਬੂਤ ਹੋਣਾ ਤੈਅ ਹੈ।


author

Inder Prajapati

Content Editor

Related News