ਕੈਨੇਡੀਅਨ PM ਟਰੂਡੋ ਨੇ ਪਹਿਲੀ ਡੋਜ਼ ਐਸਟ੍ਰਾਜ਼ੇਨੇਕਾ ਤੋਂ ਬਾਅਦ ਦੂਜੀ ਡੋਜ਼ ਲਈ ਇਸ ਵੈਕਸੀਨ ਦੀ, ਜਾਣੋ ਕਾਰਨ

Saturday, Jul 03, 2021 - 11:50 AM (IST)

ਕੈਨੇਡੀਅਨ PM ਟਰੂਡੋ ਨੇ ਪਹਿਲੀ ਡੋਜ਼ ਐਸਟ੍ਰਾਜ਼ੇਨੇਕਾ ਤੋਂ ਬਾਅਦ ਦੂਜੀ ਡੋਜ਼ ਲਈ ਇਸ ਵੈਕਸੀਨ ਦੀ, ਜਾਣੋ ਕਾਰਨ

ਇੰਟਰਨੈਸ਼ਨਲ ਡੈਸਕ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਦੇ ਤੌਰ ’ਤੇ ਮਾਡਰਨਾ ਵੈਕਸੀਨ ਲਗਵਾਈ। ਜ਼ਿਕਰਯੋਗ ਹੈ ਕਿ ਪਹਿਲੀ ਡੋਜ਼ ਪੀ. ਐੱਮ. ਨੇ ਐਸਟ੍ਰਾਜ਼ੇਨੇਕਾ ਦੀ ਲਗਵਾਈ ਸੀ। ਮੰਨਿਆ ਜਾ ਰਿਹਾ ਹੈ ਕਿ ਕੈਨੇਡੀਆਈ ਹੈਲਥ ਅਥਾਰਿਟੀਜ਼ ਵੱਲੋਂ ਵੈਕਸੀਨ ਦੀ ਦੂਜੀ ਡੋਜ਼ ਨੂੰ ਲੈ ਕੇ ਜਾਰੀ ਹਦਾਇਤਾਂ ਕਾਰਨ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਇਨ੍ਹਾਂ ਹਦਾਇਤਾਂ ’ਚ ਇਮਿਊਨਾਈਜ਼ੇਸ਼ਨ ’ਤੇ ਬਣੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਨੇ ਐਲਾਨ ਕੀਤਾ ਸੀ ਕਿ ਐਸਟ੍ਰਾਜ਼ੇਨੇਕਾ ਦੀ ਪਹਿਲੀ ਡੋਜ਼ ਦੇ ਤੌਰ ’ਤੇ ਮਾਡਰਨਾ ਜਾਂ ਫਾਈਜ਼ਰ ਵੈਕਸੀਨ ਲੈਣ ਨਾਲ ਇਮਿਊਨਿਟੀ ਵਧੀਆ ਬਣਦੀ ਹੈ। ਇਸ ਦੇ ਪਿੱਛੇ ਜਰਮਨੀ ’ਚ ਹੋਈ ਸਟੱਡੀ ਦਾ ਹਵਾਲਾ ਦਿੱਤਾ ਗਿਆ ਹੈ। ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀਆ ਨੇ ਸ਼ੁੱਕਰਵਾਰ ਦੂਜੀ ਡੋਜ਼ ਲਗਵਾਈ। ਅਮਰੀਕੀ ਫਰਮ ਵੱਲੋਂ ਤਿਆਰ ਮਾਡਰਨਾ ਨੂੰ ਦੂਜੀ ਡੋਜ਼ ਦੇ ਤੌਰ ’ਤੇ ਲੈਣ ਦੀ ਚੋਣ ਕੈਨੇਡੀਆਈ ਹੈਲਥ ਅਥਾਰਿਟੀਜ਼ ਵੱਲੋਂ ਅਪਡੇਟ ਕੀਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਲਈ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਕਹਿਰ ਦਰਮਿਆਨ ‘ਜਾਨਸਨ ਐਂਡ ਜਾਨਸਨ’ ਨੇ ਕੀਤਾ ਵੱਡਾ ਦਾਅਵਾ

ਜ਼ਿਕਰਯੋਗ ਹੈ ਕਿ 17 ਜੂਨ ਨੂੰ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਐੱਲ. ਏ. ਸੀ. ਆਈ. ਨੇ ਐਲਾਨ ਕੀਤਾ ਸੀ ਕਿ ਜੇ ਪਹਿਲੀ ਡੋਜ਼ ਐਸਟ੍ਰਾਜ਼ੇਨੇਕਾ ਦੀ ਲਈ ਹੈ ਤਾਂ ਵੀ ਦੂਜੀ ਡੋਜ਼ ਦੇ ਤੌਰ ’ਤੇ ਮਾਡਰਨਾ ਵੈਕਸੀਨ ਲਗਵਾਈ ਜਾ ਸਕਦੀ ਹੈ। ਇਹ ਵੀ ਦੱਸਣਯੋਗ ਹੈ ਕਿ ਐਸਟ੍ਰਾਜ਼ੇਨੇਕਾ ਵੈਕਸੀਨ ਭਾਰਤ ’ਚ ਕੋਵੀਸ਼ੀਲਡ ਬ੍ਰਾਂਡ ਨਾਂ ਨਾਲ ਮੈਨੂਫੈਕਚਰ ਕੀਤੀ ਗਈ ਹੈ। ਐੱਨ. ਏ. ਸੀ. ਆਈ. ਨੇ ਆਪਣੀ ਰੈਕਮੈਂਡੇਸ਼ਨ ’ਚ ਕਿਹਾ ਕਿ ਮਾਡਰਨਾ ਵੈਕਸੀਨ ਸਿਰਫ ਉਦੋਂ ਨਾ ਲਗਵਾਈ ਜਾਵੇ, ਜਦੋਂ ਇਹ ਮੁਹੱਈਆ ਨਾ ਹੋਵੇ ਜਾਂ ਫਿਰ ਕਿਸੇ ਨੂੰ ਇਸ ਵੈਕਸੀਨ ਨਾ ਐਲਰਜੀ ਦੀ ਸ਼ਿਕਾਇਤ ਹੋਵੇ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਉਤਪੱਤੀ ਦੀ ਜਾਂਚ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ WHO


author

Manoj

Content Editor

Related News