Trump ਨੂੰ ਮਿਲਣ ਲਈ ਕੈਨੇਡੀਅਨ PM Trudeau ਅਚਾਨਕ ਪਹੁੰਚੇ ਅਮਰੀਕਾ
Saturday, Nov 30, 2024 - 09:49 AM (IST)
ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਅਮਰੀਕੀ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਅਮਰੀਕਾ ਪਹੁੰਚ ਗਏ ਹਨ। ਟਰੰਪ ਅਮਰੀਕਾ ਦੀ ਸੱਤਾ ਵਿਚ ਵਾਪਸ ਆ ਗਏ ਹਨ ਅਤੇ ਉਨ੍ਹਾਂ ਦੀ ਅਮਰੀਕਾ ਨੂੰ ‘ਗਰੇਟ ਅਗੇਨ’ ਬਣਾਉਣ ਦੀ ਆਪਣੀ ਯੋਜਨਾ ਹੈ। ਇਸ ਦੇ ਲਈ ਉਹ ਸੱਤਾ ਦੇ ਤਬਾਦਲੇ ਤੋਂ ਪਹਿਲਾਂ ਹੀ ਤਿਆਰੀਆਂ ਵਿਚ ਜੁਟੇ ਹੋਏ ਹਨ। ਉਸ ਦੀ ਯੋਜਨਾ ਵਿੱਚ ਕੈਨੇਡਾ ਅਤੇ ਮੈਕਸੀਕੋ ਤੋਂ ਨਸ਼ਿਆਂ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਸਪਲਾਈ ਨੂੰ ਰੋਕਣਾ ਵੀ ਸ਼ਾਮਲ ਹੈ, ਜਿਸ 'ਤੇ ਟਰੰਪ ਨੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਇਸ ਚਿਤਾਵਨੀ ਤੋਂ ਬਾਅਦ ਕੈਨੇਡੀਅਨ ਪੀ.ਐਮ ਜਸਟਿਨ ਟਰੂਡੋ ਨੇ ਕਿਹਾ ਕਿ 'ਉਹ ਜੋ ਕਹਿੰਦੇ ਹਨ ਉਹ ਕਰਦੇ ਹਨ' ਅਤੇ ਜਲਦਬਾਜ਼ੀ ਵਿੱਚ ਸਿੱਧੇ ਟਰੰਪ ਨੂੰ ਮਿਲਣ ਪਹੁੰਚ ਗਏ।
ਕੈਨੇਡਾ ਦੇ ਪ੍ਰਧਾਨ ਮੰਤਰੀ ਆਪਣੇ ਪਬਲਿਕ ਸੇਫਟੀ ਮੰਤਰੀ ਨਾਲ ਅਮਰੀਕਾ ਦੇ ਫਲੋਰਿਡਾ ਪਹੁੰਚੇ, ਜਿੱਥੇ ਉਨ੍ਹਾਂ ਨੇ ਗੋਲਫ ਕਲੱਬ ਵਿੱਚ ਅਮਰੀਕਾ ਦੇ ਭਵਿੱਖੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਇਕੱਠੇ ਡਿਨਰ ਕੀਤਾ ਅਤੇ ਮੁੱਦਿਆਂ 'ਤੇ ਚਰਚਾ ਕੀਤੀ। ਹਾਲਾਂਕਿ ਗੱਲਬਾਤ ਨੂੰ ਗੁਪਤ ਰੱਖਿਆ ਗਿਆ ਹੈ ਅਤੇ ਦੋਵਾਂ ਵਿਚਾਲੇ ਹੋਏ ਸਮਝੌਤੇ ਨੂੰ ਜਨਤਕ ਨਹੀਂ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਹੁਣ ਨਹੀਂ ਰਹੇਗੀ ਮਰਦਾਨਾ ਕਮਜ਼ੋਰੀ, ਐਵੇਂ ਨਾ ਹੋਵੋ ਸ਼ਰਮਿੰਦਾ, ਬਸ ਅਪਣਾਓ ਇਹ ਪੁਰਾਤਨ ਤਰੀਕਾ
ਕੈਨੇਡਾ ਅਤੇ ਮੈਕਸੀਕੋ 'ਤੇ ਟੈਕਸ ਲਗਾਉਣ ਦੀ ਚਿਤਾਵਨੀ
ਡੋਨਾਲਡ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਸਾਰੇ ਆਯਾਤ ਉਤਪਾਦਾਂ 'ਤੇ 25 ਫੀਸਦੀ ਟੈਕਸ ਲਗਾਉਣ ਦੀ ਚਿਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਰਾਸ਼ਟਰਪਤੀ ਦੇ ਤੌਰ 'ਤੇ ਇਹ ਉਨ੍ਹਾਂ ਦਾ ਪਹਿਲਾ ਆਦੇਸ਼ ਹੋਵੇਗਾ। ਇਸ ਤੋਂ ਬਾਅਦ ਟਰੂਡੋ ਅਮਰੀਕਾ ਪਹੁੰਚ ਗਏ ਅਤੇ ਜੀ-7 ਦੇਸ਼ਾਂ ਦੇ ਪਹਿਲੇ ਨੇਤਾ ਹਨ ਜੋ ਚੋਣਾਂ ਤੋਂ ਬਾਅਦ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨਗੇ। ਚਿਤਾਵਨੀ ਤੋਂ ਬਾਅਦ ਉਨ੍ਹਾਂ ਨੇ ਸ਼ਨੀਵਾਰ ਨੂੰ ਹੀ ਕਿਹਾ ਸੀ ਕਿ ਉਹ ਟੈਰਿਫ ਮੁੱਦੇ ਨੂੰ ਸੁਲਝਾਉਣ ਲਈ ਟਰੰਪ ਨਾਲ ਮੁਲਾਕਾਤ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ-'ਹਿੰਦੂ ਮੰਦਰਾਂ ਦੇ ਨੇੜੇ ਵੀ ਨਾ ਫੜਕਨ ਵੱਖਵਾਦੀ', ਕੈਨੇਡੀਅਨ ਕੋਰਟ ਦਾ ਵੱਡਾ ਫ਼ੈਸਲਾ
ਅਮਰੀਕਾ ਜਾਣ ਤੋਂ ਜਸਟਿਨ ਟਰੂਡੋ ਨੇ ਕਹੀ ਇਹ ਗੱਲ
ਜਸਟਿਨ ਟਰੂਡੋ ਨੇ ਕਿਹਾ ਕਿ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਰਿਆਨੇ ਦੀਆਂ ਕੀਮਤਾਂ ਘਟਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਸਾਰੇ ਉਤਪਾਦਾਂ 'ਤੇ 25 ਫੀਸਦੀ ਟੈਕਸ ਲਗਾਉਣ ਦੀ ਗੱਲ ਕਰ ਰਹੇ ਹਨ। ਟਰੂਡੋ ਨੇ ਕਿਹਾ ਕਿ 'ਟਰੰਪ ਜੋ ਵੀ ਕਹਿੰਦੇ ਹਨ, ਕਰਦੇ ਹਨ।' ਉਦਾਹਰਣ ਵਜੋਂ ਇਹ ਸਮਝਣਾ ਮਹੱਤਵਪੂਰਨ ਹੈ ਕਿ ਡੋਨਾਲਡ ਟਰੰਪ ਜੋ ਵੀ ਬਿਆਨ ਦਿੰਦੇ ਹਨ, ਉਹ ਉਸ ਨੂੰ ਲਾਗੂ ਕਰਨ ਦੀ ਯੋਜਨਾ ਬਣਾਉਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਟਰੰਪ ਨੇ ਸੋਮਵਾਰ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਬਿਆਨ ਦਿੱਤਾ ਅਤੇ ਇਨ੍ਹਾਂ ਸਰਹੱਦਾਂ ਤੋਂ ਘੁਸਪੈਠ ਦੀ ਗੱਲ ਕੀਤੀ। ਉਦਾਹਰਣ ਵਜੋਂ ਯੂ.ਐਸ ਬਾਰਡਰ ਪੈਟਰੋਲ ਟੀਮ ਨੇ ਅਕਤੂਬਰ 2023 ਤੋਂ ਸਤੰਬਰ 2024 ਦਰਮਿਆਨ ਮੈਕਸੀਕਨ ਸਰਹੱਦ ਤੋਂ 56,530 ਅਤੇ ਕੈਨੇਡੀਅਨ ਸਰਹੱਦ ਤੋਂ 23,721 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਟਰੰਪ ਇਸ ਨੂੰ ਰੋਕਣਾ ਚਾਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।