ਮਨੁੱਖੀ ਦੇਹਾਂ ਦੇ ਅਧਿਐਨ ਲਈ ਬਾਹਰੀ ਪ੍ਰਯੋਗਸ਼ਾਲਾ ਬਣਾਉਣ ਦੀ ਯੋਜਨਾ
Saturday, Apr 11, 2026 - 10:16 PM (IST)
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਓਨਟਾਰਿਓ ਸੂਬੇ ਦੇ ਵਿੰਡਸਰ ਖੇਤਰ ਨੇੜੇ ਵਿਗਿਆਨੀਆਂ ਵੱਲੋਂ ਮਨੁੱਖੀ ਦੇਹਾਂ ਦੇ ਕੁਦਰਤੀ ਤੌਰ ਤੇ ਜਲਦੀ ਖਰਾਬ ਹੋਣ ਸਬੰਧੀ ਕਾਰਨਾ ਤੇ ਅਧਿਐਨ ਕਰਨ ਲਈ ਇੱਕ ਬਾਹਰੀ ਪ੍ਰਯੋਗਸ਼ਾਲਾ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਇਸ ਪ੍ਰਯੋਗਸ਼ਾਲਾ ਦਾ ਮਕਸਦ ਮਨੁੱਖੀ ਦੇਹਾ ਦੇ ਜਲਦੀ ਖਰਾਬ ਹੋਣ ਸਬੰਧੀ ਵਿਗਿਆਨਕ ਪ੍ਰਕਿਰਿਆਵਾਂ ਨੂੰ ਬਿਹਤਰ ਢੰਗ ਨਾਲ ਸਮਝਣਾ ਹੈ, ਜਿਸ ਨਾਲ ਅਪਰਾਧ ਜਾਂਚ ਅਤੇ ਫ਼ੋਰੈਂਸਿਕ ਵਿਗਿਆਨ ਨੂੰ ਮਦਦ ਮਿਲ ਸਕਦੀ ਹੈ। ਵਿਗਿਆਨੀ ਇਸ ਅਧਿਐਨ ਰਾਹੀਂ ਇਹ ਜਾਣਨਾ ਚਾਹੁੰਦੇ ਹਨ ਕਿ ਵੱਖ-ਵੱਖ ਮੌਸਮੀ ਹਾਲਾਤਾਂ ਅਤੇ ਵਾਤਾਵਰਣ ਵਿੱਚ ਦੇਹ ਕਿਵੇਂ ਅਤੇ ਕਿੰਨੇ ਸਮੇਂ ਵਿੱਚ ਖਰਾਬ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਲੈਬੋਰਟਰੀਆਂ ਪਹਿਲਾਂ ਵੀ ਕੁਝ ਹੋਰ ਦੇਸ਼ਾਂ ਵਿੱਚ ਮੌਜੂਦ ਹਨ, ਜਿੱਥੇ ਅਪਰਾਧਿਕ ਮਾਮਲਿਆਂ ਦੀ ਜਾਂਚ ਵਿੱਚ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ ਹੈ। ਹੁਣ ਕੈਨੇਡਾ ਵਿੱਚ ਵੀ ਇਸ ਤਰ੍ਹਾਂ ਦੀ ਸੁਵਿਧਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਾਲਾਂਕਿ, ਇਸ ਯੋਜਨਾ ਨੂੰ ਲੈ ਕੇ ਸਥਾਨਕ ਕੁਝ ਲੋਕਾਂ ਵੱਲੋਂ ਵਾਤਾਵਰਨ ਪ੍ਰਭਾਵਾਂ ਨੂੰ ਲੈ ਕੇ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਪ੍ਰੰਤੂ ਅਧਿਕਾਰੀਆਂ ਵੱਲੋਂ ਇਹ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਸਾਰੀਆਂ ਸੁਰੱਖਿਆ ਮਿਆਰਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਪ੍ਰਯੋਗਸ਼ਾਲਾ ਦੇ ਸਥਾਪਿਤ ਹੋਣ ਨਾਲ ਭਵਿੱਖ ਵਿੱਚ ਅਪਰਾਧ ਜਾਂਚ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
