ਕੈਨੇਡੀਅਨ PM ਜਸਟਿਨ ਟਰੂਡੋ ਨੇ ਨਾਜ਼ੀ ਮਾਮਲੇ 'ਚ ਮੰਗੀ ਮੁਆਫ਼ੀ, ਕਿਹਾ - 'ਸਾਨੂੰ ਬਹੁਤ ਅਫ਼ਸੋਸ ਹੈ'
Thursday, Sep 28, 2023 - 12:24 AM (IST)
ਇੰਟਰਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਹਫ਼ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜੈਲੇਂਸਕੀ ਦੇ ਸਨਮਾਨ ਵਿਚ ਇਕ ਸੰਸਦੀ ਸਮਾਗਮ ਵਿਚ ਐਡੋਲਫ ਹਿਟਲਰ ਦੀਆਂ ਨਾਜ਼ੀ ਫੌਜਾਂ ਦੇ ਇਕ ਸਾਬਕਾ ਫ਼ੌਜੀ ਦੇ ਸ਼ਾਮਲ ਹੋਣ ਤੋਂ ਬਾਅਦ ਕੈਨੇਡਾ ਦੀ ਤਰਫੋਂ ਮੁਆਫੀ ਮੰਗੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਪੁਲਸ ਦੇ SP, CIA ਇੰਚਾਰਜ ਤੇ ਸੀਨੀਅਰ ਕਾਂਸਟੇਬਲ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਟਰੂਡੋ ਨੇ ਪੱਤਰਕਾਰਾਂ ਨੂੰ ਦਿੱਤੇ ਇਕ ਸੰਖੇਪ ਬਿਆਨ ਵਿਚ ਕਿਹਾ, "ਅਸੀਂ ਸਾਰੇ ਜੋ ਸ਼ੁੱਕਰਵਾਰ ਨੂੰ ਇਸ ਸਦਨ ਵਿਚ ਸਨ, ਉਨ੍ਹਾਂ ਨੂੰ ਖੜ੍ਹੇ ਹੋਣ ਅਤੇ ਤਾੜੀਆਂ ਵਜਾਉਣ ਲਈ ਬਹੁਤ ਅਫ਼ਸੋਸ ਹੈ, ਭਾਵੇਂ ਕਿ ਅਸੀਂ ਸੰਦਰਭ ਤੋਂ ਅਣਜਾਣ ਹਾਂ। ਟਰੂਡੋ ਨੇ ਮੰਨਿਆ ਕਿ ਇਸ ਘਟਨਾ ਨਾਲ ਕਤਲੇਆਮ ਵਿਚ ਮਾਰੇ ਗਏ ਲੱਖਾਂ ਲੋਕਾਂ ਦੀ ਆਤਮਾ ਨੂੰ ਡੂੰਗੀ ਠੇਸ ਪਹੁੰਚੀ ਹੋਵੇਗੀ। ਸਾਬਕਾ ਫ਼ੌਜੀ ਯਾਰੋਸਲਾਵ ਹੰਕਾ ਦਾ ਜਸ਼ਨ ਮਨਾਉਣਾ ਯਹੂਦੀ ਲੋਕਾਂ, ਪੋਲ, ਰੋਮਾ, ਐਲ.ਜੀ.ਬੀ.ਟੀ. ਭਾਈਚਾਰਾ ਅਤੇ ਖ਼ਾਸ ਤੌਰ 'ਤੇ ਹੋਰ ਨਸਲੀ ਲੋਕ - ਕੁਝ ਸਮੂਹ ਜਿਨ੍ਹਾਂ ਨੂੰ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀ ਸ਼ਾਸਨ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ, ਉਨ੍ਹਾਂ ਲਈ ਬਹੁਤ ਦਰਦਨਾਕ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਲੱਖਾਂ ਰੁਪਏ ਦੇ ਕੇ ਲਵਾਈ ਸਰਕਾਰੀ ਨੌਕਰੀ, ਜੁਆਇਨਿੰਗ ਕਰਨ ਗਏ ਨੌਜਵਾਨ ਦੇ ਉੱਡੇ ਹੋਸ਼
ਟਰੂਡੋ ਨੇ ਇਹ ਵੀ ਦੁਹਰਾਇਆ ਕਿ ਕੈਨੇਡਾ ਨੂੰ ਜ਼ੇਲੇਂਸਕੀ ਲਈ ਬਹੁਤ ਅਫਸੋਸ ਹੈ, ਜਿਸ ਨੂੰ ਹੰਕਾ ਦੀ ਤਾਰੀਫ਼ ਕਰਦੇ ਹੋਏ ਦਿਖਾਇਆ ਗਿਆ ਸੀ - ਇਕ ਅਜਿਹੀ ਤਸਵੀਰ ਜਿਸ ਦੀ ਰੂਸੀ ਪ੍ਰਚਾਰਕਾਂ ਦੁਆਰਾ ਵਰਤੋਂ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8