ਸਿਡਨੀ ਸਮੁੰਦਰੀ ਜਹਾਜ਼ ਹਾਦਸੇ ''ਚ ਮਾਰੇ ਗਏ ਪਾਇਲਟ ਦੀ ਹੋਈ ਪਛਾਣ

01/02/2018 4:25:26 PM

ਸਿਡਨੀ/ਵੈਨਕੂਵਰ (ਏਜੰਸੀ)— ਆਸਟ੍ਰੇਲੀਆ ਦੇ ਸਿਡਨੀ 'ਚ ਨਵੇਂ ਸਾਲ ਤੋਂ ਇਕ ਦਿਨ ਪਹਿਲਾਂ ਇਕ ਸਮੁੰਦਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ 'ਚ ਮਾਰੇ ਗਏ 44 ਸਾਲਾ ਪਾਇਲਟ ਗਰੇਥ ਮੋਰਗਨ ਸੀ, ਜੋ ਕਿ ਮੂਲ ਰੂਪ ਤੋਂ ਕੈਨੇਡਾ ਦਾ ਰਹਿਣ ਵਾਲਾ ਸੀ। ਮੋਰਗਨ ਨੇ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਿਚ ਇਕ ਕੰਪਨੀ ਨਾਲ ਕੰਮ ਕੀਤਾ ਸੀ। ਆਸਟ੍ਰੇਲੀਅਨ ਟਰਾਂਸਪੋਰਟ ਸੁਰੱਖਿਆ ਬਿਊਰੋ ਪੁਲਸ ਨਾਲ ਮਿਲ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਓਧਰ ਸਿਡਨੀ ਸਮੁੰਦਰੀ ਜਹਾਜ਼ ਦੇ ਸੀ. ਈ. ਓ. ਹਾਰੂਨ ਸ਼ਾਅ ਨੇ ਕਿਹਾ ਕਿ ਕੰਪਨੀ ਨੂੰ ਬਹੁਤ ਡੂੰਘਾ ਦੁੱਖ ਹੋਇਆ ਹੈ, ਉਹ ਮੋਰਗਨ ਦਾ ਬਹੁਤ ਸਨਮਾਨ ਕਰਦੇ ਸਨ। ਇਸ ਹਾਦਸੇ 'ਚ ਮਾਰੇ ਗਏ ਪਾਇਲਟ ਮੋਰਗਨ, ਬੋਡੇਨ ਅਤੇ ਕਜ਼ਨਸ ਪਰਿਵਾਰ ਪ੍ਰਤੀ ਦਿਲੋਂ ਹਮਦਰਦੀ ਜ਼ਾਹਰ ਕਰਦੇ ਹਾਂ। ਹਾਰੂਨ ਨੇ ਕਿਹਾ ਕਿ ਮੋਰਗਨ ਬਹੁਤ ਹੀ ਅਨੁਭਵੀ ਪਾਇਲਟ ਸੀ। ਮੋਰਗਨ ਨੇ ਸਿਡਨੀ ਸਮੁੰਦਰੀ ਜਹਾਜ਼ 'ਚ ਦੋ ਵਾਰ ਸੇਵਾ ਕੀਤੀ। ਕੰਪਨੀ ਦੇ ਵਕਰਕ ਦੇ ਤੌਰ 'ਤੇ ਉਨ੍ਹਾਂ ਨੇ 2011 ਤੋਂ 2014 ਤੱਕ ਆਪਣੀ ਸੇਵਾਵਾਂ ਦਿੱਤੀਆਂ ਅਤੇ ਫਿਰ ਕੰਮ ਛੱਡ ਕੇ ਮੁੜ ਮਈ 2017 'ਚ ਉਨ੍ਹਾਂ ਨੇ ਕੰਪਨੀ ਨੂੰ ਜੁਆਇਨ ਕੀਤਾ। ਮੋਰਗਨ ਦੇ ਮਾਤਾ-ਪਿਤਾ ਕੈਨੇਡਾ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਉਸ ਦੀ ਮੌਤ ਦੀ ਖਬਰ ਦੀ ਸੂਚਨਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ 31 ਦਸੰਬਰ ਦੀ ਦੁਪਹਿਰ ਨੂੰ ਸਿਡਨੀ 'ਚ ਸਮੁੰਦਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਜਹਾਜ਼ ਹਾਦਸੇ 'ਚ ਪਾਇਲਟ ਸਮੇਤ ਬ੍ਰਿਟੇਨ ਦੇ 5 ਨਾਗਰਿਕਾਂ ਦੀ ਮੌਤ ਹੋ ਗਈ, ਜੋ ਕਿ ਇੱਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਆਏ ਸਨ।


Related News