ਕੈਨੇਡੀਅਨ ਬਾਰਡਰ ਅਧਿਕਾਰੀਆਂ ਨੇ 1000 ਕਿਲੋਗ੍ਰਾਮ ਅਫੀਮ ਕੀਤੀ ਬਰਾਮਦ, 5 ਗ੍ਰਿਫ਼ਤਾਰ

03/30/2021 9:45:10 AM

ਨਿਊਯਾਰਕ/ ਵੈਨਕੂਵਰ (ਰਾਜ ਗੋਗਨਾ): ਕੈਨੇਡੀਅਨ ਬਾਰਡਰ ਅਧਿਕਾਰੀਆਂ (CBSA) ਨੇ ਬ੍ਰਿਟਿਸ਼ ਕੋਲੰਬੀਆ ਵਿਖੇ ਸਮੁੰਦਰ ਰਸਤੇ ਰਾਹੀਂ ਕੰਟੇਨਰਾਂ 'ਚ ਲੁਕੋ ਕੇ ਲਿਆਂਦੀ ਜਾ ਰਹੀ 1000 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸ ਦਾ ਬਾਜ਼ਾਰ ਮੁੱਲ 10 ਮਿਲੀਅਨ ਡਾਲਰ ਬਣਦਾ ਹੈ।

ਸੀ.ਬੀ.ਐੱਸ.ਏ. ਦੀ ਮੈਟਰੋ ਵੈਨਕੂਵਰ ਸਮੁੰਦਰੀ ਆਪ੍ਰੇਸ਼ਨ ਯੂਨਿਟ ਨੇ ਦੋ ਕੰਟੇਰਨਰਾਂ ਦੀ ਜਾਂਚ ਦੌਰਾਨ 1000 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ ਪੁਲਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚ 1 ਵਿਅਕਤੀ ਬ੍ਰਿਟਿਸ਼ ਕੋਲੰਬੀਆ ਦਾ ਅਤੇ 4 ਓਂਟਾਰੀਓ ਦੇ ਰਹਿਣ ਵਾਲੇ ਹਨ। ਜਦੋਂਕਿ 6ਵਾਂ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਇਨ੍ਹਾਂ ਦੋਸ਼ੀਆ 'ਤੇ ਹਾਲੇ ਤੱਕ ਕੋਈ ਚਾਰਜ ਨਹੀਂ ਲਾਏ ਗਏ ਹਨ ਅਤੇ ਆਰ.ਸੀ.ਐਮ.ਪੀ. ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


cherry

Content Editor

Related News