ਕੈਨੇਡੀਅਨ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਲਾਈਵ ਕਾਲ ਦੌਰਾਨ ਧਰਤੀ ਦੇ ਦਿਖਾਏ ''ਸ਼ਾਨਦਾਰ ਦ੍ਰਿਸ਼''
Saturday, Apr 04, 2026 - 10:32 PM (IST)
ਵੈਨਕੂਵਰ, (ਮਲਕੀਤ ਸਿੰਘ)– ਵਿਸ਼ਾਲ ਬ੍ਰਹਿਮੰਡ 'ਚ ਮੌਜੂਦ ਚੰਦਰਮਾ ਦੀ ਪਰਿਕਰਮਾ ਕਰਨ ਦੇ ਮਿਸ਼ਨ 'ਤੇ ਆਪਣੇ ਸਾਥੀਆਂ ਸਮੇਤ ਨਿਕਲੇ ਕੈਨੇਡਾ ਦੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਡੀਪ ਸਪੇਸ ਤੋਂ ਧਰਤੀ ਨਾਲ ਲਾਈਵ ਵੀਡੀਓ ਕਾਲ ਦੌਰਾਨ ਧਰਤੀ ਦੇ ਬੇਹੱਦ ਖੂਬਸੂਰਤ ਅਤੇ ਹੈਰਾਨ ਕਰ ਦੇਣ ਵਾਲੇ 'ਸ਼ਾਨਦਾਰ ਦ੍ਰਿਸ਼' ਸਾਂਝੇ ਕੀਤੇ ਹਨ।
ਜਾਣਕਾਰੀ ਮੁਤਾਬਕ ਇਹ ਕਾਲ 'ਆਰਟੇਮਿਸ-2' ਮਿਸ਼ਨ ਦੌਰਾਨ ਪੁਲਾੜ-ਤੋਂ-ਧਰਤੀ ਸੰਚਾਰ ਲੜੀ ਵਿੱਚ ਪਹਿਲੀ ਕਾਲ ਸੀ। ਇਸ ਦੌਰਾਨ ਹੈਨਸਨ ਨੇ ਕਿਹਾ ਕਿ ਪੁਲਾੜ ਤੋਂ ਧਰਤੀ ਨੂੰ ਦੇਖਣਾ ਇੱਕ ਅਦਭੁੱਤ ਅਤੇ ਯਾਦਗਾਰ ਤਜਰਬਾ ਹੈ।
ਉਹਨਾਂ ਨੇ ਦੱਸਿਆ ਕਿ ਧਰਤੀ ਦੀ ਬਣਤਰ ਪੁਲਾੜ ਤੋਂ ਬਿਲਕੁਲ ਵੱਖਰੀ ਅਤੇ ਬੇਹੱਦ ਸੁੰਦਰ ਦਿਖਾਈ ਦਿੰਦੀ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ।
ਜ਼ਿਕਰਯੋਗ ਹੈ ਕਿ 'ਆਰਟੇਮਿਸ-2' ਮਿਸ਼ਨ ਨਾਸਾ ਦੀਆਂ ਮਹੱਤਵਪੂਰਨ ਯੋਜਨਾਵਾਂ ਦਾ ਹਿੱਸਾ ਹੈ, ਜਿਸ ਦਾ ਮਕਸਦ ਭਵਿੱਖ ਵਿੱਚ ਮਨੁੱਖਾਂ ਨੂੰ ਮੁੜ ਚੰਦਰਮਾ ’ਤੇ ਭੇਜਣਾ ਹੈ।
