ਕੁਲਵਿੰਦਰ ਬਿੱਲਾ ਨੇ Surrey Fusion Festival 'ਚ ਦਿੱਤੀ ਸ਼ਾਨਦਾਰ ਪੇਸ਼ਕਾਰੀ, 80,000 ਤੋਂ ਵੱਧ ਲੋਕਾਂ ਨੇ ਮਾਣਿਆ ਆਨ
Wednesday, Jul 22, 2026 - 11:43 AM (IST)
ਸਰੀ : ਕੈਨੇਡਾ ਦੇ ਸਰੀ ਸਥਿਤ ਹਾਲੈਂਡ ਪਾਰਕ ਵਿਖੇ ਲੰਘੇ ਹਫਤੇ ਦੇ ਅੰਤ ਵਿੱਚ ਆਯੋਜਿਤ ਕੀਤੇ ਗਏ 19ਵੇਂ ਸਾਲਾਨਾ ਸਰੀ ਫਿਊਜ਼ਨ ਫੈਸਟੀਵਲ ਵਿੱਚ 80,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਇਸ ਫੈਸਟੀਵਲ ਵਿੱਚ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਭੋਜਨ, ਸੰਗੀਤ, ਸੱਭਿਆਚਾਰ ਅਤੇ ਪਰੰਪਰਾਵਾਂ ਦਾ ਜਸ਼ਨ ਮਨਾਇਆ ਗਿਆ।
2 ਦਿਨਾਂ ਤੱਕ ਚੱਲੇ ਇਸ ਫੈਸਟੀਵਲ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਵੀ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਹਿੱਟ ਗੀਤਾਂ ਨਾਲ ਉੱਥੇ ਮੌਜੂਦ ਹਜ਼ਾਰਾਂ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਕੁਲਵਿੰਦਰ ਬਿੱਲਾ ਦੇ ਨਾਲ-ਨਾਲ ਕੈਨੇਡੀਅਨ ਰੌਕ ਬੈਂਡ 54•40 ਨੇ ਵੀ ਇਸ ਦੌਰਾਨ ਆਪਣੀ ਕਲਾ ਦੇ ਜੌਹਰ ਦਿਖਾਏ।
ਕੋਸਟ ਕੈਪੀਟਲ ਦੁਆਰਾ ਪੇਸ਼ ਕੀਤੇ ਗਏ ਇਸ ਫੈਸਟੀਵਲ ਵਿੱਚ 50 ਤੋਂ ਵੱਧ ਸੱਭਿਆਚਾਰਕ ਪੈਵੇਲੀਅਨ ਅਤੇ ਲੋਕਲ, ਨੈਸ਼ਨਲ ਅਤੇ ਇੰਟਰਨੈਸ਼ਨਲ ਕਲਾਕਾਰਾਂ ਦੀ ਇਕ ਸ਼ਾਨਦਾਰ ਲਾਈਨਅੱਪ ਵੀ ਸ਼ਾਮਲ ਸੀ। ਫੀਫਾ ਵਿਸ਼ਵ ਕੱਪ 2026 ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਾਲ ਦੀ ਥੀਮ “One World, One Game” ਰੱਖੀ ਗਈ ਸੀ, ਜੋ ਫੁਟਬਾਲ ਰਾਹੀਂ ਭਾਈਚਾਰਿਆਂ ਨੂੰ ਆਪਸ ਵਿੱਚ ਜੋੜਨ ਦਾ ਸੰਦੇਸ਼ ਦਿੰਦੀ ਹੈ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਇਸ ਫੈਸਟੀਵਲ ਨੂੰ ਸਫਲ ਬਣਾਉਣ ਲਈ ਵਾਲੰਟੀਅਰਾਂ, ਸ਼ਹਿਰ ਦੇ ਸਟਾਫ ਅਤੇ ਸੱਭਿਆਚਾਰਕ ਸਮੂਹਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: '7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend' ! 40 ਸਾਲ ਦੀ ਉਮਰ 'ਚ ਵੀ ਕੁਆਰਾ ਹੈ ਇਹ ਮਸ਼ਹੂਰ ਅਦਾਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
