ਕੈਨੇਡਾ : ਕਿਸਾਨੀ ਸੰਘਰਸ਼ ਦੀ ਹਮਾਇਤ ''ਚ ਬਰੈਂਪਟਨ ਵਿਖੇ ਨੌਜਵਾਨਾਂ ਨੇ ਕੀਤੀ ਸ਼ਹਿਰ ਦੀ ਸਫਾਈ (ਤਸਵੀਰਾਂ)
Sunday, Mar 21, 2021 - 06:00 PM (IST)
 
            
            ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਬਰੈਂਪਟਨ ਵਿਖੇ ਅੱਜ ਨੌਜਵਾਨਾਂ ਵੱਲੋਂ ਸ਼ਹਿਰ ਦੀ ਸਫਾਈ ਕੀਤੀ ਗਈ ਹੈ। ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਖੇ ਸਫਾਈ ਮਾਰਚ ਕੱਢੇ ਗਏ ਹਨ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀ ਸਫਾਈ ਕੀਤੀ ਗਈ ਹੈ ਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।



ਇਸ ਸਫਾਈ ਅਭਿਆਨ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਅਤੇ ਲੋਕਲ ਕੈਨੇਡੀਅਨ ਜੰਮਪਲ ਨੌਜਵਾਨ ਸ਼ਾਮਲ ਸਨ। ਇਹ ਸਫਾਈ ਮਾਰਚ ਸਟੀਲਜ਼/410 ਤੋਂ ਬਰੈਂਪਟਨ ਗੇਟਵੇ ਟਰਮੀਨਲ, ਮੇਨ ਸਟਰੀਟ/ਵਿਲੀਅਮਜ਼ ਤੋਂ ਬਰੈਂਪਟਨ ਗੇਟਵੇ ਟਰਮੀਨਲ, 407/ਹੁਰੳਨਟਾਰੀਉ ਤੋਂ ਬਰੈਂਪਟਨ ਗੇਟਵੇ ਟਰਮੀਨਲ, ਸਟੀਲਜ਼/ਜੇਮਜ਼ ਪੋਟਰ ਤੋਂ ਬਰੈਂਪਟਨ ਗੇਟਵੇ ਟਰਮੀਨਲ ਅਤੇ 407/ਮੈਕਲਾਗਿਨ ਤੋਂ ਬਰੈਂਪਟਨ ਗੇਟਵੇ ਟਰਮੀਨਲ ਤੱਕ ਕੀਤਾ ਗਿਆ ਹੈ।




ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਾਸੀ ਦੋ ਸਕੇ ਪੰਜਾਬੀ ਭਰਾਵਾਂ ਦਾ ਕਤਲ

ਅਗਲੇ ਹਫਤੇ ਸ਼ਨਿਚਰਵਾਰ ਵਾਲੇ ਦਿਨ ਟੋਰਾਂਟੋ ਵਿਖੇ ਵੀ ਇਸੇ ਤਰਜ਼ 'ਤੇ ਹੀ ਸਫਾਈ ਕੀਤੀ ਜਾਵੇਗੀ ।ਇਸੇ ਤਰ੍ਹਾਂ ਦੀਆਂ ਖ਼ਬਰਾਂ ਮੈਨੀਟੋਬਾ ਤੋਂ ਵੀ ਆਈਆਂ ਹਨ ਤੇ ਕਿਸਾਨ ਹਮਾਇਤੀ ਧਿਰਾਂ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖ ਕੇ ਆਪਣਾ ਵਿਰੋਧ ਦਰਜ਼ ਕਰਵਾਇਆ ਜਾ ਰਿਹਾ ਹੈ।
ਨੋਟ- ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਬਰੈਂਪਟਨ ਵਿਖੇ ਨੌਜਵਾਨਾਂ ਨੇ ਕੀਤੀ ਸ਼ਹਿਰ ਦੀ ਸਫਾਈ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            