ਕੈਨੇਡਾ ਹੁਣ ਚੀਨ ਦੀ ਕੰਪਨੀ ਨਾਲ ਮਿਲ ਕੇ ਬਣਾਵੇਗਾ ਕੋਰੋਨਾ ਦੀ ਵੈਕਸੀਨ

05/13/2020 7:54:45 PM

ਟੋਰਾਂਟੋ - ਕੈਨੇਡਾ ਦੀ ਨੈਸ਼ਨਲ ਰਿਸਰਚ ਕਾਉਂਸਿਲ ਨੇ ਚੀਨ ਦੀ ਇਕ ਕੰਪਨੀ ਦੇ ਨਾਲ ਮਿਲ ਕੇ ਕੋਰੋਨਾਵਾਇਰਸ ਮਹਾਮਾਰੀ ਦੀ ਵੈਕਸੀਨ ਨੂੰ ਲੈ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਚੀਨ ਦੀ ਕੰਪਨੀ ਕੈਨਸੀਨੋ ਬਾਇਓਲਾਜਿਕਸ (CanSino Biologics) ਆਪਣੀ ਵੈਕਸੀਨ ਦੇ ਇਨਸਾਨਾਂ 'ਤੇ ਟ੍ਰਾਇਲ ਲਈ ਤਿਆਰ ਹੈ। ਕੰਪਨੀ ਦੀ ਵੈਕਸੀਨ (Ad5-nCoV) ਉਨਾਂ 5 ਵੈਕਸੀਨਾਂ ਵਿਚੋਂ ਇਕ ਹੈ ਜਿਹੜੀਆਂ ਇਨਸਾਨਾਂ 'ਤੇ ਟ੍ਰਾਇਲ ਲਈ ਤਿਆਰ ਹਨ। ਕੈਨੇਡਾ ਦੀ ਰਿਸਰਚ ਕਾਉਂਸਿਲ ਬਿਹਤਰ ਤਕਨਾਲੋਜੀ ਦੇਣ ਵਿਚ ਮਦਦ ਕਰੇਗੀ।

ਐਨ. ਆਰ. ਸੀ. ਦੇ ਹਿਊਮਨ ਹੈਲਥ ਥੈਰਾਪੁਟਿਕਸ ਰਿਸਰਚ ਸੈਂਟਰ ਦੀ ਡਾਇਰੈਕਟਰ ਜਨਰਲ ਲਕਸ਼ਮੀ ਕ੍ਰਿਸ਼ਣਨ ਨੇ ਆਖਿਆ ਹੈ ਕਿ ਚੀਨ ਵਿਚ ਜੋ ਕੰਮ ਕੀਤਾ ਜਾ ਰਿਹਾ ਹੈ, ਕੈਨੇਡਾ ਉਸ ਵਿਚ ਹੋਰ ਯੋਗਦਾਨ ਦੇਵੇਗਾ ਅਤੇ ਉਸ ਨੂੰ ਅੱਗੇ ਲੈ ਕੇ ਆਵੇਗਾ। ਕਿ੍ਰਸ਼ਣਨ ਨੇ ਕਿਹਾ ਕਿ ਕੈਨੇਡਾ ਦੀ ਤਕਨਾਲੋਜੀ ਦੀ ਮਦਦ ਨਾਲ ਦੁਨੀਆ ਵਿਚ ਸਭ ਤੋਂ ਐਡਵਾਂਡਸ ਵੈਕਸੀਨ ਤਿਆਰ ਕੀਤੀ ਜਾਵੇਗੀ, ਜਿਹੜੀ ਦੇਸ਼ ਦੇ ਲੋਕਾਂ ਲਈ ਉਪਲੱਬਧ ਹੋਵੇਗੀ।

ਸਿਹਤ ਵਾਲੰਟੀਅਰਸ 'ਤੇ ਇਹ ਵੈਕਸੀਨ ਪਹਿਲਾਂ ਟੈਸਟ ਕੀਤੀ ਜਾਵੇਗੀ ਅਤੇ ਸਫਲ ਹੋਣ 'ਤੇ ਦੂਜੇ ਪੜਾਅ ਦੇ ਟ੍ਰਾਇਲ ਵਿਚ ਫਰੰਟ ਲਾਈਨ ਵਰਕਰਸ ਲਈ ਤਿਆਰ ਕੀਤੀ ਜਾਵੇਗੀ। ਦੱਸ ਦਈਏ ਕਿ ਚੀਨ ਵਿਚ 82,926 ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 4,633 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਕੈਨੇਡਾ ਵਿਚ 71,157 ਲੋਕ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 5,169 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 34,042 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


Khushdeep Jassi

Content Editor

Related News