ਕੈਨੇਡਾ ਚੀਨ ਅੱਗੇ ਕਦੇ ਨਹੀਂ ਝੁਕੇਗਾ : PM ਟਰੂਡੋ

08/22/2019 11:28:07 PM

ਟੋਰਾਂਟੋ/ਬੀਜ਼ਿੰਗ - ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਆਖਣਾ ਹੈ ਕਿ ਕੈਨੇਡਾ ਚੀਨ ਦੇ ਅੱਗੇ ਕਦਮ ਝੁੱਕਣ ਵਾਲਾ ਨਹੀਂ ਹੈ। ਫੈਡਰਲ ਸਰਕਾਰ ਇਸ ਸਮੇਂ ਹਾਂਗਕਾਂਗ 'ਚ ਪ੍ਰਦਰਸ਼ਨਾਂ ਜਿਨ੍ਹਾਂ 'ਚ 3 ਲੱਖ ਕੈਨੇਡੀਅਨ ਨਾਗਰਿਕ ਵੀ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਸਰਕਾਰ ਚੀਨ 'ਚ ਨਜਰਬੰਦ ਕੀਤੇ ਗਏ 2 ਕੈਨੇਡੀਅਨ ਲੋਕਾਂ ਦੀ ਰਿਹਾਈ ਵਾਸਤੇ ਲਗਾਤਰ ਜਤਨ ਕਰ ਰਹੀ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੈਨੇਡਾ ਲਗਾਤਾਰ ਚੀਨ ਦੇ ਨਾਲ ਵਾਰਤਾ ਕਰਦਾ ਰਹੇਗਾ ਅਤੇ ਮੂਲ ਅਧਿਕਾਰਾਂ ਜਿਵੇਂ ਆਜ਼ਾਦੀ ਅਤੇ ਸ਼ਾਂਤੀ ਦੇ ਹੱਕਾਂ ਵਾਸਤੇ ਇਕਜੁੱਟ ਖੜਾ ਰਹੇਗਾ, ਉਨ੍ਹਾਂ ਆਖਿਆ ਕਿ ਕੈਨੇਡਾ ਗੱਲ ਨੂੰ ਵਧਾਵਾ ਨਹੀਂ ਦੇਵੇਗਾ। ਪਰ ਖੁਦ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿਛੇ ਵੀ ਨਹੀਂ ਹਟੇਗਾ, ਜ਼ਿਕਰਯੋਗ ਹੈ ਕਿ ਕੈਨੇਡਾ ਦੇ ਰਿਸ਼ਤੇ ਚੀਨ ਨਾਲ ਹੁਆਵਈ ਦੀ ਸੀ. ਈ. ਓ. ਦੇ ਗ੍ਰਿਫਤਾਰੀ ਤੋਂ ਬਾਅਦ ਹੀ ਖਰਾਬ ਹੋਏ ਸਨ, ਇਸ ਗ੍ਰਿਫਤਾਰੀ ਦੇ ਬਦਲੇ ਵਜੋਂ ਚੀਨ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਨਜ਼ਰਬੰਦ ਕਰ ਦਿੱਤਾ ਕਰ ਦਿਤਾ ਅਤੇ ਇਸ ਦੇ ਨਾਲ ਹੀ ਪੋਰਕ ਅਤੇ ਕਨੋਲਾ ਤੇਲ 'ਤੇ ਪਾਬੰਦੀ ਲਗਾ ਕੇ ਵਪਾਰਕ ਸੰਬੰਧ ਵੀ ਖਰਾਬ ਕਰ ਲਏ, ਹਾਲਾਂਕਿ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ 'ਤੇ ਵੀ ਇਹ ਲਿਖਿਆ ਹੋਇਆ ਸੀ ਕਿ ਕੈਨੇਡਾ-ਚੀਨ ਦੇ ਸੰਬੰਧ ਕੈਨੇਡਾ ਵੱਲੋਂ ਮੈਂਗ ਵੈਨਜ਼ਹੋਉ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਖਰਾਬ ਹੋਏ ਸਨ, ਇਸ ਤੋਂ ਵੱਖ ਚੀਨ ਨੇ ਹੋਰ ਵੀ ਚਿਤਾਵਨੀ ਅਤੇ ਧਮਕੀ ਭਰੀਆਂ ਟਿੱਪਣੀਆਂ ਕੀਤੀਆਂ।

ਉਥੇ ਹੀ ਜਦ ਪਿਛਲੇ ਹਫਤੇ ਦੇ ਆਖਿਰ 'ਚ ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਯੂਰਪੀਅਨ ਯੂਨੀਅਨ ਨਾਲ ਮਿਲ ਕੇ ਹਾਂਗਕਾਂਗ 'ਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਨੂੰ ਅਸਵਿਕਾਰਯੋਗ ਦੱਸਿਆ ਅਤੇ ਚੀਨ ਨੂੰ ਸ਼ਾਂਤੀ ਵਰਤਣ ਲਈ ਕਿਹਾ ਹੈ। ਇਸ ਤੋਂ ਇਲਾਵਾ ਟਰੂਡੋ ਨੇ ਆਪਣੀ ਇਸ ਬੈਠਕ 'ਚ ਲਿਬਰਲ ਸਰਕਾਰ ਵੱਲੋਂ ਅਮਰੀਕਾ, ਮੈਕਸੀਕੋ ਅਤੇ ਬਾਕੀ ਯੂਰਪ ਅਤੇ ਏਸ਼ੀਆ-ਪੈਸੀਫਿਕ ਦੇ ਨਾਲ ਵਪਾਰਕ ਸਮਝੌਤਿਆਂ ਦੇ ਨਾਲ-ਨਾਲ ਜਲਵਾਯੂ ਬਦਲਾਅ ਨਾਲ ਜੁੜੇ ਸੁਚਾਰੂ ਕਦਮ ਅਤੇ ਔਰਤਾਂ, ਐਲ. ਜੀ. ਬੀ. ਟੀ. ਕਿਊ. ਵਾਲੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਕਾਰਗੁਜਾਰੀਆਂ ਦਾ ਮਾਣ ਪ੍ਰਗਟਾਇਆ।


Khushdeep Jassi

Content Editor

Related News