ਕੈਨੇਡਾ, ਸਵੀਡਨ ਨੇ ਯੂਰਪੀ ਸੰਘ-ਨਾਟੋ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਜਤਾਈ ਵਚਨਬੱਧਤਾ
Friday, May 06, 2022 - 11:25 AM (IST)
ਟੋਰਾਂਟੋ (ਵਾਰਤਾ) ਕੈਨੇਡਾ ਅਤੇ ਸਵੀਡਨ ਦੋ ਪੱਖੀ ਸਬੰਧਾਂ ਅਤੇ ਯੂਰਪੀ ਸੰਘ-ਨਾਟੋ ਦਰਮਿਆਨ ਸਹਿਯੋਗ ਨੂੰ ਮਜ਼ਬੂਤਕਰਨ ਲਈ ਵਚਨਬੱਧ ਹਨ। ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਓਟਾਵਾ 'ਚ ਹੋਈ ਬੈਠਕ ਦੇ ਸਮਾਪਤੀ ਸਮਾਰੋਹ 'ਚ ਇਹ ਗੱਲ ਕਹੀ। ਸਟਾਕਹੋਮ ਵੱਲੋਂ ਨਾਟੋ ਵਿੱਚ ਸ਼ਾਮਲ ਹੋਣ ਦੇ ਦਬਾਅ ਦਰਮਿਆਨ ਸਵੀਡਨ ਦੀ ਵਿਦੇਸ਼ ਮੰਤਰੀ ਐਨੀ ਲਿੰਡੇ ਦੀ ਵੀਰਵਾਰ ਨੂੰ ਕੈਨੇਡਾ ਦੀ ਪਹਿਲੀ ਅਧਿਕਾਰਤ ਯਾਤਰਾ ਹੋਈ।
ਪੜ੍ਹੋ ਇਹ ਅਹਿਮ ਖ਼ਬਰ-'ਸੁਪਰਪਾਵਰ' ਪੁਤਿਨ ਨੇ ਇਜ਼ਰਾਇਲੀ ਪੀ.ਐੱਮ. ਤੋਂ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ
ਇਹ ਇੱਕ ਸੰਭਾਵਨਾ ਹੈ ਜਿਸ ਦਾ ਓਟਾਵਾ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਲਿੰਡੇ ਅਤੇ ਕੈਨੇਡੀਅਨ ਵਿਦੇਸ਼ ਮੰਤਰੀ ਮਿਲਾਨੀ ਜੋਲੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਅਤੇ ਸਵੀਡਨ ਯੂਰਪੀਅਨ ਯੂਨੀਅਨ ਅਤੇ ਨਾਟੋ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ, ਜੋ ਕਿ ਸਾਡੀ ਸਮੂਹਿਕ ਸੁਰੱਖਿਆ ਅਤੇ ਖੁਸ਼ਹਾਲੀ ਦੀ ਕੁੰਜੀ ਹੈ। ਦੋਵਾਂ ਡਿਪਲੋਮੈਟਾਂ ਨੇ ਕਿਹਾ ਕਿ ਯੂਕ੍ਰੇਨ ਵਿਚ ਰੂਸ ਦੀ ਵਿਸ਼ੇਸ਼ ਮਿਲਟਰੀ ਮੁਹਿੰਮ ਦੇ ਪ੍ਰਤੀ ਜਿਸ ਤਰ੍ਹਾਂ ਜਵਾਬੀ ਕਾਰਵਾਈ ਕੀਤੀ ਗਈ ਹੈ ਉਹ ਆਪਸੀ ਸਹਿਯੋਗ ਅਤੇ ਏਕਤਾ ਦੀ ਮਹੱਤਤਾ ਨੂੰ ਦਰਸਾਉਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ ਤੋਂ ਅਮਰੀਕਾ 'ਚ ਤਸਕਰੀ ਕਰਨ ਦੀ ਕੋਸ਼ਿਸ਼ 'ਚ 6 ਭਾਰਤੀ ਗ੍ਰਿਫ਼ਤਾਰ