ਕੈਨੇਡਾ ਨੇ ਰੂਸ ਦੀ ਜਾਂਚ ਲਈ ਵਿਸ਼ੇਸ਼ ਟ੍ਰਿਬਿਊਨਲ ਦਾ ਕੀਤਾ ਸਮਰਥਨ
Saturday, Feb 18, 2023 - 12:24 PM (IST)
ਵਾਸ਼ਿੰਗਟਨ/ਟੋਰਾਂਟੋ (ਵਾਰਤਾ)- ਯੂਕ੍ਰੇਨ ਵਿਚ ਰੂਸ ਵੱਲੋਂ ਚਲਾਏ ਗਏ ਵਿਸ਼ੇਸ਼ ਫੌਜੀ ਆਪ੍ਰੇਸ਼ਨ ਦੀ ਜਾਂਚ ਲਈ ਕੈਨੇਡਾ ਇਕ ਵਿਸ਼ੇਸ਼ ਟ੍ਰਿਬਿਊਨਲ ਦੀ ਯੋਜਨਾ ਦਾ ਸਮਰਥਨ ਕਰ ਰਿਹਾ ਹੈ। ਪੋਲੀਟਿਕੋ ਨੇ ਇਹ ਜਾਣਕਾਰੀ ਦਿੱਤੀ। ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਮੇਲਾਨੀ ਜੋਲੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈ.ਸੀ.ਸੀ. (ਅੰਤਰਰਾਸ਼ਟਰੀ ਅਪਰਾਧਿਕ ਅਦਾਲਤ) ਅਤੇ ਆਈ.ਸੀ.ਜੇ. (ਅੰਤਰਰਾਸ਼ਟਰੀ ਅਦਾਲਤ) ਕੋਲ ਇਸ ਕਿਸਮ ਦੇ ਅਪਰਾਧ ਦਾ ਮੁਕੱਦਮਾ ਚਲਾਉਣ ਵਿਚ ਸਮਰਥ ਹੋਣ ਦਾ ਅਧਿਕਾਰ ਨਹੀਂ ਹੈ।"
ਰਿਪੋਰਟ ਦੇ ਅਨੁਸਾਰ, ਵਿਸ਼ੇਸ਼ ਟ੍ਰਿਬਿਊਨਲ ਯੂਕ੍ਰੇਨ ਵੱਲੋਂ ਸੱਦੇ ਇਕ ਚੋਣਵੇਂ ਸਮੂਹ ਦਾ ਗਠਨ ਕਰੇਗਾ, ਜਿਸ ਵਿਚ ਉਹ ਦੇਸ਼ ਵਿੱਚ ਚਲਾਏ ਗਏ ਵਿਸ਼ੇਸ਼ ਫੌਜੀ ਅਪ੍ਰੇਸ਼ਨ ਦੀਆਂ ਕਾਰਵਾਈਆਂ ਲਈ ਰੂਸ ਨੂੰ ਜਵਾਬਦੇਹ ਠਹਿਰਾਏਗਾ। ਜਾਰੀ ਰਿਪੋਰਟ ਮੁਤਾਬਕ ਅਮਰੀਕਾ ਨੇ ਅਜੇ ਤੱਕ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਉਹ ਟ੍ਰਿਬਿਊਨਲ ਦਾ ਸਮਰਥਨ ਕਰੇਗਾ ਜਾਂ ਨਹੀਂ। ਆਈ.ਸੀ.ਸੀ. ਕੋਲ ਇਸ ਸਮੇਂ ਜੰਗੀ ਹਮਲੇ ਦੇ ਅਪਰਾਧਾਂ 'ਤੇ ਸੁਣਵਾਈ ਦਾ ਅਧਿਕਾਰ ਨਹੀਂ ਹੈ।