ਬਦਨਾਮੀ ਦੇ ਡਰੋਂ ਘਰਾਂ ''ਚ ਬੱਚਿਆਂ ਨੂੰ ਜਨਮ ਦੇਣ ਲੱਗੀਆਂ ਅੰਤਰਰਾਸ਼ਟਰੀ ਵਿਦਿਆਰਥਣਾਂ ! ਹੈਰਾਨ ਕਰੇਗੀ ਰਿਪੋਰਟ

Tuesday, Jun 02, 2026 - 02:09 PM (IST)

ਬਦਨਾਮੀ ਦੇ ਡਰੋਂ ਘਰਾਂ ''ਚ ਬੱਚਿਆਂ ਨੂੰ ਜਨਮ ਦੇਣ ਲੱਗੀਆਂ ਅੰਤਰਰਾਸ਼ਟਰੀ ਵਿਦਿਆਰਥਣਾਂ ! ਹੈਰਾਨ ਕਰੇਗੀ ਰਿਪੋਰਟ

ਇੰਟਰਨੈਸ਼ਨਲ ਡੈਸਕ- ਕੈਨੇਡਾ ਪੜ੍ਹਨ ਗਈਆਂ ਪੰਜਾਬੀ ਅਤੇ ਭਾਰਤੀ ਅੰਤਰਰਾਸ਼ਟਰੀ ਵਿਦਿਆਰਥਣਾਂ ਨਾਲ ਜੁੜਿਆ ਇੱਕ ਬੇਹੱਦ ਸੰਵੇਦਨਸ਼ੀਲ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆ ਰਿਹਾ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਪਰਿਵਾਰਕ ਡਰ, ਸਮਾਜਿਕ ਬਦਨਾਮੀ ਅਤੇ ਕਾਨੂੰਨੀ ਕਾਰਵਾਈ ਦੇ ਖ਼ੌਫ਼ ਕਾਰਨ ਕੁਝ ਗਰਭਵਤੀ ਵਿਦਿਆਰਥਣਾਂ ਹਸਪਤਾਲ ਜਾਣ ਦੀ ਬਜਾਏ ਇੰਟਰਨੈੱਟ 'ਤੇ ਵੀਡੀਓ ਦੇਖ ਕੇ ਘਰਾਂ ਵਿੱਚ ਹੀ ਬੱਚਿਆਂ ਨੂੰ ਜਨਮ ਦੇਣ ਵਰਗੇ ਕਦਮ ਚੁੱਕ ਰਹੀਆਂ ਹਨ।

ਰਿਪੋਰਟਾਂ ਮੁਤਾਬਕ, ਮੈਡੀਕਲ ਸਹਾਇਤਾ ਨਾ ਮਿਲਣ ਕਾਰਨ ਨਵਜੰਮੇ ਬੱਚਿਆਂ ਦੀ ਜਾਨ ਖ਼ਤਰੇ ਵਿੱਚ ਪੈ ਰਹੀ ਹੈ ਅਤੇ ਇਸ ਹਫ਼ਤੇ ਅਜਿਹੀ ਦੂਜੀ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਲਾਪਰਵਾਹੀ ਜਾਂ ਸਮਾਜਿਕ ਡਰ ਕਾਰਨ ਬੱਚੇ ਦੀ ਮੌਤ ਦਾ ਮਾਮਲਾ ਗਰਮਾਇਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਸਨ ਜਿੱਥੇ ਕੁੜੀਆਂ ਹਸਪਤਾਲ ਵਿੱਚ ਬੱਚੇ ਨੂੰ ਜਨਮ ਦੇ ਕੇ ਬਿਨਾਂ ਦੱਸੇ ਉੱਥੋਂ ਚਲੀਆਂ ਜਾਂਦੀਆਂ ਸਨ।

ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਸਥਾਨਕ ਭਾਈਚਾਰੇ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਮੁਸ਼ਕਲ ਸਥਿਤੀ ਵਿੱਚ ਅਫ਼ਵਾਹਾਂ ਜਾਂ ਇੰਟਰਨੈੱਟ ਦੇ ਭਰੋਸੇ ਆਪਣੀ ਅਤੇ ਬੱਚੇ ਦੀ ਜਾਨ ਖ਼ਤਰੇ ਵਿੱਚ ਨਾ ਪਾਉਣ, ਬਲਕਿ ਕੈਨੇਡਾ ਵਿੱਚ ਮੌਜੂਦ ਮੁਫ਼ਤ ਅਤੇ ਗੁਪਤ ਹੈਲਪਲਾਈਨਾਂ ਦੀ ਮਦਦ ਲੈਣ।

ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਵਿਚਾਲੇ ਅਧਿਆਪਕਾਂ ਲਈ ਜਾਰੀ ਹੋ ਗਏ ਸਖ਼ਤ ਹੁਕਮ ! ਚੌਧਰੀ ਸਰਕਾਰ ਨੇ ਸੁਣਾਇਆ ਫ਼ਰਮਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News