ਕੈਨੇਡਾ ''ਚ ਲੱਗਾ ਨਵੀਆਂ ਅਤੇ ਕਲਾਸਿਕ ਕਾਰਾਂ ਦਾ ਮੇਲਾ (ਦੇਖੋ ਤਸਵੀਰਾਂ)

02/19/2017 3:53:08 PM

ਟੋਰਾਂਟੋ— ਟੋਰਾਂਟੋ ਵਿਖੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਕਾਰ ਸ਼ੋਅ ਦੀ ਸ਼ੁਰੂਆਤ ਹੋ ਗਈ। ਇਹ ਕਾਰ ਸ਼ੋਅ 17 ਫਰਵਰੀ ਤੋਂ 26 ਫਰਵਰੀ ਤੱਕ ਟੋਰਾਂਟੋ ਮੈਟਰੋ ਕਨਵੈਂਸ਼ਨ ਸੈਂਟਰ ਵਿਖੇ ਚੱਲੇਗਾ। ਇਸ ਵਿਚ 1000 ਤੋਂ ਜ਼ਿਆਦਾ ਵਾਹਨ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਰਹਿਣਗੇ। ਇਸ ਵਿਚ ਨਵੀਆਂ ਅਤੇ ਕਲਾਸਿਕ ਕਾਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਨ੍ਹਾਂ ਕਾਰਾਂ ਵਿਚ ਮੌਜੂਦਾ ਲੋੜਾਂ ਨੂੰ ਦੇਖਦੇ ਹੋਏ ਸੌਰ ਪੈਨਲ ਨਾਲ ਲੈਸ ਕਾਰ ਵੀ ਸ਼ਾਮਲ ਹੈ, ਜੋ ਉਚੇਚੇ ਤੌਰ ''ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਇਹ ਇਕ ਸੈਲਫ ਡਰਾਈਵਿੰਗ ਕਾਰ ਹੈ ਅਤੇ ਸਵਿਟਜ਼ਰਲੈਂਡ ਦੀ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ। ਇਸ ਸ਼ੋਅ ਦੀ ਸਭ ਤੋਂ ਮਹਿੰਗੀ ਕਾਰ ਫਰਾਰੀ 250 ਐੱਲ. ਐੱਮ. ਰਹੀ। ਇਸੇ ਤਰ੍ਹਾਂ ਦੀ ਇਕ ਕਾਰ ਅਮਰੀਕਾ ਵਿਚ ਹੋਈ ਇਕ ਨਿਲਾਮੀ ''ਚ 17.6 ਮਿਲੀਅਨ ਡਾਲਰ ਵਿਚ ਵੇਚੀ ਗਈ ਸੀ। 
ਓਨਟਾਰੀਓ ਦੀ ਲੀਜੈਂਡਰੀ ਮੋਟਰਕਾਰ ਕਾਰਪੋਰੇਸ਼ਨ ਇਸ ਸ਼ੋਅ ਵਿਚ 10 ਕਾਰਾਂ ਲੈ ਕੇ ਆਈ। ਇਨ੍ਹਾਂ ਕਾਰਾਂ ਦਾ ਡਿਜ਼ਾਈਨ ਬੇਹੱਦ ਅਨੋਖਾ ਹੈ। ਇਨ੍ਹਾਂ ਵਾਹਨਾਂ ਦੀ ਪ੍ਰਦਰਸ਼ਨੀ ਵਿਚ ਕੈਨੇਡਾ ਦੇ ਸਾਇੰਸ ਅਤੇ ਤਕਨਾਲੋਜੀ ਮਿਊਜ਼ੀਅਮ ਨੇ ਭਾਫ ਨਾਲ ਚੱਲਣ ਵਾਲੇ ਵਾਹਨ ਦੀ ਵੀ ਪ੍ਰਦਰਸ਼ਨੀ ਲਗਾਈ। ਇਹ ਵਾਹਨ ਕਿਊਬਿਕ ਦੇ ਬਿਜ਼ਨੈੱਸਮੈਨ ਸੇਤ ਟੇਲਰ ਵੱਲੋਂ ਤਿਆਰ ਕੀਤਾ ਗਿਆ ਹੈ।

Kulvinder Mahi

News Editor

Related News