ਕੈਨੇਡਾ ’ਚ ਦਰਜ ਕੀਤੇ ਗਏ ਕੋਰੋਨਾ ਦੇ 41,210 ਨਵੇਂ ਮਾਮਲੇ, ਕਿਊਬੇਕ ’ਚ ਲੱਗਾ ਕਰਫਿਊ
Saturday, Jan 01, 2022 - 01:21 PM (IST)
ਓਟਾਵਾ (ਭਾਸ਼ਾ) : ਓਮੀਕਰੋਨ ਦੇ ਖ਼ੌਫ ਦਰਮਿਆਨ ਕੈਨੇਡਾ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 41,210 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਫਰਵਰੀ 2020 ਵਿਚ ਮਹਾਮਾਰੀ ਦੇ ਦੇਸ਼ ਵਿਚ ਆਉਣ ਤੋਂ ਬਾਅਦ ਰੋਜ਼ਾਨਾ ਮਾਮਲਿਆਂ ਦਾ ਇਹ ਸਭ ਤੋਂ ਉਚਾ ਪੱਧਰ ਹੈ। ਸੀ.ਟੀ.ਵੀ. ਨਿਊਜ਼ ਮੁਤਾਬਕ ਨਵੇਂ ਮਾਮਲਿਆਂ ਦੇ ਆਉਣ ਨਾਲ ਦੇਸ਼ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 2,183,527 ਪਹੁੰਚ ਗਿਆ ਹੈ। ਉਥੇ ਹੀ ਹੁਣ ਤੱਕ 30,319 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਹੈਵਾਨੀਅਤ: ਪਹਿਲਾਂ ਕੀਤਾ ਰੇਪ, ਫਿਰ ਕਤਲ ਕਰ ਸਿਰ ਵੱਢ ਕੇ ਪਾਣੀ ’ਚ ਉਬਾਲਿਆ, ਹੁਣ ਹੋਈ ਜੇਲ੍ਹ ਦੀ ਸਜ਼ਾ
ਪਿਛਲੇ ਹਫ਼ਤਿਆਂ ਵਿਚ ਓਮੀਕਰੋਨ ਵੇਰੀਐਂਟ ਦੇ ਤੇਜ਼ੀ ਨਾਲ ਪ੍ਰਸਾਰ ਕਾਰਨ ਦੇਸ਼ ਵਿਚ ਰੋਜ਼ਾਨਾ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਵਿਚ ਸ਼ੁੱਕਰਵਾਰ ਨੂੰ 16,713 ਨਵੇਂ ਕੋਵਿਡ-19 ਮਾਮਲਿਆਂ ਦੀ ਰਿਕਾਰਡ ਤੋੜ ਸੰਖਿਆ ਦਰਜ ਕੀਤੀ ਗਈ, ਜਦੋਂ ਕਿ ਕਿਊਬੇਕ ਸੂਬੇ ਵਿਚ 16,461 ਰਿਕਾਰਡ ਮਾਮਲੇ ਦਰਜ ਕੀਤੇ ਗਏ। ਕਿਊਬੇਕ ’ਚ 31 ਦਸੰਬਰ ਤੋਂ ਕਰਫਿਊ ਲਗਾ ਦਿੱਤਾ ਗਿਆ ਹੈ, ਕਿਉਂਕਿ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜੋ ਲੋਕ ਕਰਫਿਊ ਦਾ ਉਲੰਘਣ ਕਰਦੇ ਹਨ, ਉਨ੍ਹਾਂ ’ਤੇ 1000 ਕੈਨੇਡੀਅਨ ਡਾਲਰ (790 ਅਮਰੀਕੀ ਡਾਲਰ) ਤੋਂ ਲੈ ਕੇ 6,000 ਕੈਨੇਡੀਅਨ ਡਾਲਰ (4,740 ਅਮਰੀਕੀ ਡਾਲਰ) ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਓਮੀਕਰੋਨ ਦੀ ਦਹਿਸ਼ਤ ਦਰਮਿਆਨ ਇਜ਼ਰਾਈਲ ’ਚ ਸਾਹਮਣੇ ਆਈ ਨਵੀਂ ਬੀਮਾਰੀ ‘ਫਲੋਰੋਨਾ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।