ਕੈਨੇਡਾ : ਪਾਰਕ 'ਚ ਬੈਠੀਆਂ ਪੰਜਾਬਣ ਬੀਬੀਆਂ 'ਤੇ ਇਕ ਗੋਰੇ ਜੋੜੇ ਵੱਲੋਂ ਨਸਲੀ ਹਮਲਾ

Tuesday, Aug 03, 2021 - 01:05 PM (IST)

ਕੈਨੇਡਾ : ਪਾਰਕ 'ਚ ਬੈਠੀਆਂ ਪੰਜਾਬਣ ਬੀਬੀਆਂ 'ਤੇ ਇਕ ਗੋਰੇ ਜੋੜੇ ਵੱਲੋਂ ਨਸਲੀ ਹਮਲਾ

ਨਿਊਯਾਰਕ/ਸਰੀ (ਰਾਜ ਗੋਗਨਾ): ਬੀਤੇ ਦਿਨੀਂ ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ ਵਿਚ ਸਥਿਤ ਇੱਕ ਪਾਰਕ ਵਿੱਚ ਪੰਜਾਬੀ ਬੀਬੀਆਂ 'ਤੇ ਇੱਕ ਗੋਰੇ ਜੋੜੇ ਵੱਲੋਂ ਨਸਲੀ ਹਮਲਾ ਕੀਤਾ ਗਿਆ। ਉਹਨਾਂ ਵੱਲੋਂ ਪੰਜਾਬੀ ਬਜ਼ੁਰਗ ਬੀਬੀਆਂ 'ਤੇ ਕੂੜਾ ਸੁੱਟਿਆ ਗਿਆ ਅਤੇ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ।

ਪੜ੍ਹੋ ਇਹ ਅਹਿਮ ਖਬਰ- ਕਿੱਕ ਡਰੱਗਜ਼ ਆਸਟ੍ਰੇਲੀਆ ਵਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਵੰਦ ਹੋਣ ਦਾ ਸੱਦਾ

ਇਸ ਨਸਲੀ ਮਾਮਲੇ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਆਰਸੀਐਮਪੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹ ਮਾਮਲਾ ਲੰਘੇ ਬੁੱਧਵਾਰ ਦਾ ਹੈ ਜਦੋਂ ਗੋਰੇ ਜੋੜੇ ਨੇ ਇੰਨਾਂ ਬਜ਼ੁਰਗ ਬੀਬੀਆਂ ਵੱਲੋਂ ਇੰਗਲਿਸ਼ ਨਾ ਬੋਲਣ ਕਰਕੇ ਗਾਲੀ ਗਲੋਚ ਕੀਤੀ ਅਤੇ ਉਹਨਾਂ 'ਤੇ ਕੂੜਾ ਵੀ ਸੁੱਟਿਆ। ਇਸ ਦੇ ਨਾਲ ਹੀ ਉਹਨਾਂ ਨੂੰ ਵਾਪਸ ਭਾਰਤ ਚਲੇ ਜਾਣ ਲਈ ਵੀ ਕਿਹਾ ਗਿਆ ਸੀ। ਉਹਨਾਂ ਵੱਲੋ ਅੰਗਰੇਜ਼ੀ ਵਿਚ ਗਾਲੀ ਗਲੋਚ ਕਰਨ ਵੇਲੇ ਪੰਜਾਬੀ ਬੀਬੀਆਂ ਨਾਲ ਉਹਨਾਂ ਦੇ ਇੱਥੇ ਪੜ੍ਹ ਰਹੇ ਪੋਤੇ-ਪੋਤਰੀਆਂ ਵੀ ਨਾਲ ਸਨ। ਜੋ ਪੂਰੀ ਤਰ੍ਹਾਂ ਉਹਨਾਂ ਵੱਲੋਂ ਅੰਗਰੇਜ਼ੀ ਵਿਚ ਕੱਢੀਆਂ ਗਾਲਾਂ ਸਮਝਦੇ ਸਨ।

ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਤੋਂ ਕੈਨੇਡਾ ਆਏ ਦੋ ਯਾਤਰੀਆਂ ਨੂੰ 20,000 ਡਾਲਰ ਜੁਰਮਾਨਾ

ਨੋਟ- ਕੈਨੇਡਾ ਵਿਚ ਵੱਧ ਰਹੇ ਨਸਲੀ ਹਮਲਿਆਂ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News