ਯੂਕ੍ਰੇਨ ਨੂੰ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ ਕੈਨੇਡਾ
Saturday, May 21, 2022 - 12:31 PM (IST)
ਓਟਾਵਾ (ਏਜੰਸੀ)- ਕੈਨੇਡਾ ਦੀ ਉਪ-ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ਦਾ ਸਮਰਥਨ ਕਰਦੇ ਹੋਏ ਉਸ ਨੂੰ ਵਾਧੂ ਵਿੱਤੀ ਸਹਾਇਤਾ ਉਪਲੱਬਧ ਕਰਾਉਣ ਦਾ ਐਲਾਨ ਕੀਤਾ। ਇੱਥੇ ਜਾਰੀ ਬਿਆਨ ਮੁਤਾਬਕ ਕੈਨੇਡਾ ਯੂਕ੍ਰੇਨ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਰਾਹੀਂ 250 ਮਿਲੀਅਨ ਕੈਨੇਡੀਅਨ ਡਾਲਰ (ਕਰੀਬ 20 ਮਿਲੀਅਨ ਅਮਰੀਕੀ ਡਾਲਰ) ਦਾ ਕਰਜ਼ਾ ਉਪਲੱਬਧ ਕਰਵਾ ਰਿਹਾ ਹੈ।
ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡਾ ਐਲਾਨ ਕਰਦੇ ਹੋਏ ਇੱਕ ਸਾਲ ਲਈ ਯੂਕ੍ਰੇਨ ਤੋਂ ਦਰਾਮਦ 'ਤੇ ਸਾਰੀਆਂ ਡਿਊਟੀਆਂ ਹਟਾ ਦਿੱਤੀਆਂ ਸਨ। 8 ਮਈ ਨੂੰ ਕੀਵ ਵਿੱਚ ਰਾਸ਼ਟਰਪਤੀ ਵੋਲੋਡੀਮਰ ਜ਼ੇਲੇਂਸਕੀ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਦੌਰਾਨ ਪੀ.ਐਮ. ਟਰੂਡੋ ਨੇ ਇਸ ਵੱਡੀ ਆਰਥਿਕ ਰਾਹਤ ਦੀ ਗੱਲ ਕੀਤੀ ਸੀ। ਇਸ ਸਬੰਧੀ ਕੀਵ ਇੰਡੀਪੈਂਡੈਂਟ ਨੇ ਟਵੀਟ ਕਰ ਕੇ ਦੱਸਿਆ ਕਿ ਕੈਨੇਡਾ ਇੱਕ ਸਾਲ ਲਈ ਯੂਕ੍ਰੇਨ ਤੋਂ ਆਯਾਤ 'ਤੇ ਸਾਰੀਆਂ ਵਪਾਰਕ ਡਿਊਟੀਆਂ ਹਟਾ ਰਿਹਾ ਹੈ।
ਇਹ ਵੀ ਪੜ੍ਹੋ: ਯੂਕ੍ਰੇਨ ਦੀ ਮਦਦ ਲਈ ਅੱਗੇ ਆਏ ਟਰੂਡੋ, ਦਰਾਮਦ 'ਤੇ ਸਾਰੀਆਂ ਡਿਊਟੀਆਂ ਹਟਾਈਆਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।