ਕੈਨੇਡਾ ''ਚ ਵੈਕਸੀਨ ਵਿਰੋਧੀ ਟਰੱਕ ਡਰਾਈਵਰਾਂ ਨੇ ਘੇਰੀ ਪੀ.ਐੱਮ. ਰਿਹਾਇਸ਼, ਪਰਿਵਾਰ ਸਮੇਤ ਟਰੂਡੋ ''ਗੁਪਤ'' ਥਾਂ ਪਹੁੰਚੇ

Sunday, Jan 30, 2022 - 07:05 PM (IST)

ਟੋਰਾਂਟੋ (ਬਿਊਰੋ): ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ 50 ਹਜ਼ਾਰ ਟਰੱਕ ਡਰਾਈਵਰਾਂ ਨੇ ਆਪਣੇ 20 ਹਜ਼ਾਰ ਟਰੱਕਾਂ ਸਮੇਤ ਚਾਰੋਂ ਪਾਸਿਓਂ ਘੇਰ ਲਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਗੁਪਤ ਥਾਂ 'ਤੇ ਲੁਕਣ ਲਈ ਭੱਜਣਾ ਪਿਆ ਹੈ। ਇਹ ਟਰੱਕ ਡਰਾਈਵਰ ਦੇਸ਼ ਵਿੱਚ ਲਾਜ਼ਮੀ ਕੋਰੋਨਾ ਵੈਕਸੀਨ ਅਤੇ ਕੋਰੋਨਾ ਤਾਲਾਬੰਦੀ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਟਰੱਕ ਡਰਾਈਵਰਾਂ  ਨੇ ਆਪਣੇ 70 ਕਿਲੋਮੀਟਰ ਲੰਬੇ ਕਾਫਲੇ ਦਾ ਨਾਂ 'ਆਜ਼ਾਦੀ ਕਾਫਲਾ' (Freedom Convoy)ਰੱਖਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਯਮਨ 'ਚ ਮਾਰੇ ਗਏ ਹੂਤੀ ਬਾਗੀਆਂ ਦੁਆਰਾ ਭਰਤੀ ਕੀਤੇ ਗਏ 2,000 ਬੱਚੇ  

ਸ਼ਨੀਵਾਰ ਨੂੰ ਓਟਾਵਾ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਟਰੱਕ ਡਰਾਈਵਰ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਵੈਕਸੀਨ ਨੂੰ ਲਾਜ਼ਮੀ ਬਣਾਉਣ ਦੇ ਵਿਰੋਧ ਵਿੱਚ ਇਕੱਠੇ ਹੋਏ। ਇਸ ਤੋਂ ਪਹਿਲਾਂ ਇੱਕ ਵਿਵਾਦਪੂਰਨ ਬਿਆਨ ਵਿੱਚ ਕੈਨੇਡੀਅਨ ਪੀਐਮ ਨੇ ਟਰੱਕ ਡਰਾਈਵਰਾਂ ਨੂੰ 'ਗੈਰ-ਮਹੱਤਵਪੂਰਨ ਘੱਟ ਗਿਣਤੀ' ਕਰਾਰ ਦਿੱਤਾ ਸੀ। ਇਸ ਕਾਰਨ ਵੀ ਟਰੱਕ ਵਾਲੇ ਭੜਕੇ ਹੋਏ ਹਨ। ਆਲਮ ਇਹ ਹੈ ਕਿ ਰਾਜਧਾਨੀ ਓਟਾਵਾ ਦੇ ਰਸਤੇ 'ਤੇ 70 ਕਿਲੋਮੀਟਰ ਤੱਕ ਸਿਰਫ਼ ਟਰੱਕ ਹੀ ਨਜ਼ਰ ਆਉਂਦੇ ਹਨ।

PunjabKesari

ਟਰੱਕ ਡਰਾਈਵਰਾਂ ਨੂੰ ਮਿਲਿਆ ਮਸਕ ਦਾ ਸਾਥ
ਉੱਧਰ ਟਰੱਕ ਡਰਾਈਵਰਾਂ ਨੂੰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦਾ ਸਾਥ ਮਿਲ ਗਿਆ ਹੈ। ਮਸਕ ਨੇ ਟਵੀਟ ਕੀਤਾ, 'ਕੈਨੇਡੀਅਨ ਟਰੱਕ ਡਰਾਈਵਰਾਂ ਦਾ ਰਾਜ' ਅਤੇ ਹੁਣ ਇਸ ਅੰਦੋਲਨ ਦੀ ਗੂੰਜ ਅਮਰੀਕਾ ਵਿਚ ਦੇਖਣ ਨੂੰ ਮਿਲ ਰਹੀ ਹੈ। ਇਹ ਟਰੱਕਾਂ ਵਾਲੇ ਕੈਨੇਡਾ ਦੇ ਝੰਡੇ ‘ਆਜ਼ਾਦੀ’ ਦੀ ਮੰਗ ਕਰਦੇ ਲਹਿਰਾ ਰਹੇ ਹਨ। ਉਹ ਪੀਐਮ ਟਰੂਡੋ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਇਸ ਅੰਦੋਲਨ ਵਿੱਚ ਟਰੱਕ ਡਰਾਈਵਰ ਨਾਲ ਹਜ਼ਾਰਾਂ ਹੋਰ ਪ੍ਰਦਰਸ਼ਨਕਾਰੀਆਂ ਵੀ ਜੁੜ ਰਹੇ ਹਨ ਜੋ ਕੋਰੋਨਾ ਪਾਬੰਦੀਆਂ ਤੋਂ ਨਾਰਾਜ਼ ਹਨ।

PunjabKesari

ਸੜਕਾਂ 'ਤੇ ਹਜ਼ਾਰਾਂ ਵਿਸ਼ਾਲ ਟਰੱਕਾਂ ਦੀਆਂ ਆਵਾਜ਼ਾਂ ਲਗਾਤਾਰ ਸੁਣਾਈ ਦੇ ਰਹੀਆਂ ਹਨ ਅਤੇ ਡਰਾਈਵਰ ਲਗਾਤਾਰ ਹਾਰਨ ਵਜਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰ ਰਹੇ ਹਨ। ਉਹ ਪਾਰਲੀਮੈਂਟ ਪਹੁੰਚ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਪੀਐਮ ਆਪਣੇ ਪਰਿਵਾਰ ਸਮੇਤ ਘਰੋਂ ਭੱਜ ਕੇ ਸੁਰੱਖਿਅਤ ਅਤੇ ਗੁਪਤ ਥਾਂ 'ਤੇ ਪਹੁੰਚ ਗਏ ਹਨ। ਟਰੂਡੋ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ 'ਤੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਟਰੱਕ ਚਲਾਉਣ ਵਾਲੇ ਵਿਗਿਆਨ ਵਿਰੋਧੀ ਹਨ ਅਤੇ ਉਹ ਨਾ ਸਿਰਫ਼ ਆਪਣੇ ਲਈ ਸਗੋਂ ਹੋਰ ਕੈਨੇਡੀਅਨਾਂ ਲਈ ਵੀ ਖ਼ਤਰਾ ਹਨ। ਇੱਥੇ ਦੱਸ ਦਈਏ ਕਿ ਕੈਨੇਡਾ 'ਚ ਹੁਣ ਤੱਕ 82 ਫੀਸਦੀ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਮਿਲ ਚੁੱਕੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਕੋਵਿਡ-19 ਪਾਬੰਦੀਆਂ ਅਤੇ ਲਾਜ਼ਮੀ ਟੀਕਾਕਰਨ ਵਿਰੁੱਧ ਪ੍ਰਦਰਸ਼ਨ, ਕੀਤੀ PM ਟਰੂਡੋ ਦੇ ਅਸਤੀਫੇ ਦੀ ਮੰਗ

ਹਾਈ ਐਲਰਟ 'ਤੇ ਪੁਲਸ ਪ੍ਰਸ਼ਾਸਨ
ਵੱਧਦੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਹਿੰਸਾ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੁਲਸ ਹਾਈ ਅਲਰਟ 'ਤੇ ਹੈ। ਪੁਲਿਸ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ ਕਰੀਬ 10,000 ਲੋਕ ਸੰਸਦ ਨੇੜੇ ਪਹੁੰਚੇ। ਫਿਲਹਾਲ ਸੰਸਦ ਕੰਪਲੈਕਸ ਵਿਚ ਕਿੰਨ ਪ੍ਰਦਰਸ਼ਨਕਾਰੀ ਮੌਜੂਦ ਹਨ ਇਸ ਦਾ ਠੀਕ ਅੰਕੜਾ ਪੁਲਸ ਕੋਲ ਨਹੀਂ ਹੈ।


Vandana

Content Editor

Related News