ਕੈਨੇਡਾ ਦੇ ਪੀ. ਐੱਮ. ਟਰੂਡੋ ਤੇ ਨੇਤਾ ਜਗਮੀਤ ਸਿੰਘ ਨੇ ''ਪਿਤਾ ਦਿਹਾੜੇ'' ਸਾਂਝੀਆਂ ਕੀਤੀਆਂ ਖਾਸ ਤਸਵੀਰਾਂ

Monday, Jun 22, 2020 - 03:31 PM (IST)

ਕੈਨੇਡਾ ਦੇ ਪੀ. ਐੱਮ. ਟਰੂਡੋ ਤੇ ਨੇਤਾ ਜਗਮੀਤ ਸਿੰਘ ਨੇ ''ਪਿਤਾ ਦਿਹਾੜੇ'' ਸਾਂਝੀਆਂ ਕੀਤੀਆਂ ਖਾਸ ਤਸਵੀਰਾਂ

ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਾਦਰਜ਼ ਡੇਅ ਭਾਵ ਪਿਤਾ ਦਿਹਾੜੇ ਮੌਕੇ ਆਪਣੇ ਨਾਲ ਆਪਣੇ ਬੱਚਿਆਂ ਦੀ ਤਸਵੀਰ ਸਾਂਝੀ ਕੀਤੀ। ਤਸਵੀਰ 'ਚ ਟਰੂਡੋ ਆਪਣੇ ਵੱਡੇ ਪੁੱਤ ਦੇ ਟਾਈ ਲਗਾ ਰਹੇ ਹਨ ਤੇ ਉਨ੍ਹਾਂ ਦੀ ਧੀ ਉਨ੍ਹਾਂ ਕੋਲ ਖੜ੍ਹੀ ਹੈ ਤੇ ਛੋਟਾ ਬੇਟਾ ਆਪਣੇ ਖਿਡੌਣੇ ਨਾਲ ਖੇਡ ਰਿਹਾ ਹੈ। ਲੋਕਾਂ ਨੇ ਟਰੂਡੋ ਨੂੰ ਵੀ ਵਧਾਈਆਂ ਦਿੱਤੀਆਂ ਹਨ ਤੇ ਉਨ੍ਹਾਂ ਦੇ ਇਕ ਚੰਗੇ ਪਿਤਾ ਤੇ ਪ੍ਰਧਾਨ ਮੰਤਰੀ ਹੋਣ ਦੀ ਸਿਫਤ ਕੀਤੀ ਹੈ। 

PunjabKesari

ਟਰੂਡੋ ਨੇ ਤਸਵੀਰ ਸਾਂਝੇ ਕਰਦਿਆਂ ਲਿਖਿਆ ਹੈ- ਜਦ ਇਹ ਤਿੰਨੋਂ ਮੇਰੇ ਆਲੇ-ਦੁਆਲੇ ਹੁੰਦੇ ਹਨ ਤਾਂ ਮੈਨੂੰ ਕੋਈ ਵੀ ਪਲ ਉਦਾਸੀ ਵਾਲਾ ਨਹੀਂ ਲੱਗਦਾ। ਉਨ੍ਹਾਂ ਸਾਰੀ ਦੁਨੀਆਂ ਦੇ ਹਰ ਪਿਤਾ ਨੂੰ ਇਸ ਖਾਸ ਦਿਨ ਦੀ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਟਰੂਡੋ ਦੇ ਪਿਤਾ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਹਨ।
PunjabKesari

ਕੈਨੇਡਾ ਦੇ ਸੰਸਦ ਮੈਂਬਰ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਵੀ ਆਪਣੇ ਪਿਤਾ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ ਤੇ ਟਵੀਟ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੇ ਪਿਤਾ ਕੋਲੋਂ ਬਹੁਤ ਕੁੱਝ ਸਿੱਖਿਆ ਹੈ ਤੇ ਉਨ੍ਹਾਂ ਦੇ ਜੀਵਨ ਦੀ ਕਹਾਣੀ ਪ੍ਰੇਰਣਾ ਹੀ ਹੈ। ਤੁਹਾਨੂੰ ਦੱਸ ਦਈਏ ਕਿ ਜਗਮੀਤ ਸਿੰਘ ਦਾ ਕੈਨੇਡਾ ਦੀ ਰਾਜਨੀਤੀ ਵਿਚ ਕਾਫੀ ਦਬਦਬਾ ਹੈ। ਜਗਮੀਤ ਇਕ ਵਕੀਲ ਵੀ ਹਨ। ਵਿਸ਼ਵ ਭਰ ਵਿਚ ਪਿਤਾ ਦਿਹਾੜਾ ਬਹੁਤ ਉਤਸਾਹ ਨਾਲ ਮਨਾਇਆ ਗਿਆ। 


author

Lalita Mam

Content Editor

Related News