ਟਰੰਪ ਨੇ ਰੋਕੀ ਮਾਸਕ ਸਪਲਾਈ ਤਾਂ ਕੈਨੇਡਾ ਦੇ ਯਾਦ ਦਿਵਾਈ 9/11 ਦੀ ਮਦਦ

04/07/2020 1:25:10 PM

ਟੋਰਾਂਟੋ/ਵਾਸ਼ਿੰਗਟਨ (ਬਿਊਰੋ): ਕੋਵਿਡ-19 ਦੇ ਪੂਰੀ ਦੁਨੀਆ ਦੇ ਵਿਚ ਜਾਰੀ ਪ੍ਰਕੋਪ ਦੇ ਵਿਚ ਮਨੁੱਖਤਾਵਾਦ ਅਤੇ ਰਾਸ਼ਟਰਵਾਦ ਦੇ ਵਿਚ ਟਕਰਾਅ ਵਧਣ ਲੱਗਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਨੇਡਾ ਨੂੰ ਮਾਸਕ ਨਿਰਯਾਤ 'ਤੇ ਪਾਬੰਦੀ ਲਗਾਉਣ ਦੇ ਫੈਸਲੇ 'ਤੇ ਕੈਨੇਡੀਅਨ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੈਨੇਡਾ ਨੇ ਅਮਰੀਕਾ ਨੂੰ ਵੀ ਇਹ ਯਾਦ ਦਿਵਾਇਆ ਕਿ 9/11 ਦੇ ਹਮਲੇ ਸਮੇਂ ਉਹਨਾਂ ਦੇ ਦੇਸ਼ ਨੇ ਹਜ਼ਾਰਾਂ ਅਮਰੀਕੀ ਯਾਤਰੀਆਂ ਨੂੰ ਆਪਣੇ ਇੱਥੇ ਸ਼ਰਨ ਦਿੱਤੀ ਸੀ।

ਕੈਨੇਡਾ ਦੇ ਇਕ ਸੂਬੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਨੇ ਅਮਰੀਕਾ ਦੇ ਇਸ ਰਵੱਈਏ ਦੀ ਤੁਲਨਾ ਕਰਦਿਆਂ ਕਿਹਾ ਕਿ ਇਹ ਅਜਿਹਾ ਹੈ ਜਿਵੇਂ ਕਿ ਪਰਿਵਾਰ ਦਾ ਇਕ ਮੈਂਬਰ ਢਿੱਡ ਭਰ ਕੇ ਖਾਣਾ ਖਾ ਰਿਹਾ ਹੋਵੇ ਅਤੇ ਦੂਜਾ ਭੁੱਖਾ ਮਰ ਰਿਹਾ ਹੋਵੇ। ਕੈਨੇਡਾ ਦੇ ਇਕ ਹੋਰ ਪ੍ਰੀਮੀਅਰ ਨੇ ਟਰੰਪ ਨੂੰ 1939 ਅਤੇ 1940 ਦੀ ਯਾਦ ਦਿਵਾਉਂਦਿਆਂ ਕਿਹਾ ਕਿ ਜਦੋਂ ਅਮਰੀਕਾ ਚੁੱਪੀ ਮਾਰੇ ਬੈਠਾ ਸੀ ਤਾਂ ਕੈਨੇਡਾ ਗਲੋਬਲ ਫਾਸੀਵਾਦ ਦੇ ਵਿਰੁੱਧ ਲੜਾਈ ਦਾ ਹਿੱਸਾ ਬਣ ਚੁੱਕਾ ਸੀ।

PunjabKesari

ਕੈਨੇਡਾਵਾਸੀ ਆਪਣੇ ਗੁਆਂਢੀ ਅਤੇ ਲੰਬੇ ਸਮੇਂ ਦੇ ਸਹਿਯੋਗੀ ਅਮਰੀਕਾ ਦੇ ਇਸ ਰਵੱਈਏ ਨੂੰ ਲੈ ਕੇ ਨਿਰਾਸ਼ਾ ਜ਼ਾਹਰ ਕਰ ਰਹੇ ਹਨ। ਟਰੰਪ ਨੇ ਯੂ.ਐੱਸ. ਤੋਂ ਮਾਮਕ ਲਿਜਾ ਰਹੇ ਜਹਾਜ਼ਾਂ ਨੂੰ ਰੋਕ ਦਿੱਤਾ ਹੈ ਤਾਂ ਜੋ ਅਮਰੀਕਾ ਵਿਚ ਇਸ ਦੀ ਕਮੀ ਨਾ ਹੋਵੇ। ਕੈਨੇਡਾ ਦੇ ਸਿਹਤ ਵਰਕਰਾਂ ਨੂੰ ਮਾਸਕ ਦੀ ਸਖਤ ਲੋੜ ਹੈ ਤਾਂ ਜੋ ਉਹ ਕੋਰੋਨਾ ਇਨਫੈਕਸ਼ਨ ਤੋਂ ਖੁਦ ਨੂੰ ਬਚਾ ਸਕਣ। ਨਿਊਫਾਊਲੈਂਡ ਦੇ ਪ੍ਰੀਮੀਅਰ ਡਵਾਇਟ ਬਾਲ ਨੇ ਕਿਹਾ,''ਮਨੁੱਖਤਾਵਾਦ ਦਾ ਸਭ ਤੋਂ ਵੱਡਾ ਸਬਕ ਇਹੀ ਹੈ ਕਿ ਮੁਸ਼ਕਲ ਸਮੇਂ ਵਿਚ ਤੁਸੀਂ ਇਨਸਾਨੀਅਤ ਨਾ ਛੱਡੋ।'' ਬਾਲ ਨੇ ਕਿਹਾ,''ਇਹ ਕਹਿਣਾ ਕਿ ਮੈਂ ਸਿਰਫ ਰਾਸ਼ਟਰਪਤੀ ਟਰੰਪ ਦੇ ਫੈਸਲੇ ਨਾਲ ਬਹੁਤ ਗੁੱਸੇ ਵਿਚ ਹਾਂ, ਸਹੀ ਨਹੀਂ ਹੈ। ਮੈਂ ਇਕ ਸੈਕੰਡ ਲਈ ਵੀ ਵਿਸ਼ਵਾਸ ਨਹੀਂ ਕਰ ਪਾ ਰਿਹਾ ਹਾਂ ਕਿ ਸੰਕਟ ਦੀ ਘੜੀ ਵਿਚ ਟਰੰਪ ਕੈਨੇਡਾ ਨੂੰ ਮੈਡੀਕਲ ਸਪਲਾਈ ਦੀ ਪਾਬੰਦੀ ਕਰਨ ਦੇ ਬਾਰੇ ਵਿਚ ਸੋਚ ਵੀ ਸਕਦੇ ਹਨ।''

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੋ ਤੋੜਿਆ ਲਾਕਡਾਊਨ, PM ਨੇ ਕੀਤੀ ਸਖਤ ਕਾਰਵਾਈ

ਬਾਲ ਨੇ ਕਿਹਾ,''2001 ਵਿਚ ਯੂ.ਐੱਸ. 'ਤੇ ਹੋਏ ਹਮਲੇ ਦੇ ਬਾਅਦ ਬਿਨਾਂ ਕਿਸੇ ਚਿਤਾਵਨੀ ਦੇ 200 ਫਲਾਈਟਾਂ ਕੈਨੇਡਾ ਵੱਲ ਡਾਇਵਰਟ ਕਰ ਦਿੱਤੀਆਂ ਗਈਆਂ ਸਨ ਅਤੇ 6600 ਤੋਂ ਵਧੇਰੇ ਅਮਰੀਕੀ ਯਾਤਰੀ, 10000 ਦੀ ਆਬਾਦੀ ਵਾਲੇ ਨਿਊਫਾਊਂਡਲੈਂਡ ਦੇ ਗੈਂਡਰ ਸੂਬੇ ਵਿਚ ਉਤਰੇ ਸਨ।'' ਬਾਵਲ ਨੇ ਕਿਹਾ,''ਫਲਾਈਟ ਦੇ ਚਾਲਕ ਦਲ ਦੇ ਮੈਂਬਰਾਂ ਨਾਲ ਇੱਥੋਂ ਦੇ ਹੋਟਲ ਭਰ ਗਏ ਸਨ। ਯਾਤਰੀਆਂ ਨੂੰ ਸਕੂਲ, ਫਾਇਰ ਸਟੇਸ਼ਨ ਅਤੇ ਚਰਚ ਹਾਲ ਵਿਚ ਲਿਜਾਇਆ ਗਿਆ ਸੀ। ਕੈਨੇਡਾ ਦੇ ਸਟੋਰਾਂ ਨੇ ਕੰਬਲ, ਕਾਫੀ ਮਸ਼ੀਨਾਂ ਅਤੇ ਬਹੁਤ ਸਾਰੀ ਸਮੱਗਰੀ ਦਾਨ ਕੀਤੀ ਸੀ। ਸਥਾਨਕ ਲੋਕਾਂ ਨੇ ਅਮਰੀਕੀਆਂ ਨੂੰ ਖਾਣਾ, ਕੱਪੜੇ, ਸ਼ਾਵਰ ਅਤੇ ਖਿਡੌਣੇ ਦਿੱਤੇ। ਲੋਕਾਂ ਨੂੰ ਮੁਫਤ ਵਿਚ ਆਪਣੇ ਘਰੋਂ ਫੋਨ ਕਰ ਨ ਦਿੱਤਾ ਗਿਆ।'' 

PunjabKesari

ਉਹਨਾਂ ਨੇ ਇਹ ਵੀ ਕਿਹਾ,''ਭਾਵੇਂ ਕੁਝ ਵੀ ਹੋ ਜਾਵੇ, ਨਿਊਫਾਊਂਡਲੈਂਡ ਅਤੇ ਲੈਬਰਾਡੋਰ ਕਦੇ ਵੀ ਇਨਸਾਨੀਅਤ ਦਾ ਸਾਥ ਨਹੀਂ ਛੱਡਣਗੇ। ਅਸੀਂ 9/11 'ਤੇ ਜੋ ਕੀਤਾ ਉਸ ਨੂੰ ਦੁਹਰਾਉਣ ਲਈ ਇਕ ਸੈਕੰਡ ਲਈ ਵੀ ਨਹੀਂ ਸੋਚਾਂਗੇ। ਗੈਂਡਰ ਦੇ ਸਾਬਕਾ ਮੇਅਰ ਕਲੌਡ ਐਲੀਯਾਟ ਨੇ ਵੀ ਅਮਰੀਕਾ ਦੇ ਰਵੱਈਏ ਨੂੰ ਲੈ ਕੇ ਨਿਰਾਸ਼ਾ ਜ਼ਾਹਰ ਕੀਤੀ।ਉਹਨਾਂ ਨੇ ਕਿਹਾ,''ਮੈਂ ਸਮਝਦਾ ਹਾਂ ਕਿ ਅਮਰੀਕਾ ਇਕ ਬਹੁਤ ਨਾਜ਼ੁਕ ਮੋੜ ਵਿਚੋਂ ਲੰਘ ਰਿਹਾ ਹੈ। ਖਾਸ ਕਰ ਕੇ ਨਿਊਯਾਰਕ ਵਿਚ ਹਾਲਾਤ ਭਿਆਨਕ ਹਨ। ਉਹਨਾਂ ਨੂੰ ਮੈਡੀਕਲ ਸਪਲਾਈ ਦੀ ਸਖਤ ਲੋੜ ਹੈ ਪਰ ਅਸੀਂ ਇਕ ਅਜਿਹੇ ਦੁਸ਼ਮਣ ਨਾਲ ਲੜ ਰਹੇ ਹਾਂ ਜੋ ਸਿਰਫ ਇਕ ਦੇਸ਼ ਵਿਚ ਨਹੀਂ ਹੈ ਸਗੋਂ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ। ਜਦੋਂ ਅਸੀਂ ਤ੍ਰਾਸਦੀ ਵਿਚੋਂ ਲੰਘ ਰਹੇ ਹਾਂ ਤਾਂ ਸਾਨੂੰ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।''

ਪੜ੍ਹੋ ਇਹ ਅਹਿਮ ਖਬਰ- ਜੇਕਰ ਭਾਰਤ ਨਹੀਂ ਦੇਵੇਗਾ 'ਹਾਈਡ੍ਰੋਕਸੀਕਲੋਰੋਕਵਿਨ' ਤਾਂ ਦੇਵਾਂਗੇ ਕਰਾਰਾ ਜਵਾਬ : ਟਰੰਪ

ਇੱਥੇ ਦੱਸ ਦਈਏ ਕਿ ਕੈਨੇਡਾ ਵਿਚ ਹੁਣ ਤੱਕ ਕੋਰੋਨਾਵਾਇਰਸ ਇਨਫੈਕਸ਼ਨ ਦੇ 16 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਹਨ ਅਤੇ ਇਸ ਨਾਲ 300 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।ਉੱਥੇ ਅਮਰੀਕਾ ਵਿਚ ਇਨਫੈਕਸ਼ਨ ਦੇ 3.5 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 10 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News