ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਨੇ ਵਧਾਈ ਤਾਲਾਬੰਦੀ ਮਿਆਦ

05/14/2021 6:56:00 PM

ਓਟਾਵਾ (ਭਾਸ਼ਾ) ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਨੇ ਕੋਵਿਡ-19 ਵਿਰੁੱਧ ਆਪਣਾ ਸਟੇਅ-ਐਟ-ਹੋਮ ਆਰਡਰ ਜੂਨ ਦੇ ਸ਼ੁਰੂਆਤ ਤੱਕ ਹੋਰ ਦੋ ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕੀਤਾ ਹੈ। ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ,“ਸਥਿਤੀ ਹੌਲੀ-ਹੌਲੀ ਸਹੀ ਦਿਸ਼ਾ ਵੱਲ ਵੱਧ ਰਹੀ ਹੈ। ਇਸ ਲਈ ਕੋਈ ਗਲਤੀ ਨਾ ਕਰੋ, ਅਸੀਂ ਅਜੇ ਸੰਕਟ ਤੋਂ ਬਾਹਰ ਨਹੀਂ ਹਾਂ।''

ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਫੋਰਡ ਨੇ ਅੱਗੇ ਕਿਹਾ ਕਿ ਇਹ ਵਾਧਾ ਓਂਟਾਰੀਓ ਲਈ ਸਭ ਤੋਂ ਆਮ ਜੁਲਾਈ ਅਤੇ ਅਗਸਤ ਤੱਕ ਕਰਨ ਦਾ ਹੈ। ਅਸੀਂ ਜਿੰਨੀ ਇਕ ਗਿਰਾਵਟ ਦੇਖ ਰਹੇ ਹਾਂ ਉਹ ਚੰਗੀ ਹੈ। ਹਰ ਕੋਈ ਅੱਗੇ ਵੱਧ ਰਿਹਾ ਹੈ। ਲੋਕਾਂ ਵੈਕਸੀਨ ਲਗਵਾ ਰਹੇ ਹਨ ਪਰ ਅਸੀਂ ਇਸ ਜ਼ੋਖਮ ਨੂੰ ਵੱਧਣ ਨਹੀਂ ਦੇ ਸਕਦੇ।'' ਇਹ ਆਦੇਸ਼, ਜੋ 20 ਮਈ ਨੂੰ ਖ਼ਤਮ ਹੋਣਾ ਸੀ, ਨੂੰ ਹੁਣ 2 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਸ ਵਿਸਥਾਰ ਦਾ ਅਰਥ ਹੈ ਕਿ 14 ਮਿਲੀਅਨ ਦੀ ਆਬਾਦੀ ਵਾਲੇ ਓਂਟਾਰੀਓ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਾਰੋਬਾਰ ਅਤੇ ਬਾਹਰੀ ਮਨੋਰੰਜਨ ਸਹੂਲਤਾਂ ਬੰਦ ਰਹਿਣਗੀਆਂ। ਸਟੇਅ-ਐਟ-ਹੋਮ ਆਰਡਰ ਦੇ ਤਹਿਤ, ਸਾਰੇ ਗੈਰ-ਜ਼ਰੂਰੀ ਕਾਰੋਬਾਰ ਬੰਦ ਰਹਿਣਗੇ ਅਤੇ ਵਸਨੀਕਾਂ ਨੂੰ ਘਰ ਦੇ ਅੰਦਰ ਹੀ ਰਹਿਣਾ ਹੋਵੇਗਾ ਜਦ ਤੱਕ ਕਿ ਉਹ ਆਪਣਾ ਮਕਾਨ ਕਿਸੇ ਜ਼ਰੂਰੀ ਕੰਮ ਲਈ ਨਹੀਂ ਛੱਡਦੇ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ PM ਨੇ ਭਾਰਤ ਲਈ ਆਕਸੀਜਨ ਕੰਸਨਟ੍ਰੇਟਰ ਪਹੁੰਚਾਉਣ ਵਾਲੇ 'ਸਿੱਖ ਪਾਇਲਟ' ਨੂੰ ਕੀਤਾ ਸਨਮਾਨਿਤ

ਓਂਟਾਰੀਓ ਨੇ ਚੌਥੇ ਦਿਨ ਮਤਲਬ ਵੀਰਵਾਰ ਨੂੰ ਕੋਵਿਡ-19 ਦੇ 2,759 ਨਵੇਂ ਮਾਮਲੇ ਅਤੇ 31 ਹੋਰ ਮੌਤਾਂ ਦੀ ਰਿਪੋਰਟ ਕੀਤੀ, ਜਿਸ ਵਿਚ ਮਾਮਲਿਆਂ ਦੀ ਗਿਣਤੀ 3,000 ਦੇ ਹੇਠਾਂ ਆ ਗਈ ਹੈ।ਵੀਰਵਾਰ ਦੇ ਅੰਕੜਿਆਂ ਨੇ ਸੂਬੇ ਦੇ ਕੇਸਾਂ ਦੀ ਗਿਣਤੀ 502,171 ਤੱਕ ਵਧਾ ਦਿੱਤੀ ਹੈ।ਓਂਟਾਰੀਓ ਨੇ 47,638 ਟੈਸਟ ਪੂਰੇ ਕੀਤੇ ਹਨ ਅਤੇ ਸੂਬਾ ਪੱਧਰੀ ਸਕਾਰਾਤਮਕ ਦਰ 5.7% ਦਰਸਾਈ ਹੈ, ਜੋ ਕਿ ਲਗਭਗ ਛੇ ਹਫ਼ਤਿਆਂ ਵਿਚ ਸਭ ਤੋਂ ਘੱਟ ਹੈ। ਵੀਰਵਾਰ ਤੱਕ, ਓਂਟਾਰੀਓ ਦੇ 6.6 ਮਿਲੀਅਨ ਵਾਸੀਆਂ ਨੂੰ ਘੱਟੋ ਘੱਟ ਇਕ ਖੁਰਾਕ ਮਿਲੀ ਹੈ ਅਤੇ 407,600 ਨੇ ਆਪਣੀ ਪਹਿਲੀ ਅਤੇ ਦੂਜੀ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ।ਕੈਨੇਡਾ ਵਿਚ ਹੁਣ ਤਕ 1,310,015 ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 24,804 ਮੌਤਾਂ ਹੋਈਆਂ ਹਨ।

ਪੜ੍ਹੋ ਇਹ ਅਹਿਮ ਖਬਰ - ਸਕਾਟਿਸ਼ ਪਾਰਲੀਮੈਂਟ 'ਚ ਪੈਮ ਗੋਸਲ ਨੇ 'ਗੁਟਕਾ ਸਾਹਿਬ ਤੇ ਮੂਲ ਮੰਤਰ' ਦੇ ਜਾਪ ਨਾਲ ਚੁੱਕੀ ਸਹੁੰ


Vandana

Content Editor

Related News