ਕੈਨੇਡਾ : ਲਾਇਬ੍ਰੇਰੀ ਨੇੜੇ ਚਾਕੂ ਨਾਲ ਹਮਲਾ, 1 ਔਰਤ ਦੀ ਮੌਤ ਤੇ ਕਈ ਜ਼ਖਮੀ
Sunday, Mar 28, 2021 - 05:23 PM (IST)
ਵੈਨਕੂਵਰ (ਭਾਸ਼ਾ): ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨੌਰਥ ਵੈਨਕੂਵਰ ਵਿਚ ਇਕ ਸ਼ਖਸ ਨੇ ਇਕ ਲਾਇਬ੍ਰੇਰੀ ਵਿਚ ਅਤੇ ਉਸ ਦੇ ਆਲੇ-ਦੁਆਲੇ ਚਾਕੂ ਨਾਲ ਹਮਲਾ ਕੀਤਾ। ਇਸ ਹਮਲੇ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਏਕੀਕ੍ਰਿਤ ਮਨੁੱਖ ਹੱਤਿਆ ਜਾਂਚ ਦਲ ਦੇ ਫ੍ਰੈਂਕ ਜਾਂਗ ਨੇ ਦੱਸਿਆ ਕਿ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਉਹਨਾਂ ਨੇ ਦੱਸਿਆ ਕਿ ਸ਼ੱਕੀ ਦੀ ਉਮਰ 20 ਸਾਲ ਦੇ ਕਰੀਬ ਹੈ। ਉਹਨਾਂ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਹਾਲੇ ਇਸ ਘਟਨਾ ਦੇ ਪਿੱਛੇ ਦੇ ਇਰਾਦੇ ਬਾਰੇ ਪਤਾ ਨਹੀਂ ਚੱਲ ਪਾਇਆ ਹੈ। ਇਕ ਚਸ਼ਮਦੀਦ ਸਟੀਵ ਮੋਸੋਪ ਨੇ ਦੱਸਿਆ ਕਿ ਉਹਨਾਂ ਨੇ ਅਤੇ ਉਹਨਾਂ ਦੀ ਇਕ ਸਾਥੀ ਨੇ ਖੂਨ ਵਾਲ ਲਥਪਥ ਇਕ ਔਰਤ ਨੂੰ ਦੇਖਿਆ, ਜਿਸ ਨੇ ਉਹਨਾਂ ਨੂੰ ਦੱਸਿਆ ਕਿ ਉਸ ਨੂੰ ਹੁਣੇ-ਹੁਣੇ ਚਾਕੂ ਮਾਰਿਆ ਗਿਆ ਹੈ। ਇਸ ਮਗਰੋਂ ਉਹਨਾਂ ਨੇ ਕਰੀਬ 100 ਮੀਟਰ ਦੇ ਦਾਇਰੇ ਵਿਚ ਕਈ ਪੀੜਤਾਂ ਨੂੰ ਦੇਖਿਆ।
ਮੋਸੋਪ ਨੇ ਹਮਲਾਵਰ ਦੇ ਬਾਰੇ ਵਿਚ ਕਿਹਾ,''ਅਜਿਹਾ ਲੱਗ ਰਿਹਾ ਸੀ ਕਿ ਉਹ ਇਕ ਦਿਸ਼ਾ ਵਿਚ ਭੱਜ ਰਿਹਾ ਸੀ ਅਤੇ ਜਿਹੜਾ ਵੀ ਉਸ ਰਸਤੇ ਵਿਚ ਆ ਰਿਹਾ ਸੀ ਉਹ ਉਸ 'ਤੇ ਚਾਕੂ ਨਾਲ ਹਮਲਾ ਕਰਦਾ ਜਾ ਰਿਹਾ ਸੀ।'' ਕੈਨੇਡਾ ਵਿਚ ਜਨ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਟਵਿੱਟਰ 'ਤੇ ਇਸ ਘਟਨਾ 'ਤੇ ਦੁੱਖ ਜਤਾਇਆ ਅਤੇ ਇਸ ਨੂੰ ਹਿੰਸਾ ਦੀ ਮੂਰਖਤਾਪੂਰਨ ਹਰਕਤ ਦੱਸਿਆ।
ਨੋਟ - ਕੈਨੇਡਾ 'ਚ ਲਾਇਬ੍ਰੇਰੀ ਨੇੜੇ ਚਾਕੂ ਨਾਲ ਹਮਲਾ, 1 ਔਰਤ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।