ਕੈਨੇਡਾ : ਭਾਰਤੀ ਭਾਈਚਾਰੇ ਨੇ ਮਨਾਇਆ ਆਜ਼ਾਦੀ ਦਿਹਾੜਾ

Monday, Aug 19, 2019 - 10:38 AM (IST)

ਕੈਨੇਡਾ : ਭਾਰਤੀ ਭਾਈਚਾਰੇ ਨੇ ਮਨਾਇਆ ਆਜ਼ਾਦੀ ਦਿਹਾੜਾ

ਟੋਰਾਂਟੋ (ਬਿਊਰੋ)— ਕੈਨੇਡਾ ਦੇ ਓਟਾਵਾ ਸ਼ਹਿਰ ਵਿਚ ਭਾਰਤੀ ਭਾਈਚਾਰੇ ਨੇ ਆਜ਼ਾਦੀ ਦਿਹਾੜਾ ਮਨਾਇਆ। ਇਸ ਮੌਕੇ ਭਾਈਚਾਰੇ ਨੇ 18 ਅਗਸਤ ਨੂੰ ਸੰਸਦ ਭਵਨ ਤੋਂ ਸਿਟੀ ਹਾਲ ਤੱਕ ਪਰੇਡ ਦਾ ਆਯੋਜਨ ਕੀਤਾ। ਇਸ ਪਰੇਡ ਵਿਚ 250 ਤੋਂ ਜ਼ਿਆਦਾ ਭਾਰਤੀ ਲੋਕ ਸ਼ਾਮਲ ਹੋਏ। 

 

ਇਸ ਦੌਰਾਨ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਵਿਚ ਓਟਾਵਾ ਦੇ ਮੇਅਰ ਜਿਮ ਵਾਟਸਨ ਅਤੇ ਕੈਨੇਡਾ ਦੀ ਮੰਤਰੀ ਲੀਸਾ ਮੈਕਲੇਓਡ ਨੇ ਵੀ ਹਿੱਸਾ ਲਿਆ। ਇਸ ਪਰੇਡ ਵਿਚ ਸ਼ਾਮਲ ਲੋਕ ਕਸ਼ਮੀਰ ਤੋਂ ਧਾਰਾ 2370 ਹਟਾਏ ਜਾਣ ਦੇ ਸਮਰਥਨ ਵਿਚ ਤਖਤੀਆਂ ਫੜੇ ਹੋਏ ਸਨ।


author

Vandana

Content Editor

Related News