ਕੈਨੇਡਾ ''ਚ ਚੱਲ ਗਈਆਂ ਗੋਲ਼ੀਆਂ ! 1 ਦੀ ਮੌਤ, 3 ਹੋਰ ਜ਼ਖ਼ਮੀ

Wednesday, Dec 31, 2025 - 09:11 AM (IST)

ਕੈਨੇਡਾ ''ਚ ਚੱਲ ਗਈਆਂ ਗੋਲ਼ੀਆਂ ! 1 ਦੀ ਮੌਤ, 3 ਹੋਰ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਾਸਕੇਚਵਾਨ ਸੂਬੇ ਦੇ ਬਿਗ ਆਈਲੈਂਡ ਲੇਕ ਕ੍ਰੀ ਨੇਸ਼ਨ ਵਿੱਚ ਮੰਗਲਵਾਰ ਨੂੰ ਗੋਲ਼ੀਆਂ ਚੱਲ ਗਈਆਂ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖਮੀ ਹੋ ਗਏ। 

ਰਿਪੋਰਟਾਂ ਅਨੁਸਾਰ ਸਾਸਕੇਚਵਾਨ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਸਸਕਾਟੂਨ ਤੋਂ ਲਗਭਗ 392 ਕਿਲੋਮੀਟਰ ਉੱਤਰ-ਪੱਛਮ ਵਿੱਚ ਗੋਲੀਬਾਰੀ ਹੋਈ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ 2 ਸ਼ੱਕੀ ਹਥਿਆਰਬੰਦ ਵਿਅਕਤੀਆਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ।

ਪੁਲਸ ਨੇ ਸਥਾਨਕ ਨਿਵਾਸੀਆਂ ਨੂੰ ਘਰਾਂ ਦੇ ਅੰਦਰ ਰਹਿਣ, ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰਨ ਅਤੇ ਗੋਲੀਬਾਰੀ ਵਾਲੇ ਇਲਾਕੇ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਫਾਇਰਿੰਗ ਸਾਜ਼ਿਸ਼ ਦੇ ਤਹਿਤ ਕੀਤੀ ਗਈ ਹੈ ਜਾਂ ਇਹ ਕਿਸੇ ਝਗੜੇ ਕਾਰਨ ਹੋਈ ਹੈ।


author

Harpreet SIngh

Content Editor

Related News