ਕੈਨੇਡਾ ਨੂੰ ਉਮੀਦ, ਜੀ-7 ਗਰੁੱਪ ਨਾਲ ਨਵੇਂ ਵਿਚਾਰਾਂ ਨੂੰ ਮਿਲੇਗਾ ਬਲ

01/13/2018 4:08:28 PM

ਓਟਾਵਾ (ਭਾਸ਼ਾ)— ਕੈਨੇਡਾ ਨੂੰ ਉਮੀਦ ਹੈ ਕਿ ਜੀ-7 ਗਰੁੱਪ ਦੇ ਆਉਣ ਵਾਲੇ ਸ਼ਿਖਰ ਸੰਮੇਲਨ ਵਿਚ ਜਲਵਾਯੂ ਪਰਿਵਰਤਨ, ਗਲੋਬਲ ਅਰਥਵਿਵਸਥਾ ਅਤੇ ਸੁਰੱਖਿਆ ਸਮੇਤ ਮੁੱਖ ਮੁੱਦਿਆਂ ਦੇ ਸੰਬੰਧ 'ਚ ਨਵੇਂ ਵਿਚਾਰ ਸਾਹਮਣੇ ਆਉਣਗੇ। ਜੀ-7 ਗਰੁੱਪ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪ੍ਰਤੀਨਿਧੀ ਪੀਟਰ ਬੋਹੇਮ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ, ''ਜੀ-7 ਗਰੁੱਪ ਅਜਿਹੇ ਮੁੱਦਿਆਂ 'ਤੇ ਬਹਿਸ ਦੇ ਮੰਚ ਦੇ ਤੌਰ 'ਤੇ ਚੰਗਾ ਕੰਮ ਕਰ ਰਿਹਾ ਹੈ, ਜਿਸ ਨੂੰ ਆਖਰਕਾਰ ਜੀ-20 ਜਾਂ ਸੰਯੁਕਤ ਰਾਸ਼ਟਰੀ ਜਾਂ ਕੌਮਾਂਤਰੀ ਵਿੱਤੀ ਸੰਸਥਾਵਾਂ 'ਚ ਲੈ ਕੇ ਜਾਣਾ ਹੈ।'' 
ਕੁਝ ਸੰਮੇਲਨਾਂ ਵਿਚ ਹਿੱਸਾ ਲੈਣ ਚੁੱਕੇ ਬੋਏਮ ਨੇ ਕਿਹਾ, ''ਇਨ੍ਹਾਂ ਸੰਮੇਲਨਾਂ ਦੀ ਖੂਬਸੂਰਤੀ ਇਹ ਹੈ ਕਿ ਇਸ ਵਿਚ ਨੇਤਾ ਗੈਰ-ਰਸਮੀ ਗੱਲਬਾਤ ਕਰਦੇ ਹਨ।'' ਉਨ੍ਹਾਂ ਦੱਸਿਆ ਕਿ ਸੈਂਟ ਲਵਰੈਂਸ ਨਦੀ ਦੇ ਕਿਨਾਰੇ 'ਤੇ ਸਥਿਤ ਲਾ ਮਾਲਬੀ ਪਿੰਡ 'ਚ 8-9 ਜੂਨ ਨੂੰ ਜੀ-7 ਦੀ ਬੈਠਕ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿਚ ਕੈਨੇਡਾ ਤੋਂ ਇਲਾਵਾ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਦੇ ਨੇਤਾ ਹਿੱਸਾ ਲੈਣਗੇ।


Related News