ਸਰੀ ਦੇ ਮੰਦਿਰ ’ਤੇ ਦੋ ਧਿਰਾਂ ’ਚ ਤਕਰਾਰਬਾਜ਼ੀ ਦੌਰਾਨ ਸਥਿਤੀ ਬਣੀ ਤਣਾਅਪੂਰਨ
Tuesday, Nov 05, 2024 - 12:28 PM (IST)
ਵੈਨਕੂਵਰ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ਦੀ 144 ਸਟਰੀਟ ’ਤੇ ਸਥਿਤ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ’ਚ ਬੀਤੀ ਸ਼ਾਮ ਦੋ ਧਿਰਾਂ ’ਚ ਹੋਈ ਬਹਿਸਬਾਜ਼ੀ ਅਤੇ ਮਾਮੂਲੀ ਤਰਕਾਰ ਦੌਰਾਨ ਮਾਹੌਲ ਹਿੰਸਕ ਅਤੇ ਤਣਾਅਪੂਰਨ ਬਣ ਜਾਣ ਦੀਆਂ ਸੂਚਨਾ ਮਿਲੀ ਹੈ। ਕੈਨੇਡਾ ਦੇ ਸਮੇਂ ਮੁਤਾਬਕ ਦੇਰ ਰਾਤ ਪ੍ਰਾਪਤ ਵੇਰਵਿਆਂ ਅਨੁਸਾਰ ਐਤਵਾਰ ਦੀ ਸ਼ਾਮ ਉਕਤ ਮੰਦਿਰ ਨਜ਼ਦੀਕ ਦੋ ਪ੍ਰਮੁੱਖ ਧਿਰਾਂ ਦਰਮਿਆਨ ਛਿੜੀ ਬਹਿਸਬਾਜ਼ੀ ਤਕਰਾਰ ਦਾ ਰੂਪ ਧਾਰਨ ਕਰ ਗਈ, ਜਿਸ ਕਾਰਨ ਉਥੇ ਮੌਜ਼ੂਦ ਕੁਝ ਲੋਕਾਂ ’ਚ ਅਚਾਨਕ ਭਗਦੜ ਵਾਲਾ ਮਾਹੌਲ ਬਣ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਹਿੰਦੂ ਮੰਦਰ 'ਤੇ ਹਮਲੇ ਦੇ ਮਾਮਲੇ 'ਚ 3 ਲੋਕ ਗ੍ਰਿਫ਼ਤਾਰ
ਇਸ ਦੌਰਾਨ ਮੌਕੇ ’ਤੇ ਮੌਜ਼ੂਦ ਪੁਲਸ ਵੱਲੋਂ ਮੁਸ਼ਤੈਦੀ ਵਰਤਦਿਆਂ ਹਿੰਸਕ ਮਾਹੌਲ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਸਮੁੱਚੀ ਸਥਿਤੀ ਨੂੰ ਸ਼ਾਂਤਮਈ ਰੱਖਣ ਲਈ ਉਕਤ ਮੰਦਿਰ ਨੇੜੇ ਵੱਡੀ ਗਿਣਤੀ ’ਚ ਫੋਰਸ ਤਾਇਨਾਤ ਕੀਤੇ ਜਾਣ ਦੀ ਸੂਚਨਾ ਹੈ।ਹੋਰਨਾਂ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।