UK ਤੋਂ ਬਾਅਦ ਹੁਣ ਕੈਨੇਡਾ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ, ਨਵੇਂ ਨਿਯਮਾਂ ਦਾ ਐਲਾਨ

Friday, Dec 08, 2023 - 03:19 PM (IST)

UK ਤੋਂ ਬਾਅਦ ਹੁਣ ਕੈਨੇਡਾ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ, ਨਵੇਂ ਨਿਯਮਾਂ ਦਾ ਐਲਾਨ

ਓਟਾਵਾ (ਏਐਨਆਈ): ਯੂ.ਕੇ ਤੋਂ ਬਾਅਦ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਫ਼ੈਸਲੇ ਨਾਲ ਕੈਨੇਡਾ ਵਿਚ ਪੜ੍ਹ ਰਹੇ ਅਤੇ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀ ਵੱਡੀ ਗਿਣਤੀ ਵਿਚ ਪ੍ਰਭਾਵਿਤ ਹੋਣਗੇ। ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰ ਕੇ ਦੱਸਿਆ ਕਿ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉੱਥੇ ਰਹਿਣ ਅਤੇ ਪੜ੍ਹਨ ਲਈ ਪਹਿਲਾਂ ਨਾਲੋਂ ਵੱਧ ਪੈਸੇ ਖਰਚ ਕਰਨੇ ਪੈਣਗੇ। ਮਤਲਬ ਪਹਿਲੀ ਜਨਵਰੀ, 2024 ਨੂੰ ਹੋਣ ਵਾਲੀ ਤਬਦੀਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਜੀਵਨ ਲੋੜਾਂ ਨੂੰ ਦੁੱਗਣਾ ਕਰ ਦੇਵੇਗੀ। 

1 ਜਨਵਰੀ, 2024 ਤੋਂ ਨਵਾਂ ਨਿਯਮ ਲਾਗੂ

ਸਰਕਾਰ ਵੱਲੋਂ ਲਿਆ ਇਹ ਫ਼ੈਸਲਾ 1 ਜਨਵਰੀ, 2024 ਤੋਂ ਲਾਗੂ ਹੋ ਜਾਵੇਗਾ। ਮਾਰਕ ਮਿਲਰ ਨੇ ਇਕ ਨਿਊਜ਼ ਰੀਲੀਜ਼ ਵਿਚ ਕਿਹਾ ਕਿ ਇੱਕ ਬਿਨੈਕਾਰ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਨ੍ਹਾਂ ਕੋਲ ਪਹਿਲੇ ਸਾਲ ਦੀ ਟਿਊਸ਼ਨ ਅਤੇ ਯਾਤਰਾ ਦੇ ਖਰਚੇ ਤੋਂ ਇਲਾਵਾ 20,635 ਕੈਨੇਡੀਅਨ ਡਾਲਰ (ਲਗਭਗ 15,181 ਅਮਰੀਕੀ ਡਾਲਰ) ਹਨ, ਜੋ ਭਾਰਤ ਦੇ 12 ਲੱਖ 66 ਹਜ਼ਾਰ ਦੇ ਕਰੀਬ ਬਣਦੇ ਹਨ। ਮਿਲਰ ਨੇ ਕਿਹਾ,"ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਭਾਈਚਾਰਿਆਂ ਨੂੰ ਮਹੱਤਵਪੂਰਨ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਲਾਭ ਪ੍ਰਦਾਨ ਕਰਦੇ ਹਨ ਪਰ ਉਹਨਾਂ ਨੂੰ ਕੈਨੇਡਾ ਵਿੱਚ ਜੀਵਨ ਗੁਜਾਰਨ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਵਿਕਲਪਾਂ ਦੀ ਵੀ ਖੋਜ ਕਰ ਰਹੇ ਹਾਂ ਕਿ ਵਿਦਿਆਰਥੀਆਂ ਨੂੰ ਢੁਕਵੀਂ ਰਿਹਾਇਸ਼ ਮਿਲ ਸਕੇ। 

PunjabKesari

ਹੋਰ ਸ਼੍ਰੇਣੀਆਂ ਵਿਚ ਵੀ ਵਧਾਈ ਫੀਸ

ਕੈਨੇਡਾ ਸਰਕਾਰ ਨੇ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ, ਵਿਜ਼ਟਰਾਂ ਅਤੇ ਨਵਾਂ ਵਰਕ ਪਰਮਿਟ ਪ੍ਰਾਪਤ ਕਰਨ ਲਈ ਫੀਸ ਵਧਾ ਦਿੱਤੀ ਹੈ ਜੋ ਕਿ ਪਹਿਲਾਂ ਤੋਂ ਹੀ ਕੈਨੇਡਾ ਵਿਚ ਹਨ ਅਤੇ ਨਵੀਂ ਮਿਆਦ ਲਈ ਪਰਮਿਟ ਚਾਹੁੰਦੇ ਹਨ। ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਤੋਂ ਗਏ ਉਹਨਾਂ ਵਿਦਿਆਰਥੀਆਂ ਜਾਂ ਵਿਜ਼ਟਰਾਂ ਨੂੰ ਵਧੀ ਪਰਮਿਟ ਫੀਸ ਦੇਣੀ ਹੋਵੇਗੀ ਜੋ ਕਿ ਕੈਨੇਡਾ ਵਿਚ ਮੌਜੂਦਾ ਕੋਰਸ ਨੂੰ ਪੂਰਾ ਕਰ ਕੇ ਅਗਲੇ ਕੋਰਸ ਲਈ ਨਵਾਂ ਸਟੱਡੀ ਪਰਮਿਟ ਹਾਸਲ ਕਰਨਾ ਚਾਹੁੰਦੇ ਹਨ। ਵਿਦਿਆਰਥੀ, ਵਰਕਰ ਅਤੇ ਵਿਜ਼ਟਰ ਨੂੰ ਕੈਨੇਡਾ ਵਿਚ 200 ਡਾਲਰ ਦੀ ਬਜਾਏ 229.77 ਡਾਲਰ ਫੀਸ ਦੇਣੀ ਹੋਵੇਗੀ। ਉੱਥੇ ਸਟੱਡੀ ਜਾਂ ਵਰਕ ਪਰਮਿਟ ਦੀ ਮਿਆਦ ਵਧਾਉਣ ਲਈ 355 ਡਾਲਰ ਦੀ ਬਜਾਏ 384.77 ਡਾਲਰ ਦੇਣੇ ਪੈਣਗੇ। ਇਹਨਾਂ ਸ਼੍ਰੇਣੀਆਂ ਵਿਚ ਵਿਦਿਆਰਥੀ, ਵਰਕਰ, ਵਿਜ਼ਟਰ ਨੂੰ 29.77 ਡਾਲਰ ਵਧ ਅਦਾ ਕਰਨੇ ਪੈਣਗੇ ਜੋ ਕਿ ਪੁਰਾਣੀ ਫੀਸ ਤੋਂ ਕਰੀਬ 1825 ਰੁਪਏ ਜ਼ਿਆਦਾ ਹੋਣਗੇ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ’ਚ ਹਿੰਦੀ ਫ਼ਿਲਮਾਂ ਵਿਖਾਉਣ ਵਾਲੇ 3 ਸਿਨੇਮਾਘਰਾਂ ’ਚ ਛਿੜਕਿਆ ਗਿਆ ਅਗਿਆਤ ਪਦਾਰਥ

ਲਾਗਤ ਸੀਮਾ 'ਚ ਵਾਧਾ

ਰਿਲੀਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2000 ਦੇ ਦਹਾਕੇ ਦੇ ਸ਼ੁਰੂ ਤੋਂ ਇੱਕ ਬਿਨੈਕਾਰ ਲਈ ਰਹਿਣ-ਸਹਿਣ ਦੀ ਲਾਗਤ 10,000 ਅਮਰੀਕੀ ਡਾਲਰ 'ਤੇ ਸਥਿਰ ਬਣੀ ਹੋਈ ਹੈ। ਹਾਲਾਂਕਿ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਜਵਾਬ ਵਿੱਚ ਥ੍ਰੈਸ਼ਹੋਲਡ ਹੁਣ 20,635 ਅਮਰੀਕੀ ਡਾਲਰ ਤੱਕ ਵਧਾ ਦਿੱਤਾ ਜਾਵੇਗਾ, ਜੋ ਘੱਟ ਆਮਦਨੀ ਕੱਟ-ਆਫ (LICO) ਦੇ 75 ਪ੍ਰਤੀਸ਼ਤ ਨੂੰ ਦਰਸਾਉਂਦਾ ਹੈ। 

ਮਿਲਰ ਨੇ ਦਿੱਤੀ ਅਹਿਮ ਜਾਣਕਾਰੀ

ਇਹ ਘੋਸ਼ਣਾ 27 ਅਕਤੂਬਰ, 2023 ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਵਿੱਚ ਸੁਧਾਰਾਂ ਤੋਂ ਬਾਅਦ ਕੀਤੀ ਗਈ, ਜਿਸ ਵਿਚ ਰਿਹਾਇਸ਼ ਸਮੇਤ ਉੱਚ-ਗੁਣਵੱਤਾ ਸੇਵਾਵਾਂ ਅਤੇ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਵਿਦਿਅਕ ਸੰਸਥਾਵਾਂ ਨੂੰ ਮਾਨਤਾ ਦੇਣ ਲਈ ਇੱਕ ਨਵਾਂ ਫਰੇਮਵਰਕ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਿੱਖਣ ਸੰਸਥਾਵਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਿਰਫ ਓਨੇ ਵਿਦਿਆਰਥੀਆਂ ਦੀ ਗਿਣਤੀ ਨੂੰ ਸਵੀਕਾਰ ਕਰਨ ਜਿਹਨਾਂ ਦੀ ਉਹ ਢੁਕਵੀਂ ਸਹਾਇਤਾ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਮੰਤਰੀ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਤਿੰਨ ਅਸਥਾਈ ਨੀਤੀਆਂ 'ਤੇ ਅੱਪਡੇਟ ਪ੍ਰਦਾਨ ਕੀਤੇ, ਜਿਸ ਵਿੱਚ 30 ਅਪ੍ਰੈਲ, 2024 ਤੱਕ ਕੈਂਪਸ ਤੋਂ ਬਾਹਰ ਕੰਮ ਕਰਨ ਲਈ 20-ਘੰਟੇ-ਪ੍ਰਤੀ-ਹਫ਼ਤੇ ਦੀ ਸੀਮਾ 'ਤੇ ਛੋਟ ਦਾ ਵਾਧਾ ਅਤੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟਾਂ ਲਈ ਆਨਲਾਈਨ ਅਧਿਐਨ ਦੇ ਸਮੇਂ ਦੀ ਗਿਣਤੀ ਦੀ ਆਗਿਆ ਦੇਣ ਵਾਲੇ ਇੱਕ ਸੁਵਿਧਾਜਨਕ ਉਪਾਅ ਦੀ ਨਿਰੰਤਰਤਾ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News