ਫੇਸਬੁੱਕ 'ਤੇ ਫਿਰ ਨਿੱਜੀ ਡਾਟਾ ਵੇਚਣ ਦਾ ਦੋਸ਼, ਲੱਗਾ ਕਰੋੜਾਂ ਦਾ ਜ਼ੁਰਮਾਨਾ

05/20/2020 12:24:14 PM

ਗੈਜੇਟ ਡੈਸਕ— ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ ਫੱਸ ਗਈ ਹੈ। ਕੰਪਨੀ 'ਤੇ ਕੈਨੇਡਾ 'ਚ ਲੱਖਾਂ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਫੇਸਬੁੱਕ 'ਤੇ ਦੋਸ਼ ਹੈ ਕਿ ਉਸ ਨੇ ਗਲਤ ਤਰੀਕੇ ਨਾਲ ਯੂਜ਼ਰਦਜ਼ ਦੀ ਨਿੱਜੀ ਜਾਣਕਾਰੀ ਨੂੰ ਆਪਣੇ ਥਰਡ ਪਾਰਟੀ ਡਿਵੈਲਪਰਾਂ ਦੇ ਨਾਲ ਸਾਂਝਾ ਕੀਤਾ ਹੈ ਅਤੇ ਡਾਟਾ ਨੂੰ ਵੇਚਿਆ ਹੈ। ਫੇਸਬੁੱਕ 'ਤੇ ਇਸ ਗੱਲ ਨੂੰ ਲੈ ਕੇ ਜ਼ੁਰਮਾਨਾ ਲਗਾਇਆ ਗਿਆ ਹੈ ਕਿ ਕੰਪਨੀ ਆਪਣੇ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਦੀ ਪ੍ਰਾਈਵੇਸੀ ਬਣਾਈ ਰੱਖਣ ਦਾ ਝੂਠਾ ਦਾਅਵਾ ਕਰਦੀ ਹੈ। ਇਹੀ ਕਾਰਣ ਹੈ ਕਿ ਕੰਪਨੀ 'ਤੇ 6.5 ਮਿਲੀਅਨ ਡਾਲਰ ((ਕਰੀਬ 35 ਕਰੋੜ, 31 ਲੱਖ ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਦੱਸ ਦੇਈਏ ਕਿ ਇਹ ਜ਼ੁਰਮਾਨਾ ਅਗਸਤ 2012 ਅਤੇ ਜੂਨ 2018 ਦੇ ਵਿਚਕਾਰ ਪ੍ਰਾਈਵੇਸੀ ਵਾਇਲੇਸ਼ੰਸ ਨਾਲ ਜੁੜੇ ਮਾਮਲਿਆਂ ਦਾ ਹੀ ਇਕ ਹਿੱਸਾ ਹੈ। 

PunjabKesari

ਫੇਸਬੁੱਕ ਸੁਲਝਾਉਣਾ ਚਾਹੁੰਦੀ ਹੈ ਇਹ ਮਾਮਲਾ
ਕੈਨੇਡੀਅਨ ਸੁਤੰਤਰਤਾ ਮੁਕਾਬਲਾ ਬਿਊਰੋ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀ ਨੇ ਗਲਤ ਤਰੀਕੇ ਨਾਲ ਥਰਡ ਪਾਰਟੀ ਡਿਵੈਲਪਰਾਂ ਦੇ ਨਾਲ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਨੂੰ ਸਾਂਝਾ ਕੀਤਾ ਹੈ। ਉਥੇ ਹੀ ਫੇਸਬੁੱਕ ਦਾ ਕਹਿਣਾ ਹੈ ਕਿ ਉਹ ਜਾਂਚ ਦੌਰਾਨ ਸਾਹਮਣੇ ਆਏ ਇਨ੍ਹਾਂ ਨਤੀਜਿਆਂ ਨਾਲ ਸਹਿਮਤ ਨਹੀਂ ਹੈ ਪਰ ਇਸ ਮਾਮਲੇ ਨੂੰ ਸੁਲਝਾਉਣਾ ਜ਼ਰੂਰ ਚਾਹੁੰਦੀ ਹੈ। ਕੈਨੇਡੀਅਨ ਸੁਤੰਤਰਤਾ ਮੁਕਾਬਲਾ ਬਿਊਰੋ ਨੇ ਮੰਗਲਵਾਰ ਨੂੰ ਕਿਹਾ ਕਿ ਫੇਸਬੁੱਕ ਨੇ ਆਪਣੀ ਐਪ ਅਤੇ ਮੈਸੇਂਜਰ ਐਪ 'ਤੇ ਕੈਨੇਡਾ ਦੇ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਗੁੱਪਤ ਰੱਖਣ ਦਾ ਝੂਠਾ ਦਾਅਵਾ ਕੀਤਾ ਹੈ, ਇਸ ਲਈ ਉਸ ਨੂੰ ਜ਼ੁਰਮਾਨੇ ਦੀ ਰਾਸ਼ੀ ਚੁਕਾਉਣੀ ਪਵੇਗੀ।


Rakesh

Content Editor

Related News