ਕੈਨੇਡਾ ਡੇਅ ਮੌਕੇ ਕੀ ਕਰੀਏ, ਕੀ ਨਾ ਕਰੀਏ, ਪੜ੍ਹੋ ਵਿਸ਼ੇਸ਼ ਰਿਪੋਰਟ

06/28/2019 7:38:16 PM

ਬਰੈਂਪਟਨ (ਇੰਟਰਨੈਸ਼ਨਲ ਡੈਸਕ)- ਕੈਨੇਡਾ ਵਿਚ ਮਨਾਏ ਜਾ ਰਹੇ 152ਵੇਂ ਕੈਨੇਡਾ ਡੇਅ ਨੂੰ ਲੈ ਕੇ ਪ੍ਰਸ਼ਾਸਨ ਪੱਭਾਂ ਭਾਰ ਹੋਇਆ ਪਿਆ ਹੈ ਅਤੇ ਇਸ ਨੂੰ ਲੈ ਕੇ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ। ਕੈਨੇਡਾ ਡੇਅ ਨੂੰ ਲੈ ਕੇ ਆਮ ਲੋਕਾਂ ਲਈ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਜੋ ਇਸ ਤਰ੍ਹਾਂ ਹਨ।
ਆਤਿਸ਼ਬਾਜ਼ੀ
ਆਤਿਸ਼ਬਾਜ਼ੀ ਸਿਰਫ ਐਤਵਾਰ 30 ਜੂਨ ਅਤੇ ਮੰਗਲਵਾਰ 2 ਜੁਲਾਈ ਦਰਮਿਆਨ ਹੀ ਕੀਤੀ ਜਾ ਸਕਦੀ ਹੈ। 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕ ਹੀ ਆਤਿਸ਼ਬਾਜ਼ੀ ਕਰ ਸਕਦੇ ਹਨ। ਨਿੱਜੀ ਜਾਇਦਾਦ ਦੇ ਮਾਲਕ ਦੀ ਇਜਾਜ਼ਤ ਤੋਂ ਬਗੈਰ ਉਸ ਦੀ ਜਾਇਦਾਦ 'ਤੇ ਪਟਾਕੇ ਨਾ ਚਲਾਏ ਜਾਣ। ਸੁਰੱਖਿਆ ਦੇ ਲਿਹਾਜ਼ ਨਾਲ ਹੀ ਆਤਿਸ਼ਬਾਜ਼ੀ ਕੀਤੀ ਜਾਵੇ।
ਆਤਿਸ਼ਬਾਜ਼ੀ ਦੌਰਾਨ ਕਿਸੇ ਵੀ ਵਿਅਕਤੀ ਜਾਂ ਜਾਇਦਾਦ ਨੂੰ ਨੁਕਸਾਨ ਨਾ ਪਹੁੰਚੇ ਇਸ ਗੱਲ ਦਾ ਖਿਆਲ ਰੱਖਿਆ ਜਾਵੇ।
ਕੈਨੇਡਾ ਡੇਅ ਤੇ 7 ਕਾਰੋਬਾਰੀ ਦਿਨਾਂ ਨੂੰ ਛੱਡ ਕੇ, ਓਟਾਵਾ ਸਿਟੀ ਵਿਚ ਪਟਾਕੇ ਵੇਚਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਹੈ।
ਓਂਟਾਰੀਓ ਵਿਚ ਕਿਸੇ ਵੀ ਦਿਨ ਪਟਾਕੇ ਆਦਿ ਵੇਚਣ 'ਤੇ ਪਾਬੰਦੀ ਹੈ।
ਸ਼ਾਪਿੰਗ ਮਾਲ
ਸੋਮਵਾਰ ਨੂੰ 1 ਜੁਲਾਈ ਵਾਲੇ ਦਿਨ ਰਾਈਡੋ ਸੈਂਟਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ।
ਇਸ ਤੋਂ ਇਲਾਵਾ ਬਾਏਵਾਰਡ ਮਾਰਕੀਟ ਸੋਮਵਾਰ, 1 ਜੁਲਾਈ ਨੂੰ ਖੁਲ੍ਹੀ ਰਹੇਗੀ।
ਬੇਸ਼ੋਅਰ ਸ਼ਾਪਿੰਗ ਸੈਂਟਰ, ਸੇਂਟ ਲੌਰੇਂਟ ਸ਼ਾਪਿੰਗ ਸੈਂਟਰ, ਪਲੇਸ ਡੀ ਔਰਲੀਅਨ ਅਤੇ ਟੈਂਗਰ ਆਊਟਲੈਟਸ ਆਦਿ ਸਾਰੇ ਕੈਨੇਡਾ ਡੇਅ ਵਾਲੇ ਦਿਨ ਬੰਦ ਰਹਿਣਗੇ।
ਗ੍ਰੋਸਰੀ ਸਟੋਰ
ਕੈਨੇਡਾ ਡੇਅ ਵਾਲੇ ਦਿਨ ਜ਼ਿਆਦਾਤਰ ਗ੍ਰੋਸਰੀ ਸਟੋਰ ਬੰਦ ਰਹਿਣਗੇ।
ਦਾਰੂ ਸਬੰਧੀ
ਲਿਕਰ ਕੰਟਰੋਲ ਬੋਰਡ ਆਫ ਓਂਟਾਰੀਓ (ਐਲ.ਸੀ.ਬੀ.ਓ.) ਅਤੇ ਬੀਅਰ ਸਟੋਰ ਸੋਮਵਾਰ ਨੂੰ 1 ਜੁਲਾਈ ਵਾਲੇ ਦਿਨ ਬੰਦ ਰਹਿਣਗੇ। 
ਛੋਟੀਆਂ ਮਾਰਕੀਟਾਂ ਸਵੇਰੇ 10 ਤੋਂ ਸ਼ਾਮ 3 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ। ਫਾਇਰ ਤੇ ਫਲਾਵਰ ਅਤੇ ਦਵਾਈਆਂ ਵਿਚ ਵਰਤੀ ਜਾਣ ਵਾਲੀ ਭੰਗ ਦੇ ਸਟੋਰ ਖੁਲ੍ਹੇ ਰਹਿਣਗੇ।
ਪਾਰਕਿੰਗ ਨਿਯਮ
ਕੈਨੇਡਾ ਡੇਅ ਵਾਲੇ ਦਿਨ ਓਟਾਵਾ ਸ਼ਹਿਰ ਵਿਚ ਪਾਰਕਿੰਗ 'ਤੇ ਰੈਗੂਲੇਸ਼ਨ ਤੇ ਨਿਯਮ ਲਾਗੂ ਹੋਣਗੇ।
ਕੈਨੇਡਾ ਡੇਅ ਵਾਲੇ ਦਿਨ ਕਿਹੜੇ ਪੁੱਲ, ਕਿਹੜੇ ਰਸਤੇ ਬੰਦ ਹੋਣਗੇ ਇਹ ਸਭ ਕੈਨੇਡਾ ਸਰਕਾਰ ਵਲੋਂ ਜਾਰੀ ਕੀਤੀਆਂ ਜਾਣਗੀਆਂ।
ਸਿਟੀ ਹਾਲ ਵਲੋਂ ਇਸ ਮੌਕੇ ਫ੍ਰੀ ਪਾਰਕਿੰਗ ਦੀ ਪੇਸ਼ਕਸ਼ ਕੀਤੀ ਗਈ ਹੈ, ਜਦੋਂ ਕਿ ਹੋਰ ਪਾਰਕਿੰਗ ਗੈਰੇਜ ਬੰਦ ਰਹਿਣਗੇ।
ਲਾਇਬ੍ਰੇਰੀ ਸੇਵਾਵਾਂ
1 ਜੁਲਾਈ ਨੂੰ ਓਟਾਵਾ ਪਬਲਿਕ ਲਾਈਬ੍ਰੇਰੀ ਦੀਆਂ ਸਾਰੀਆਂ ਬ੍ਰਾਂਚਾਂ ਬੰਦ ਰਹਿਣਗੀਆਂ, ਜਿਸ ਕਾਰਨ ਉਸ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਹ ਬ੍ਰਾਂਚਾਂ 1 ਜੁਲਾਈ ਤੋਂ ਇਕ ਦਿਨ ਪਹਿਲਾਂ ਭਾਵ ਇਕ ਜੁਲਾਈ ਨੂੰ ਬੰਦ ਰਹਿਣਗੀਆਂ ਕਿਉਂਕਿ ਉਸ ਦਿਨ ਐਤਵਾਰ ਹੈ।
ਆਮ ਕੰਮਕਾਜ
ਕੈਨੇਡਾ ਡੇਅ ਦੇ ਮੌਕੇ ਪ੍ਰੋਵੈਂਸ਼ੀਅਲ ਆਫਿੰਸਿਜ਼ ਕੋਰਟ (ਅਦਾਲਤ) ਵੀ ਬੰਦ ਰਹਿਣਗੀਆਂ, ਜਿੱਥੇ 2 ਜੁਲਾਈ ਨੂੰ ਕੰਮ ਆਮ ਦਿਨਾਂ ਵਾਂਗ ਹੋਵੇਗਾ। ਇਸ ਦੇ ਨਾਲ ਹੀ ਸ਼ਹਿਰੀ ਹੈਲਪਲਾਈਨ ਨੰਬਰ 311 ਚਾਲੂ ਰਹੇਗਾ, ਜਿਸ 'ਤੇ ਲੋਕਾਂ ਨੂੰ ਫੌਰੀ ਮਦਦ ਮਿਲਦੀ ਰਹੇਗੀ।
ਪੂਲਸ ਐਂਡ ਫਿਟਨੈੱਸ
ਕੁਝ ਆਊਟਡੋਰ ਅਤੇ ਇਨਡੋਰ ਪੂਲਸ ਸਮੇਤ ਫਿਟਨੈੱਸ ਸੈਂਟਰ ਖੁੱਲੇ ਰਹਿਣਗੇ। 
ਇਸ ਦੇ ਨਾਲ ਹੀ ਮੌਸਮ ਦੇ ਮੁਤਾਬਕ ਬੀਚ ਅਤੇ ਬੱਚਿਆਂ ਲਈ ਪੂਲ ਵੀ ਖੁੱਲੇ ਰਹਿਣਗੇ। ਇਸ ਤੋਂ ਇਲਾਵਾ ਸਵੀਮਿੰਗ ਪੂਲ ਕਮਿਊਨਿਟੀ ਸੈਂਟਰ ਅਤੇ ਹੋਰ ਇਲਾਕਿਆਂ ਵਿਚ ਹੋਣ ਵਾਲੇ ਜ਼ਿਆਦਾਤਰ ਪਹਿਲਾਂ ਤੋਂ ਰਜਿਸਟਰਡ ਪ੍ਰੋਗਰਾਮ ਰੱਦ ਹੋਣਗੇ। ਇਨ੍ਹਾਂ ਨੂੰ ਰਜਿਸਟਰਡ ਕਰਵਾਉਣ ਵਾਲੇ ਆਪਣੇ ਪ੍ਰੋਗਰਾਮ ਬਾਰੇ ਪਹਿਲਾਂ ਤੋਂ ਹੀ ਸਬੰਧਿਤ ਅਥਾਰਟੀਆਂ ਨਾਲ ਸੰਪਰਕ ਕਰ ਸਕਣਗੇ। ਹਾਲਾਂਕਿ ਕੁਝ ਪ੍ਰੋਗਰਾਮ ਰੱਦ ਨਹੀਂ ਹੋਣਗੇ। 
ਸਿਟੀ ਆਫ ਓਟਾਵਾ ਵਿਚ ਸੋਮਵਾਰ 1 ਜੁਲਾਈ ਨੂੰ ਕੋਈ ਵੀ ਸਮਰ ਕੈਂਪ ਨਹੀਂ ਲੱਗੇਗਾ।
ਸਿਹਤ ਸਬੰਧੀ ਸਹੂਲਤਾਂ 
ਸੈਕਸੁਅਲ ਹੈਲਥ ਸੈਂਟਰ ਅਤੇ ਸੈਟੇਲਾਈਟ ਕਲੀਨਿਕ ਸੋਮਵਾਰ ਨੂੰ ਬੰਦ ਰਹਿਣਗੇ। 
ਇਸ ਤੋਂ ਇਲਾਵਾ ਐਸ.ਆਈ.ਟੀ.ਈ. ਮੋਬਾਈਲ ਵੈਨਾਂ ਸ਼ਾਮ 5 ਵਜੋਂ ਤੋਂ 11-30 ਵਜੇ ਤੱਕ ਸੋਮਵਾਰ ਨੂੰ ਕੰਮ ਕਰਨਗੀਆਂ।
ਸੋਮਵਾਰ ਨੂੰ ਦੰਦਾਂ ਦੇ ਕਲੀਨਿਕ ਅਤੇ ਪੈਰੇਂਟਿੰਡ ਡਰਾਪ-ਇਨਸ ਵੀ ਬੰਦ ਰਹਿਣਗੇ।
ਓਟਾਵਾ ਪਬਲਿਕ ਹੈਲਥ ਇਨਫਾਰਮੇਸ਼ਨ ਸੈਂਟਰ ਵੀ ਬੰਦ ਰਹਿਣਗੇ। ਤੁਸੀਂ ਆਪਣੀ ਸਵਾਲਾਂ ਲਈ ਵਾਇਸ ਮੇਲ, ਮੈਸੇਜ ਛੱਡ ਸਕਦੇ ਹੋ, ਜਿਸ ਦਾ ਜਵਾਬ ਤੁਹਾਨੂੰ ਇਕ ਕੰਮ ਵਾਲੇ ਦਿਨ ਦਿੱਤਾ ਜਾਵੇਗਾ। 
ਇਸ ਦੇ ਨਾਲ ਚਾਈਲਡ ਕੇਅਰ ਸੈਂਟਰ ਵੀ ਬੰਦ ਰਹਿਣਗੇ।


Sunny Mehra

Content Editor

Related News