ਕੈਨੇਡਾ ਨੇ ਇੰਡੋ-ਪੈਸੀਫਿਕ ਯੋਜਨਾ ਸਮੇਤ ਚੀਨ ਨਾਲ ਨਜਿੱਠਣ ਲਈ ਬਣਾਈ ਨਵੀਂ ਰਣਨੀਤੀ

Monday, Nov 28, 2022 - 10:24 AM (IST)

ਕੈਨੇਡਾ ਨੇ ਇੰਡੋ-ਪੈਸੀਫਿਕ ਯੋਜਨਾ ਸਮੇਤ ਚੀਨ ਨਾਲ ਨਜਿੱਠਣ ਲਈ ਬਣਾਈ ਨਵੀਂ ਰਣਨੀਤੀ

ਟੋਰਾਂਟੋ (ਬਿਊਰੋ) ਜੀ-20 ਸੰਮੇਲਨ 'ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬਹਿਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚਾਲਬਾਜ਼ ਡ੍ਰੈਗਨ 'ਤੇ ਸ਼ਿਕੰਜਾ ਕੱਸਣ ਲਈ ਐਤਵਾਰ ਨੂੰ ਨਵੀਂ ਇੰਡੋ-ਪੈਸੀਫਿਕ ਰਣਨੀਤੀ ਤਿਆਰ ਕੀਤੀ।ਇਸ ਦੇ ਤਹਿਤ ਦੁਨੀਆ ਦੀ ਦੂਜੀ-ਸਭ ਤੋਂ ਵੱਡੀ ਅਰਥਵਿਵਸਥਾ ਨਾਲ ਕੰਮ ਕਰਦੇ ਹੋਏ ਜਲਵਾਯੂ ਪਰਿਵਰਤਨ ਅਤੇ ਵਪਾਰ ਦੇ ਮੁੱਦਿਆਂ 'ਤੇ ਚੀਨ ਦੀ ਦਾਦਾਗਿਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ। 

26 ਸਫਿਆਂ ਦੇ ਦਸਤਾਵੇਜ਼ ਵਿੱਚ ਕੈਨੇਡਾ ਨੇ ਕਿਹਾ ਕਿ ਉਹ ਇੰਡੋ-ਪੈਸੀਫਿਕ ਖੇਤਰ ਵਿੱਚ ਆਪਣੀ ਫ਼ੌਜੀ ਮੌਜੂਦਗੀ ਨੂੰ ਵਧਾਏਗਾ ਅਤੇ ਬੌਧਿਕ ਸੰਪੱਤੀ ਦੀ ਸੁਰੱਖਿਆ ਲਈ ਨਿਵੇਸ਼ ਨਿਯਮਾਂ ਨੂੰ ਸਖ਼ਤ ਕਰੇਗਾ। ਇਸ ਤੋਂ ਇਲਾਵਾ ਇਹ ਚੀਨੀ ਸਰਕਾਰੀ ਮਾਲਕੀ ਵਾਲੇ ਉਦਯੋਗਾਂ ਨੂੰ ਮਹੱਤਵਪੂਰਨ ਖਣਿਜ ਸਪਲਾਈਆਂ ਨੂੰ ਕੱਟਣ ਤੋਂ ਰੋਕੇਗਾ।ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਯੋਜਨਾ 40 ਦੇਸ਼ਾਂ ਦੇ ਇੱਕ ਤੇਜ਼ੀ ਨਾਲ ਵਧ ਰਹੇ ਖੇਤਰ ਨਾਲ ਸਬੰਧਾਂ ਨੂੰ ਡੂੰਘਾ ਕਰਨ ਲਈ ਇੱਕ ਬਲੂਪ੍ਰਿੰਟ ਹੈ ਜਿਸ ਵਿਚ ਆਰਥਿਕ ਗਤੀਵਿਧੀਆਂ ਵਿੱਚ ਲਗਭਗ 50 ਟ੍ਰਿਲੀਅਨ ਕੈਨੇਡੀਅਨ ਡਾਲਰ (37.4 ਟ੍ਰਿਲੀਅਨ ਡਾਲਰ) ਦਾ ਯੋਗਦਾਨ ਹੈ। ਪਰ ਧਿਆਨ ਚੀਨ 'ਤੇ ਹੈ, ਅਜਿਹੇ ਸਮੇਂ ਵਿਚ ਜਦੋਂ ਦੁਵੱਲੇ ਸਬੰਧ ਠੰਡੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਹੁਣ ਅਧਿਆਪਕ, ਟਰੱਕ ਡਰਾਈਵਰ, ਖੇਤੀਬਾੜੀ ਤੇ ਸਿਹਤ ਵਰਕਰ ਵੀ ਲੈ ਸਕਦੇ ਹਨ PR

ਕੈਨੇਡਾ ਖੁਫੀਆ ਅਤੇ ਸਾਈਬਰ ਸੁਰੱਖਿਆ 'ਚ ਕਰੇਗਾ ਨਿਵੇਸ਼ 

ਕੈਨੇਡਾ ਦੀ ਰਣਨੀਤੀ ਦੱਸਦੀ ਹੈ ਕਿ ਚੀਨ ਇੱਕ ਵਧਦੀ ਵਿਘਨਕਾਰੀ ਵਿਸ਼ਵ ਸ਼ਕਤੀ ਹੈ ਜੋ ਹਰ ਸਮੇਂ ਦੂਜੇ ਦੇਸ਼ਾਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਦਾ ਰਹਿੰਦਾ ਹੈ। ਚੀਨ ਆਪਣੇ ਫਾਇਦੇ ਲਈ ਦੂਜੇ ਦੇਸ਼ਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਖੁਫੀਆ ਅਤੇ ਸਾਈਬਰ ਸੁਰੱਖਿਆ ਦੇ ਨਾਲ-ਨਾਲ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੀ ਦਾਦਾਗਿਰੀ ਦਾ ਮੁਕਾਬਲਾ ਕਰਨ ਲਈ ਖੇਤਰੀ ਫ਼ੌਜੀ ਮੌਜੂਦਗੀ ਵਿੱਚ ਨਿਵੇਸ਼ ਕਰੇਗਾ। ਗੌਰਤਲਬ ਹੈ ਕਿ 2018 ਦੇ ਅਖੀਰ ਵਿੱਚ ਤਣਾਅ ਵੱਧ ਗਿਆ ਜਦੋਂ ਕੈਨੇਡੀਅਨ ਪੁਲਸ ਨੇ ਹੁਆਵੇਈ ਟੈਕਨੋਲੋਜੀਜ਼ ਦੇ ਕਾਰਜਕਾਰੀ ਨੂੰ ਹਿਰਾਸਤ ਵਿੱਚ ਲਿਆ ਅਤੇ ਬਾਅਦ ਵਿੱਚ ਬੀਜਿੰਗ ਨੇ ਜਾਸੂਸੀ ਦੇ ਦੋਸ਼ਾਂ ਵਿੱਚ ਦੋ ਕੈਨੇਡੀਅਨਾਂ ਨੂੰ ਗ੍ਰਿਫ਼ਤਾਰ ਕੀਤਾ। ਤਿੰਨਾਂ ਨੂੰ ਪਿਛਲੇ ਸਾਲ ਰਿਹਾਅ ਕੀਤਾ ਗਿਆ ਸੀ, ਪਰ ਸਬੰਧਾਂ ਵਿੱਚ ਖਟਾਸ ਬਣੀ ਹੋਈ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡਾ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਤਿੰਨ ਚੀਨੀ ਕੰਪਨੀਆਂ ਨੂੰ ਕੈਨੇਡੀਅਨ ਨਾਜ਼ੁਕ ਖਣਿਜਾਂ ਵਿੱਚ ਨਿਵੇਸ਼ ਕਰਨ ਦਾ ਆਦੇਸ਼ ਦਿੱਤਾ ਸੀ।
ਦਸਤਾਵੇਜ਼ ਵਿਤ ਚੀਨ ਦਾ ਜ਼ਿਕਰ ਕਰਦੇ ਹੋਏ ਇੱਕ ਭਾਗ ਵਿੱਚ ਕਿਹਾ ਗਿਆ ਕਿ ਓਟਾਵਾ ਕਾਨੂੰਨ ਦੀ ਸਮੀਖਿਆ ਅਤੇ ਅਪਡੇਟ ਕਰੇਗਾ। ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਇਸ ਖੇਤਰ ਵਿੱਚ ਆਪਣੀ ਜਲ ਸੈਨਾ ਦੀ ਮੌਜੂਦਗੀ ਨੂੰ ਵਧਾਏਗਾ ਅਤੇ "ਜ਼ਬਰਦਸਤੀ ਵਿਵਹਾਰ ਅਤੇ ਖਤਰਿਆਂ ਨੂੰ ਘਟਾਉਣ ਦੇ ਸਾਧਨ ਵਜੋਂ ਸਾਡੀ ਫੌਜੀ ਸ਼ਮੂਲੀਅਤ ਅਤੇ ਖੁਫੀਆ ਸਮਰੱਥਾ ਵਿੱਚ ਵਾਧਾ ਕਰੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਵਪਾਰ ਅਤੇ ਆਰਥਿਕ ਸਬੰਧਾਂ ਵਿੱਚ ਵਿਭਿੰਨਤਾ ਲਿਆਉਣਾ ਚਾਹੁੰਦੀ ਹੈ ਜੋ ਸੰਯੁਕਤ ਰਾਜ ਅਮਰੀਕਾ 'ਤੇ ਬਹੁਤ ਜ਼ਿਆਦਾ ਨਿਰਭਰ ਹਨ। ਸਤੰਬਰ ਦੇ ਅਧਿਕਾਰਤ ਅੰਕੜੇ ਦਿਖਾਉਂਦੇ ਹਨ ਕਿ ਚੀਨ ਨਾਲ ਦੁਵੱਲਾ ਵਪਾਰ ਕੁੱਲ ਦੇ 7 ਪ੍ਰਤੀਸ਼ਤ ਤੋਂ ਘੱਟ ਹੈ, ਜਦੋਂ ਕਿ ਸੰਯੁਕਤ ਰਾਜ ਲਈ 68 ਪ੍ਰਤੀਸ਼ਤ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News