ਕੈਨੇਡਾ ''ਚ ਕੋਰੋਨਾ ਪੀੜਤਾਂ ਦੀ ਗਿਣਤੀ 4.68 ਲੱਖ ਤੋਂ ਪਾਰ

Tuesday, Dec 15, 2020 - 01:55 PM (IST)

ਕੈਨੇਡਾ ''ਚ ਕੋਰੋਨਾ ਪੀੜਤਾਂ ਦੀ ਗਿਣਤੀ 4.68 ਲੱਖ ਤੋਂ ਪਾਰ

ਓਟਾਵਾ- ਕੈਨੇਡਾ ਵਿਚ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਹੁਣ ਤੱਕ 13,553 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੋਰੋਨਾ ਪੀੜਤਾਂ ਦੀ ਗਿਣਤੀ 4,68,862 ਹੋ ਗਈ ਹੈ। ਇਸ ਵਿਚਕਾਰ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਅਤੇ ਬਾਇਓਐਨਟੈਕ ਵਲੋਂ ਵਿਕਸਿਤ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਵੀ ਕੈਨੇਡਾ ਪੁੱਜ ਗਈ ਹੈ। 

ਕੈਨੇਡਾ ਦੇ ਸਿਹਤ ਵਿਭਾਗ ਮੁਤਾਬਕ ਦੇਸ਼ ਵਿਚ ਕੋਰੋਨਾ ਦੇ ਮਾਮਲੇ ਬੀਤੇ ਦਿਨਾਂ ਵਿਚ ਬਹੁਤ ਤੇਜ਼ੀ ਨਾਲ ਵਧੇ ਹਨ। ਦੇਸ਼ ਵਿਚ ਕੋਰੋਨਾ ਦੇ ਫਿਲਹਾਲ 76,291 ਕਿਰਿਆਸ਼ੀਲ ਮਾਮਲੇ ਹਨ ਜਦਕਿ 3,89,770 ਲੋਕਾਂ ਨੇ ਕੋਰੋਨਾ ਨੂੰ ਪੂਰੀ ਤਰ੍ਹਾਂ ਮਾਤ ਦੇ ਦਿੱਤੀ ਹੈ। ਇਸ ਵਿਚਕਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਦੱਸਿਆ ਕਿ ਫਾਈਜ਼ਰ-ਬਾਇਐਨਟੈਕ ਦੀ ਪਹਿਲੀ ਖੇਪ ਕੈਨੇਡਾ ਪੁੱਜ ਚੁੱਕੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਟਰੂਡੋ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀਆਂ 30 ਹਜ਼ਾਰ ਖੁਰਾਕਾਂ ਦੀ ਪਹਿਲੀ ਖੇਪ ਕੁਝ ਦਿਨਾਂ ਦੇ ਅੰਦਰ ਹੀ ਪੁੱਜ ਜਾਵੇਗੀ। ਤਕਰੀਬਨ ਇਕ ਹਫਤਾ ਪਹਿਲਾਂ ਹੀ ਕੈਨੇਡਾ ਦੀ ਸਿਹਤ ਤੇ ਦਵਾ ਏਜੰਸੀ ਨੇ ਫਾਈਜ਼ਰ ਦੀ ਕੋਰੋਨਾ ਦੇ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ ਅਤੇ ਦਸੰਬਰ ਦੇ ਅਖੀਰ ਤੱਕ ਕੈਨੇਡਾ ਨੂੰ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੀ ਤਕਰੀਬਨ ਢਾਈ ਲੱਖ ਖੁਰਾਕ ਮਿਲਣ ਦੀ ਉਮੀਦ ਹੈ। 


ਕੈਨੇਡਾ ਦੇ ਸਿਹਤ ਅਧਿਕਾਰੀਆਂ ਮੁਤਾਬਕ ਕੈਨੇਡਾ ਵਿਚ ਟੀਕਾਕਰਣ ਮੁਹਿੰਮ ਸ਼ੁਰੂ ਹੋ ਗਈ ਹੈ ਤੇ 30 ਸਤੰਬਰ 2021 ਤੱਕ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਲੱਗਣ ਦੀ ਉਮੀਦ ਹੈ ਪਰ ਤਦ ਤੱਕ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। 


author

Lalita Mam

Content Editor

Related News